ਦੇਖੋ ਵੀਡੀਓ : ਲਓ ਸੁਣੋ ,ਕਿਵੇਂ ਬਚੀਏ ਕੋਰੋਨਾ ਵਾਇਰਸ ਤੋਂ
ਲੁਧਿਆਣੇ ਦੇ ਡੀ ਸੀ ਤੇ ਸੀ ਪੀ ਤੋਂ ਸਿੱਖੋ ਕਿ ਕੋਰੋਨਾ ਬਾਰੇ ਲੋਕਾਂ ਨੂੰ ਜਾਗਰਤ ਕਿਵੇਂ ਕਰਨੈ
ਲੁਧਿਆਣਾ, 16 ਅਪ੍ਰੈਲ 2020 - ਡੀਸੀ ਲੁਧਿਆਣਾ ਪ੍ਰਦੀਪ ਅਗਰਵਾਲ ਅਤੇ ਤੇ ਕਮਿਸ਼ਨਰ ਪੁਲਿਸ ਲੁਧਿਆਣਾ ਰਾਕੇਸ਼ ਅਗਰਵਾਲ ਨੇ ਕੋਰੋਨਾ ਬਾਰੇ ਡੀ ਬਿਮਾਰੀ ਦੇ ਲੱਛਣਾਂ , ਇਸ ਤੋਂ ਬਚਾਅ ਦੇ ਤੌਰ -ਤਰੀਕੇ , ਇਲਾਜ ਅਤੇ ਸਰੀਰ ਦੀ ਲੜਨ -ਸ਼ਕਤੀ ਮਜ਼ਬੂਤ ਕਰਨ ਲਈ ਲੋਕਾਂ ਨੂੰ ਜਾਗ੍ਰਿਤ ਕਰਨ ਵਾਸਤੇ ਇੱਕ ਬਹੁਤ ਹੀ ਨਵੇਕਲਾ ਉੱਦਮ ਕੀਤਾ . ਉਨ੍ਹਾਂ ਡਾਕਟਰਾਂ ਦੀ ਇੱਕ ਬਹੁ-ਪਰਤੀ ਟੀਮ ਨਾਲ ਫੇਸ ਬੁੱਕ ਤੇ ਲਾਈਵ ਹੋ ਕੇ ਲਗਭਗ ਇੱਕ ਘੰਟਾ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ . ਇਹ ਲਾਈਵ ਟਾਕ ਇੰਨੀ ਗੁਣਕਾਰੀ ਸਿੱਖਿਆ ਤੇ ਬਰੀਕ ਜਾਣਕਾਰੀ ਦੇਣ ਵਾਲੀ ਸੀ ਕਿ ਪੰਜਾਬ ਵਿਚ ਆਪਣੇ ਆਪ ਵਿਚ ਇਹ ਪਹਿਲਾ ਕਮਾਲ ਦਾ ਉੱਦਮ ਹੋ ਨਿੱਬੜਿਆ .ਬਾਬੂਸ਼ਾਹੀ ਨੈੱਟਵਰਕ ਵੱਲੋਂ ਇਹ ਸਾਰਾ ਪ੍ਰੋਗਰਾਮ ਬਾਬੂਸ਼ਾਹੀ ਫੇਸ ਬੁੱਕ ਪੇਜ ਤੇ ਵੀ ਲਾਈਵ ਦਿਖਾਇਆ .
ਹੇਠ ਲਿਖੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ...
https://www.facebook.com/BabushahiDotCom/videos/264455908047403/