ਐਸ.ਡੀ.ਐਮ ਮੁਹਾਲੀ ਅਤੇ ਸਹਾਇਕ ਕਮਿਸ਼ਨਰ (ਯੂ.ਟੀ.) ਨੇ ਕੋਵਿਡ ਵਿਰੁੱਧ ਜੰਗ ਨੂੰ ਸਫ਼ਲਤਾਪੂਰਵਕ ਜਿੱਤਿਆ*
ਐਸ.ਏ.ਐਸ.ਨਗਰ, 28 ਜੁਲਾਈ, 2020:
ਸਬ-ਡਵੀਜ਼ਨਲ ਮੈਜਿਸਟਰੇਟ ਮੋਹਾਲੀ ਜਗਦੀਪ ਸਹਿਗਲ ਅਤੇ ਸਹਾਇਕ ਕਮਿਸ਼ਨਰ ਅੰਡਰਟ੍ਰੇਨਿੰਗ (ਈਏਸੀ-ਯੂਟੀ) ਦੀਪਾਂਕਰ ਗਰਗ ਸਿਹਤਯਾਬ ਹੋ ਗਏ ਹਨ ਅਤੇ ਉਹਨਾਂ ਨੇ ਸੋਮਵਾਰ ਨੂੰ ਮੁੜ ਆਪਣੇ ਦਫ਼ਤਰ ਜੁਆਇੰਨ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਨੂੰ ਸਾਂਝਾ ਕਰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ, “ਦੋਵੇਂ ਅਧਿਕਾਰੀ ਦੋ ਹਫ਼ਤੇ ਪਹਿਲਾਂ ਕੋਵਿਡ ਪਾਜ਼ੇਟਿਵ ਪਾਏ ਗਏ ਸਨ, ਹੁਣ ਪੂਰੀ ਤਰ੍ਹਾਂ ਸਿਹਤਯਾਬ ਹੋ ਗਏ ਹਨ ਅਤੇ ਉਹਨਾਂ ਆਪਣੀਆਂ ਰੋਜ਼ਾਨਾ ਦੀਆਂ ਡਿਊਟੀਆਂ ਮੁੜ ਸਾਂਭ ਲਈਆਂ ਹਨ ਕਿਉਂਕਿ ਉਨ੍ਹਾਂ ਨੇ ਆਪਣੀ ਇਕਾਂਤਵਾਸ ਅਵਧੀ ਪੂਰੀ ਕਰ ਲਈ ਹੈ ਅਤੇ ਹੁਣ ਉਹਨਾਂ ਦੇ ਟੈਸਟ ਨੈਗੇਟਿਵ ਆਏ ਹਨ।” ਉਨ੍ਹਾਂ ਅੱਗੇ ਕਿਹਾ ਕਿ ਦੋਵੇਂ ਅਧਿਕਾਰੀ ਨੋਵਲ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਵਿੱਚ ਸਿਹਤ ਅਤੇ ਸੁਰੱਖਿਆ ਪ੍ਰੋਟੋਕੋਲਾਂ ਦੀ ਸਾਵਧਾਨੀ ਨਾਲ ਪਾਲਣ ਕਰਦਿਆਂ ਜੇਤੂ ਰਹੇ ਹਨ।
Sub-Divisional Magistrate Mohali Jagdeep Sehgal
ਸ੍ਰੀ ਦਿਆਲਨ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸੂਬਾ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਵਿਸਥਾਰਤ ਪ੍ਰੋਗਰਾਮ ਉਲੀਕਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਕੋਰੋਨਾ ਵਾਇਰਸ ਦੇ ਹੋਰ ਫੈਲਾਅ ਨੂੰ ਰੋਕਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ ਅਤੇ ਕਿਸੇ ਵੀ ਪ੍ਰੇਸ਼ਾਨੀ ਨਾਲ ਨਜਿੱਠਣ ਲਈ ਸਿਹਤ ਟੀਮਾਂ ਦਿਨ-ਰਾਤ ਕੰਮ ਕਰ ਰਹੀਆਂ ਹਨ।
ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕਰਦਿਆਂ ਸ੍ਰੀ ਦਿਆਲਨ ਨੇ ਉਨ੍ਹਾਂ ਨੂੰ ਬੇਲੋੜੇ ਬਾਹਰ ਜਾਣ ਤੋਂ ਗੁਰੇਜ਼ ਕਰਨ, ਸਮਾਜਿਕ ਦੂਰੀਆਂ ਦੀ ਪਾਲਣਾ ਕਰਨ, ਹੱਥਾਂ ਦੀ ਸਫਾਈ ਰੱਖਣ ਅਤੇ ਮਾਸਕ ਪਹਿਨਣ ਲਈ ਕਿਹਾ।
*
ਮਾਪਿਆਂ ਅਤੇ ਸਟਾਫ਼ ਦਰਮਿਆਨ ਵਾਇਰਸ ਦੇ ਹੋਰ ਫੈਲਾਅ ਨੂੰ ਰੋਕਣ ਲਈ ਸਖ਼ਤ ਇਕਾਂਤਵਾਸ ਵਿਚ ਰਿਹਾ: ਐਸ.ਡੀ.ਐਮ.
ਸਬ-ਡਵੀਜ਼ਨਲ ਮੈਜਿਸਟ੍ਰੇਟ ਜਗਦੀਪ ਸਹਿਗਲ 8 ਜੁਲਾਈ ਨੂੰ ਮੁਹਾਲੀ ਤੋਂ ਕੋਰੋਨਾ ਟੈਸਟ ਵਿੱਚ ਪਾਜ਼ੇਟਿਵ ਆਉਣ ਵਾਲੇ ਪਹਿਲੇ ਪੀਸੀਐਸ ਅਧਿਕਾਰੀ ਸਨ ਅਤੇ ਉਹਨਾਂ ਨੇ ਕੋਵਿਡ ਪਾਜ਼ੇਟਿਵ ਆਉਣ ਤੋਂ ਬਾਅਦ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ, “ਜਨਤਾ ਨੂੰ ਮਿਲਣਾ ਸਾਡੇ ਪੇਸ਼ੇ ਦਾ ਹਿੱਸਾ ਹੈ ਅਤੇ ਇਸ ਲਈ ਹਰ ਸਮੇਂ ਜੋਖ਼ਮ ਬਣਿਆ ਰਹਿੰਦਾ ਹੈ ਪਰ ਸਿਹਤ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਮੈਂ ਆਪਣੇ ਸਟਾਫ਼ ਅਤੇ ਬੁੱਢੇ ਮਾਪਿਆਂ ਦਰਮਿਆਨ ਵਾਇਰਸ ਦੇ ਹੋਰ ਫੈਲਾਅ ਨੂੰ ਰੋਕਣ ਲਈ ਸਮੇਂ ਸਿਰ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ। ਇਕਾਂਤਵਾਸ ਸਮੇਂ ਦੌਰਾਨ ਮੈਂ ਸਿਹਤ ਪ੍ਰੋਟੋਕੋਲਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਅਤੇ ਵਾਇਰਸ ਤੋਂ ਸਿਹਤਯਾਬ ਹੋ ਗਿਆ। ”
ਉਹਨਾਂ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਵੈ-ਅਨੁਸ਼ਾਸਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਉਹ ਪ੍ਰਤੀਰੋਧੀ ਸ਼ਕਤੀ ਨੂੰ ਵਧਾਉਣ ਲਈ ਪੌਸ਼ਟਿਕ ਆਹਾਰ ਲੈਂਦੇ ਸਨ ਅਤੇ ਆਪਣੇ ਵਿਚਾਰਾਂ ਵਿੱਚ ਸਕਾਰਾਤਮਕਤਾ ਬਣਾਈ ਰੱਖਦੇ ਸਨ।
ਸਖ਼ਤ ਘਰੇਲੂ ਇਕਾਂਤਵਾਸ ਅਤੇ ਡਾਕਟਰਾਂ ਦੀ ਸਲਾਹ ਦੀ ਪਾਲਣਾ ਕੀਤੀ-ਦੀਪਾਂਕਰ
Deepankar Garg,
Extra Assistant Commissioner(U.T)
ਸਹਾਇਕ ਕਮਿਸ਼ਨਰ ਅੰਡਰਟੇਨਿੰਗ (ਈਏਸੀ-ਯੂਟੀ) ਸ੍ਰੀ ਦੀਪਾਂਕਰ ਗਰਗ ਨੇ ਕਿਹਾ ਕਿ ਟੈਸਟ ਪਾਜ਼ੇਟਿਵ ਆਉਣ 'ਤੇ ਉਨ੍ਹਾਂ ਸਖ਼ਤ ਘਰੇਲੂ ਇਕਾਂਤਵਾਸ ਦਾ ਪਾਲਣ ਕੀਤਾ ਅਤੇ ਡਾਕਟਰਾਂ ਦੀ ਸਲਾਹ 'ਤੇ ਅਮਲ ਕੀਤਾ। ਉਹਨਾਂ ਕਿਹਾ ਕਿ ਉਹ ਇਕਾਂਤਵਾਸ ਸਮੇਂ ਦੌਰਾਨ ਉਹ ਕਿਤਾਬਾਂ ਪੜ੍ਹਦੇ ਸਨ ਅਤੇ ਆਪਣੇ ਉਹਨਾਂ ਦੋਸਤਾਂ ਨਾਲ ਗੱਲ ਕਰਦੇ ਸਨ, ਜਿਨ੍ਹਾਂ ਨਾਲ ਸਿਵਲ ਸੇਵਾਵਾਂ ਪ੍ਰੀਖਿਆਵਾਂ ਦੀ ਤਿਆਰੀ ਸਮੇਂ ਉਹਨਾਂ ਦਾ ਸੰਪਰਕ ਟੁੱਟ ਗਿਆ ਸੀ। ਉਹਨਾਂ ਕਿਹਾ ਕਿ ਵਾਇਰਸ ਬਾਰੇ ਸਮੇਂ ਸਿਰ ਪਤਾ ਲੱਗਣ 'ਤੇ ਇਕਾਂਤਵਾਸ ਹੋਣ ਅਤੇ ਸੇਫਟੀ ਪ੍ਰੋਟੋਕੋਲ ਦੀ ਪਾਲਣਾ ਕਰਕੇ ਵਾਇਰਸ ਦੇ ਫੈਲਾਅ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ। ਲੋਕਾਂ ਨੂੰ ਸੂਬਾ ਸਰਕਾਰ ਦੁਆਰਾ ਸਮੇਂ ਸਮੇਂ 'ਤੇ ਕੋਰੋਨਾ ਵਾਇਰਸ ਸਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਸ੍ਰੀ ਦੀਪਾਂਕਰ ਨੇ ਕਿਹਾ ਕਿ ਉਹ ਇਸ ਮੁਸ਼ਕਲ ਸਮੇਂ ਦੌਰਾਨ ਦੁਬਾਰਾ ਕੰਮ ਜੁਆਇੰਨ ਕਰਨ ਅਤੇ ਸੇਵਾ ਨਿਭਾਉਣ ਦੇ ਮੌਕੇ ਲਈ ਉਹ ਖ਼ੁਸ਼ ਹਨ।