ਹਰਿੰਦਰ ਨਿੱਕਾ
- 98 ਦੀ ਰਿਪੋਰਟ ਨੈਗੇਟਿਵ, 4 ਦੀ ਹੋਈ ਰੀ-ਸੈਂਪਲਿੰਗ
ਬਰਨਾਲਾ, 5 ਮਈ , 2020 - ਜ਼ਿਲ੍ਹੇ ਦੇ ਪਿੰਡ ਨਾਈਵਾਲਾ ਦੇ ਕੰਬਾਈਨ ਦਾ ਸੀਜਨ ਲਾ ਕੇ ਵਾਪਿਸ ਪਰਤੇ ਜਗਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਦੀ ਰਿਪੋਰਟ ਪਾਜ਼ੀਟਿਵ ਆਉਣ ਨਾਲ ਜ਼ਿਲ੍ਹੇ 'ਚ ਹੁਣ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦਾ ਅੰਤੜਾ 18 ਤੱਕ ਪਹੁੰਚ ਗਿਆ ਹੈ। ਨਾਈਵਾਲਾ ਪਿੰਡ ਦੇ ਪਹਿਲੇ ਨੌਜ਼ਵਾਨ ਦੀ ਰਿਪੋਰਟ ਪਾਜ਼ੀਟਿਵ ਆਉਣ ਨਾਲ , ਪਿੰਡ ਵਾਸੀਆਂ ਚ, ਵਧੇਰੇ ਸਹਿਮ ਦਾ ਮਾਹੌਲ ਬਣ ਗਿਆ ਹੈ। ਪਿੰਡ ਦੇ ਭਰੋਸੇਯੋਗ ਸੂਤਰਾਂ ਤੋਂ ਸਹਿਮ ਦਾ ਕਾਰਣ ਇਹ ਪਤਾ ਲੱਗਿਆ ਹੈ ਕਿ ਏਕਾਂਤਵਾਸ ਕਰਨ ਦੇ ਬਾਵਜੂਦ ਇਹ ਨੌਜਵਾਨ ਘਰੋਂ ਬਾਹਰ ਹੀ ਫਿਰਦਾ ਰਿਹਾ ਹੈ।
ਇਹ ਜਿਨ੍ਹਾਂ ਵਿਅਕਤੀਆਂ ਨੂੰ ਵੀ ਏਕਾਂਤਵਾਸ ਦੇ ਦੌਰਾਨ ਘਰੋਂ ਬਾਹਰ ਆ ਕੇ ਮਿਲਦਾ ਰਿਹਾ ਹੈ, ਹੁਣ ਅੰਦਰੋ ਅੰਦਰੀ ਉਹ ਵੀ ਜਿਆਦਾ ਡਰੇ ਹੋਏ ਹਨ। ਸੂਤਰਾਂ ਅਨੁਸਾਰ ਪਿੰਡ ਦੇ ਕੰਬਾਇਨਾਂ ਤੋਂ ਆਏ ਜਿਆਦਾ ਜਣੇ ਘਰਾਂ ਚੀ ਹੀ ਏਕਾਂਤਵਾਸ ਕੀਤੇ ਹੋਏ ਸਨ। ਪਰੰਤੂ ਘਰਾਂ ਚ, ਏਕਾਂਤਵਾਸ ਕੀਤੇ ਵਧੇਰੇ ਸ਼ੱਕੀ ਮਰੀਜ ਪਿੰਡ ਅੰਦਰ ਹੀ ਘੁੰਮਦੇ ਫਿਰਦੇ ਹਨ। ਜਦੋਂ ਕਿ ਪਿੰਡ ਦੇ ਸਕੂਲ ਚ, ਏਕਾਂਤਵਾਸ ਕੀਤੇ ਵਿਅਕਤੀ ਜਰੂਰ ਸਕੂਲ ਅੰਦਰ ਹੀ ਬੰਦ ਹਨ।
ਹੁਣ ਜਗਦੀਪ ਸਿੰਘ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਟੀਮ ਐਸਐਚਉ ਸਦਰ ਬਲਜੀਤ ਸਿੰਘ ਦੀ ਅਗਵਾਈ ਵਿੱਚ ਖਬਰ ਲਿਖੇ ਜਾਣ ਤੋਂ ਕੁਝ ਸਮਾਂ ਪਹਿਲਾਂ ਹੀ ਉਸਨੂੰ ਕਰੜੇ ਸੁਰੱਖਿਆ ਪ੍ਰਬੰਧਾ ਹੇਠ ਪਿੰਡ ਤੋਂ ਆਈਸੋਲੇਸ਼ਨ ਵਾਰਡ ਚ, ਭਰਤੀ ਕਰਵਾੁੳਣ ਲਈ ਲੈ ਕੇ ਚੱਲੀ ਹੈ। ਐਸਐਮਉ ਡਾਕਟਰ ਜੋਤੀ ਕੌਸ਼ਲ ਨੇ ਦੱਸਿਆ ਕਿ ਅੱਜ ਜਿਲ੍ਹੇ ਦੇ ਕੁੱਲ 103 ਵਿਅਕਤੀਆਂ ਦੀ ਰਿਪੋਰਟ ਆਈ ਹੈ। ਇਨ੍ਹਾਂ ਵਿੱਚੋਂ ਜਗਦੀਪ ਸਿੰਘ ਨਾਈਵਾਲਾ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਦੋਂ ਕਿ 4 ਜਣਿਆਂ ਦੇ ਸੈਂਪਲ ਦੁਆਰਾ ਜਾਂਚ ਲਈ ਮੰਗਵਾਏ ਗਏ ਹਨ। ਉਨ੍ਹਾਂ ਕਿਹਾ ਕਿ ਬਾਕੀ 98 ਜਣਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ।