ਜੀ ਐਸ ਪੰਨੂ
ਪਟਿਆਲਾ, 2 ਅਗਸਤ 2020 - ਜ਼ਿਲ੍ਹੇ ਵਿਚ 88 ਕੋਵਿਡ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਹਨਾਂ ਵਿਚੋ ਇੱਕ ਪਾਜ਼ੀਟਿਵ ਕੇਸ ਦੀ ਸੂਚਨਾ ਸਿਵਲ ਸਰਜਨ ਜਲੰਧਰ, ਇੱਕ ਦੀ ਮਾਨਸਾ, ਇੱਕ ਦੀ ਫੋਰਟਿਸ ਹਸਪਤਾਲ ਮੁਹਾਲੀ ਅਤੇ ਇੱਕ ਦੀ ਸਬ ਡਵੀਜ਼ਨ ਹਸਪਤਾਲ ਡੇਰਾ ਬੱਸੀ ਤੋਂ ਪ੍ਰਾਪਤ ਹੋਈ ਹੈ। ਇਸ ਤਰ੍ਹਾਂ ਜ਼ਿਲ੍ਹੇ 'ਚ ਹੁਣ ਪਾਜ਼ੀਟਿਵ ਕੇਸਾਂ ਦੀ ਗਿਣਤੀ 1916 ਹੋ ਗਈ ਹੈ। ਜ਼ਿਲ੍ਹੇ ਦੇ 46 ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ਕੁੱਲ ਗਿਣਤੀ ਹੁਣ ਠੀਕ ਦੀ1151 ਹੋ ਗਈ ਹੈ। ਪਾਜ਼ੀਟਿਵ ਕੇਸਾਂ ਵਿੱਚੋਂ 32 ਪਾਜ਼ੀਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ, ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 733 ਹੈ।
ਪਾਜ਼ੀਟਿਵ 88 ਕੇਸਾਂ ਵਿਚੋ 33 ਪਟਿਆਲਾ ਸ਼ਹਿਰ, 14 ਰਾਜਪੁਰਾ, 14 ਨਾਭਾ, 08 ਸਮਾਣਾ ਅਤੇ 19 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 35 ਪਾਜ਼ੀਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋਂ ਲਏ ਸੈਂਪਲਾ ਵਿਚੋਂ ਕੋਵਿਡ ਪਾਜ਼ੀਟਿਵ ਪਾਏ ਗਏ ਹਨ, 52 ਨਵੇਂ ਕੇਸ਼ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਅਤੇਂ ਇੱਕ ਬਾਹਰੀ ਰਾਜ ਤੋਂ ਆਉਣ ਨਾਲ ਸਬੰਧਤ ਹਨ।
ਸੋ ਡਾ. ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 3 ਕੋਵਿਡ ਪਾਜ਼ੀਟਿਵ ਕੇਸਾਂ ਦੀ ਮੌਤ ਹੋਈ ਹੈ। ਜਿਨ੍ਹਾਂ ਵਿਚ ਰਾਜਪੁਰਾ ਦਾ ਰਹਿਣ ਵਾਲਾ 55 ਸਾਲਾ ਅਤੇ ਪਿੰਡ ਢਕਾਂਸੁ ਤਹਿਸੀਲ ਰਾਜਪੁਰਾ ਦੇ ਰਹਿਣ ਵਾਲੇ 53 ਸਾਲਾ ਕੋਵਿਡ ਪਾਜ਼ੀਟਿਵ ਵਿਅਕਤੀ ਜੋ ਕਿ ਹਾਈਪਰਟੈਂਸ਼ਨ ਅਤੇ ਹੋਰ ਬਿਮਾਰੀਆਂ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸਨ, ਦੀ ਹਸਪਤਾਲ ਵਿੱਚ ਇਲਾਜ ਦੋਰਾਨ ਮੋਤ ਹੋ ਗਈ।ਇਸੇ ਤਰਾਂ ਪਿੰਡ ਹਰਿਆਉ ਖੁਰਦ ਤਹਿਸੀਲ ਪਾਤੜਾਂ ਦੀ ਰਹਿਣ ਵਾਲ਼ੀ 80 ਸਾਲਾ ਬਜ਼ੁਰਗ ਅੋਰਤ ਜੋ ਕਿ ਸ਼ੁਗਰ, ਹਾਈਪਰਟੈਂਸਨ ਅਤੇ ਹੋਰ ਦਿਲ ਦੀਆਂ ਬਿਮਾਰੀਆਂ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ ਸੀ ਅਤੇ ਕੋਵਿਡ ਪਾਜ਼ੀਟਿਵ ਸੀ, ਦੀ ਵੀ ਅੱਜ ਰਾਜਿੰਦਰਾ ਹਸਪਤਾਲ ਵਿਚ ਇਲਾਜ ਦੋਰਾਨ ਮੋਤ ਹੋ ਗਈ ਹੈ ਇਸ ਤਰਾਂ ਕੋਵਿਡ ਪਾਜ਼ੀਟਿਵ ਵਿਅਕਤੀਆਂ ਦੀ ਮੋਤਾਂ ਦੀ ਗਿਣਤੀ 32 ਹੋ ਗਈ ਹੈ।
ਅੱਜ ਜ਼ਿਲ੍ਹੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 325 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜ਼ਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿਚ ਕੋਵਿਡ ਜਾਂਚ ਸਬੰਧੀ 45250 ਸੈਂਪਲ ਲਏ ਜਾ ਚੁੱਕੇ ਹਨ।ਪਟਿਆਲਾ ਦੇ 1916 ਕੋਵਿਡ ਪਾਜ਼ੀਟਿਵ,41684 ਨੈਗਟਿਵ ਅਤੇ 1540 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।