ਟਰੰਪ ਨੇ ਮੋਦੀ, ਭਾਰਤੀਆਂ ਦਾ ਕੀਤਾ ਧੰਨਵਾਦ, ਆਖਿਆ, ਕਦੇ ਨਹੀਂ ਭੁੱਲਾਂਗੇ
ਵਾਸ਼ਿੰਗਟਨ, 9 ਅਪ੍ਰੈਲ, 2020 : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾਵਾਇਰਸ ਖਿਲਾਫ ਲੜਾਈ ਵਿਚ ਹਾਈਡਰੋਕਸੀਕਲੋਰੋਕੁਇਨ ਬਰਾਮਦ ਕਰਨ ਦੇ ਫੈਸਲੇ ਲਈ ਭਾਰਤ ਦਾ ਧੰਨਵਾਦ ਕੀਤਾ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਡਿਆਈ ਕਰਦਿਆਂ ਕਿਹਾ ਹੈ ਕਿ ਇਸ ਲੜਾਈ ਵਿਚ ਉਹਨਾਂ ਦੀ ਮਜ਼ਬੂਤ ਲੀਡਰਸ਼ਿਪ ਨਾ ਸਿਰਫ ਭਾਰਤ ਬਲਕਿ ਮਨੁੱਖਤਾ ਦੀ ਮਦਦ ਕਰ ਰਹੀ ਹੈ।
ਅਮਰੀਕੀ ਰਾਸ਼ਟਰਪਤੀ ਨੇ ਇਕ ਟਵੀਟ ਵਿਚ ਕਿਹਾ ਕਿ ਗੈਰ ਸਾਧਾਰਣ ਹਾਲਾਤ ਦੋਸਤਾਂ ਵਿਚਾਲੇ ਵਧੇਰੇ ਨੇੜਲਾ ਸਹਿਯੋਗ ਮੰਗਦੇ ਹਨ। ਹਾਈਡਰੋਕਸੀਕਲੋਰੋਕੁਇਨ ਬਰਾਮਦ ਕਰਨ ਦੇ ਫੈਸਲੇ ਲਈ ਭਾਰਤ ਤੇ ਭਾਰਤੀਆਂ ਦਾ ਧੰਨਵਾਦ। ਕਦੇ ਨਹੀਂ ਭੁੱਲਾਂਗੇ। ਧੰਨਵਾਦ ਪ੍ਰਧਾਨ ਮੰਤਰੀ ਮੋਦੀ ਇਸ ਲੜਾਈ ਵਿਚ ਤੁਹਾਡੀ ਮਜ਼ਬੂਤ ਲੀਡਰਸ਼ਿਪ ਸਿਰਫ ਭਾਰਤ ਹੀ ਨਹੀਂ ਬਲਕਿ ਮਨੁੱਖਤਾ ਦੀ ਮਦਦ ਕਰ ਰਹੀ ਹੈ।
ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਧਮਕੀ ਦਿੱਤੀ ਸੀ ਕਿ ਜੇਕਰ ਭਾਰਤ ਨੇ ਇਹ ਦਵਾਈ ਨਾ ਦਿੱਤੀ ਤਾਂ ਫਿਰ ਇਸਦੇ ਜਵਾਬ ਵਿਚ ਪਲਟਵਾਰ ਕੀਤਾ ਜਾਵੇਗਾ। ਟਰੰਪ ਨੇ ਸ਼ਨਂੀਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਬੇਨਤੀ ਕੀਤੀ ਸੀ ਕਿ ਹਾਈਡਰੋਕਸੀਕਲੋਰੋਕੁਇਨ ਗੋਲੀਆਂ ਅਮਰੀਕਾ ਨੂੰ ਦਿੱਤੀਆਂ ਜਾਣ ਜੋ ਕੋਰੋਨਾਵਾਇਰਸ ਦੇ ਮਰੀਜ਼ਾਂ ਦੇ ਇਲਾਜ ਵਾਸਤੇ ਵਰਤੀਆਂ ਜਾ ਸਕਦੀਆਂ ਹਨ।