← ਪਿਛੇ ਪਰਤੋ
ਹਰਜਿੰਦਰ ਸਿੰਘ ਬਸਿਆਲਾ
- ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਕੱਲ੍ਹ ਸ਼ਾਮ 4 ਵਜੇ ਦੱਸਣਗੇ ਕਿ ਜਿੰਦਰਾ ਕਿੰਨਾ ਕੁ ਢਿੱਲਾ ਕਰਨਾ ?
ਔਕਲੈਂਡ, 19 ਅਪ੍ਰੈਲ 2020 - ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਦੇਸ਼ ਦੇ ਵਿਚ 4 ਹਫਤਿਆਂ ਦੀ ਲੈਵਲ-4 ਸਥਿਤੀ ਅਧੀਨ ਕਰੋਨਾ ਤਾਲਾ ਬੰਦੀ ਕਰਕੇ ਕਰੋਨਾ ਵਾਇਰਸ ਨੂੰ ਡੱਕਣ ਦੀ ਸਫਲ ਕੋਸ਼ਿਸ਼ ਕੀਤੀ ਹੈ। ਹੁਣ ਇਸ ਤਾਲਾਬੰਦੀ ਦੀ ਚਾਬੀ ਕੁਝ ਢਿੱਲਾ ਕਰਕੇ ਲੋਕਾਂ ਨੂੰ ਰਾਹਤ ਦੇਣ ਦੀ ਸੰਭਾਵਨਾ ਬਣੀ ਹੋਈ ਹੈ। ਇਹ ਤਾਲਾਬੰਦੀ ਭਾਵੇਂ 23 ਅਪ੍ਰੈਲ ਤੱਕ ਜਾਰੀ ਰਹੇਗੀ ਪਰ ਇਹ ਤਾਲਾਬੰਦੀ ਕਿੰਨਾ ਢਿੱਲੀ ਹੋ ਸਕਦੀ ਹੈ ਉਤੇ ਕੱਲ੍ਹ ਸ਼ਾਮ 4 ਵਜੇ ਪ੍ਰਧਾਨ ਮੰਤਰੀ ਅੱਪਡੇਟ ਦੇਣਗੇ। ਉਂਝ ਜੇਕਰ ਚਾਬੀ ਪਿਛਲੇ ਪਾਸੇ ਘੁੰਮਦੀ ਹੈ ਤਾਂ ਜਿੰਦਰਾ ਕਿੰਨਾ ਢਿੱਲਾ ਹੋਵੇਗਾ ਸਾਰਾ ਕੁੱਝ ਲਿਖਤੀ ਰੂਪ ਵਿਚ ਸਾਹਮਣੇ ਆ ਜਾਵੇਗਾ। ਭਾਵੇਂ ਬਹੁਤ ਸਾਰੀਆਂ ਚੀਜਾਂ ਦਾ ਪਹਿਲਾਂ ਹੀ ਪਤਾ ਹੈ ਪਰ ਜਿੰਨਾ ਚਿਰ ਤੱਕ ਆਖਰੀ ਅੱਪਡੇਟ ਨਹੀਂ ਆ ਜਾਂਦਾ ਕੁਝ ਨਹੀਂ ਕਿਹਾ ਜਾ ਸਕਦਾ। ਅਜੇ ਵੀ 9 ਕੇਸ ਨਵੇਂ ਸ਼ਾਮਿਲ ਹੋਏ ਹਨ ਅਤੇ ਇਕ ਮੌਤ ਵੀ ਹੋਈ ਹੈ ਜਿਸ ਕਰਕੇ ਬੇਫਿਕਰੇ ਨਹੀਂ ਰਿਹਾ ਜਾ ਸਕਦਾ।
Total Responses : 265