← ਪਿਛੇ ਪਰਤੋ
ਰਜਨੀਸ਼ ਸਰੀਨ
ਨਵਾਂਸ਼ਹਿਰ, 16 ਮਈ 2020 - ਸਿਹਤ ਵਿਭਾਗ ਵੱਲੋਂ ਕੋਵਿਡ ਮਰੀਜ਼ਾਂ ਸਬੰਧੀ ਜਾਰੀ ਸੋਧੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ’ਚ ਬਣਾਏ ਆਈਸੋਲੇਸ਼ਨ ਵਾਰਡਾਂ ’ਚੋਂ 75 ਮਰੀਜ਼ਾਂ ਨੂੰ ਛੁੱਟੀ ਦੇ ਕੇ ‘ਹੋਮ ਆਈਸੋਲੇਸ਼ਨ’ ’ਚ ਭੇਜ ਦਿੱਤਾ ਗਿਆ ਹੈ। ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਆਈਸੋਲੇਸ਼ਨ ਦੇ ਇੰਚਾਰਜ ਐਸ ਐਮ ਓ ਡਾ. ਹਰਵਿੰਦਰ ਸਿੰਘ ਅਨੁਸਾਰ ਉਨ੍ਹਾਂ ਵੱਲੋਂ ਅੱਜ ਆਈਸੋਲੇਸ਼ਨ ’ਚ ਦਾਖਲ ਸਾਰੇ 68 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਇੰਚਾਰਜ ਐਸ ਐਮ ਓ ਬੰਗਾ ਡਾ. ਕਵਿਤਾ ਭਾਟੀਆ ਅਨੁਸਾਰ ਸਿਹਤ ਵਿਭਾਗ ਦੀਆਂ ਕੋਵਿਡ ਮਰੀਜ਼ਾਂ ਸਬੰਧੀ ਸੋਧੀਆਂ ਹਦਾਇਤਾਂ ਅਨੁਸਾਰ ਇੱਥੇ ਦਾਖਲ 16 ਮਰੀਜ਼ਾਂ ’ਚੋਂ 7 ਨੂੰ ਘਰਾਂ ’ਚ 7 ਦਿਨ ਦਾ ਇਕਾਂਤਵਾਸ ਸਮਾਂ ਪੂਰਾ ਕਰਨ ਦੀ ਹਦਾਇਤ ਨਾਲ ਛੁੱਟੀ ਦਿੱਤੀ ਗਈ ਘਰਾਂ ’ਚ 7 ਦਿਨ ਦਾ ‘ਆਈਸੋਲੇਸ਼ਨ’ ਸਮਾਂ ਪੂਰਾ ਕਰਨ ਲਈ ਇਨ੍ਹਾਂ ਘਰ ਭੇਜੇ ਗਏ ਵਿਅਕਤੀਆਂ ਪਾਸੋਂ ਲਿਖਤੀ ਰੂਪ ’ਚ ਅੰਡਰਟੇਕਿੰਗ ਵੀ ਲਈ ਹੈ ਕਿ ਉਹ ਇਨ੍ਹਾਂ 7 ਦਿਨਾਂ ਦੌਰਾਨ ਆਪਣੇ ‘ਇਕਾਂਤਵਾਸ’ ਅਤੇ ‘ਅਲਹਿਦਗੀ’ ਨੂੰ ਪੂਰੀ ਜ਼ਿੰਮੇਂਵਾਰੀ ਨਾਲ ਨਿਭਾਉਣਗੇ।
Total Responses : 265