ਰਜਨੀਸ਼ ਸਰੀਨ
- 10 ਨੰਦੇੜ ਤੋਂ ਮੁੜੇ ਵਿਅਕਤੀਆਂ ਚੋਂ
- 8 ਵੱਖ ਵੱਖ ਪਿੰਡਾਂ ਦੇ ਟਰੈਵਲ ਹਿਸਟਰੀ ਨਾਲ ਸਬੰਧਤ
ਨਵਾਂ ਸ਼ਹਿਰ, 8 ਮਈ 2020 - ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਦੇਰ ਰਾਤ ਆਏ ਕੋਵਿਡ ਸੈਂਪਲਾਂ ਦੇ ਨਤੀਜਿਆਂ ਚੋਂ 18 ਹੋਰ ਕੇਸ ਪਾਜ਼ੀਟਿਵ ਪਏ ਗਏ ਹਨ।
ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ ਨੇ ਦੱਸਿਆ ਕਿ ਇਨ੍ਹਾਂ ਚ 10 ਕੇਸ ਨੰਦੇੜ ਤੋਂ ਆਏ ਇਕਾਂਤਵਾਸ ਕੀਤੇ ਵਿਅਕਤੀਆਂ ਨਾਲ ਸਬੰਧਤ ਹਨ ਜਦਕਿ ਬਾਕੀ ਦੇ 8 ਕੇਸ ਜ਼ਿਲ੍ਹੇ ਦੇ ਪਿੰਡਾਂ ਗਰਚਾ, ਭੌਰਾ, ਕਮਾਮ, ਗੁਣਾਚੌਰ, ਸ਼ਕਤੀ ਨਗਰ ਬੰਗਾ, ਮਾਹੀਪੁਰ, ਮੰਗੂਪੁਰ ਤੇ ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਨਾਲ ਸਬੰਧਤ ਹਨ। ਇਨ੍ਹਾਂ 8 ਵਿਅਕਤੀਆਂ ਦੀ ਟਰੈਵਲ ਹਿਸਟਰੀ ਹੋਣ ਕਾਰਨ ਇਨ੍ਹਾਂ ਦੇ ਸੈਂਪਲ ਇਹਤਿਆਤ ਦੇ ਤੌਰ ਤੇ ਲਾਏ ਗਏ ਸਨ।
ਉਨ੍ਹਾਂ ਅੱਗੇ ਦੱਸਿਆ ਕਿ ਨੰਦੇੜ ਤੋਂ ਆਏ ਵਿਅਕਤੀਆਂ ਚੋਂ 8 ਰੈਲ ਮਾਜਰਾ ਇਕਾਂਤਵਾਸ ਕੇਂਦਰ ਨਾਲ ਸਬੰਧਤ ਹਨ ਜਦਕਿ 2 ਬਹਿਰਾਮ ਇਕਾਂਤਵਾਸ ਕੇਂਦਰ ਨਾਲ ਸਬੰਧਤ ਹਨ।
ਇਨ੍ਹਾਂ ਨਵੇਂ ਕੇਸਾਂ ਦੇ ਆਉਣ ਨਾਲ ਜ਼ਿਲ੍ਹੇ ਚ ਐਕਟਿਵ ਕੇਸਾਂ ਦੀ ਗਿਣਤੀ 85 ਹੋ ਗਈ ਹੈ।