ਕਰਫਿਊੁ ਦੌਰਾਨ ਸਰਕਾਰ ਵੱਲੋਂ ਮਗਨਰੇਗਾ ਵਰਕਰਾਂ ਨੂੰ ਦਿੱਤਾ ਗਿਆ ਕੰਮ
“ਨਾਲੇ ਪੁੰਨ ਨਾਲੇ ਫਲੀਆਂ”
ਮਨਿੰਦਰਜੀਤ ਸਿੱਧੂ
ਜੈਤੋ,12 ਮਈ, 2020 : ਕੋਰੋਨਾ ਮਹਾਂਮਾਰੀ ਦੇ ਸੰਕਟ ਅਤੇ ਕਰਫ਼ਿਊ ਦੀ ਝੰਬੀ ਹੋਈ ਜਮਾਤ ਨੂੰ ਬੀ.ਡੀ.ਪੀ.ਓ. ਦਫ਼ਤਰ ਜੈਤੋ ਵੱਲੋਂ ਹਵਾ ਦਾ ਠੰਡਾ ਬੁੱਲਾ ਆਉਣ ਦੀ ਆਸ ਜਾਗੀ ਹੈ। ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਨੀਰੂ ਗਰਗ ਵੱਲੋਂ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਵੱਖ-ਵੱਖ ਪਿੰਡਾਂ ਵਿੱਚ ਮਗਨਰੇਗਾ ਅਧੀਨ ਕੰਮ ਸ਼ੁਰੂ ਕਰਵਾਉਣ ਦੀ ਜਾਣਕਾਰੀ ਮਿਲੀ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪਿੰਡਾਂ ਵਿੱਚ ਲਗਾਏ ਗਏ ਰੁੱਖਾਂ ਨੂੰ ਪਾਣੀ ਪਾਉਣ ਅਤੇ ਸਾਂਭ ਸੰਭਾਲ ਲਈ ਮਗਨਰੇਗਾ ਵਰਕਰਾਂ ਕੋਲੋਂ ਕੰਮ ਲਿਆ ਜਾ ਰਿਹਾ ਹੈ। ਇਸ ਤਰ੍ਹਾਂ ਬੇਰੁਜ਼ਗਾਰ ਹੋਏ ਗਰੀਬ ਕਾਮਿਆਂ ਨੂੰ ਵੀ ਰੁਜ਼ਗਾਰ ਮਿਲ ਜਾਵੇਗਾ ਅਤੇ ਦਰਖਤਾਂ ਦੀ ਵੀ ਸਾਂਭ ਸੰਭਾਲ ਹੋ ਜਾਵੇਗੀ। ਇਹ ਸਭ ਕੰਮ ਕੋਰੋਨਾ ਮਹਾਂਮਾਰੀ ਸਬੰਧੀ ਜਾਰੀ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕੀਤੇ ਜਾਣਗੇ। ਕੰਮ ਕਰਦੇ ਵਕਤ ਸਮਾਜਿਕ ਦੂਰੀ ਦਾ ਖਾਸ ਖਿਆਲ ਰੱਖਿਆ ਜਾਵੇਗਾ ਅਤੇ ਮਗਨਰੇਗਾ ਵਰਕਰ ਮਾਸਕ ਪਹਿਨ ਕੇ ਹੀ ਕੰਮ ਕਰ ਰਹੇ ਹਨ।
ਜੈਤੋ12 ਪਿੰਡ ਦਲ ਸਿੰਘ ਵਾਲਾ ਵਿਖੇ ਦਰਖਤਾਂ ਦੀ ਸਾਂਭ ਸੰਭਾਲ ਕਰਦਾ ਹੋਇਆ ਮਗਰਨੇਗਾ ਮਜ਼ਦੂਰ।