ਹਰਜਿੰਦਰ ਸਿੰਘ ਬਸਿਆਲਾ
- ਨਿਊਜ਼ੀਲੈਂਡ ਦਾ ਸਭ ਤੋਂ ਵੱਡਾ 52ਵਾਂ ਕਿਸਾਨ ਮੇਲਾ ਇਸ ਵਾਰ 13 ਤੋਂ 26 ਜੁਲਾਈ ਤੱਕ ਰਹੇਗਾ ਆਨਲਾਈਨ
- ਕੋਵਿਡ-19 ਦੇ ਚਲਦਿਆਂ ਲਿਆ ਗਿਆ ਫੈਸਲਾ
ਔਕਲੈਂਡ, 3 ਮਈ 2020 - ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਕਿਸਾਨ ਮੇਲਾ 'ਫੀਲਡੇਅਜ਼' ਜੋ ਕਿ ਹਮਿਲਟਨ ਵਿਖੇ ਹੁੰਦਾ ਹੈ ਇਸ ਵਾਰ ਜੂਨ ਮਹੀਨੇ ਕਰਵਾਇਆ ਜਾਣਾ ਸੀ, ਪਰ ਕਰੋਨਾ ਵਾਇਰਸ ਦੇ ਚਲਦਿਆਂ ਇਸਨੂੰ ਜੁਲਾਈ ਦੇ ਵਿਚ ਕੀਤੇ ਜਾਣ ਦੀ ਸੰਭਾਵਨਾ ਸੀ, ਪਰ ਇਸ ਦਰਮਿਆਨ ਪ੍ਰਬੰਧਕਾਂ ਨੇ ਕਰੋਨਾ ਵਾਇਰਸ ਨੂੰ ਪਰ੍ਰੇ ਧੱਕਦਿਆਂ ਨਵੀਂ ਤਕਨਲੋਜੀ ਦੀ ਵਰਤੋਂ ਕਰਕੇ ਇਸ ਨੂੰ ਤਿੰਨ ਦਿਨ ਦੀ ਥਾਂ 14 ਦਿਨ ਵਾਸਤੇ ਕੀਤਾ ਜਾਵੇਗਾ। ਲੋਕ ਆਨ ਲਾਈਨ ਹੀ ਮੇਲੇ ਵਰਗਾ ਮਾਹੌਲ ਵੇਖ ਸਕਣਗੇ ਅਤੇ ਖਰੀਦੋ-ਫਰੋਖਤ ਅਤੇ ਵਿਕਰੀ ਵੀ ਕਰ ਸਕਣਗੇ। ਵੱਡੇ ਸਮਾਗਮਾਂ ਦੇ ਵਿਚ ਵੀ 500 ਬੰਦਿਆਂ ਤੱਕ ਦਾ ਇਕੱਠ ਹੋ ਸਕਦਾ ਹੈ ਪਰ ਇਸ ਕਿਸਾਨ ਮੇਲੇ ਦੇ ਵਿਚ ਪਿਛਲੇ ਸਾਲ ਸਵਾ ਲੱਖ ਤੋਂ ਉਪਰ ਦਰਸ਼ਕ ਪਹੁੰਚੇ ਸਨ। 2019 ਦੇ ਕਿਸਾਨ ਮੇਲੇ ਦੇ ਵਿਚ 549 ਮਿਲੀਅਨ ਡਾਲਰ ਦੀ ਸੇਲ ਹੋਈ ਸੀ। ਸੋ ਜਿਹੜੇ ਆਨ ਲਾਈਨ ਵੇਖਣਾ ਚਾਹੁਣਗੇ ਉਨ੍ਹਾਂ ਦੇ ਲਈ ਫੇਸਬੁੱਕ ਉਤੇ ਪੇਜ਼ ਬਣਾਇਆ ਗਿਆ ਹੈ। ਲੋਕ ਇਥੇ ਆਪਣੀ ਦਿਲਚਸਪੀ ਸ਼ੋਅ ਕਰ ਸਕਦੇ ਹਨ।