ਅਸ਼ੋਕ ਵਰਮਾ
ਮਾਨਸਾ, 16 ਅਗਸਤ 2020 - ਐਸ.ਐਸ.ਪੀ. ਮਾਨਸਾ ਸੁਰੇਂਦਰ ਲਾਂਬਾ, ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਫੈਲਣ ਤੋਂ ਰੋੋਕਣ ਸਬੰਧੀ ਮਾਨਸਾ ਪੁਲਿਸ ਵੱਲੋੋਂ ਮਾਸਕ ਪਹਿਨ ਕੇ ਰੱਖਣ ਦੀ ਅਹਿਮੀਅਤ ਤੋੋਂ ਜਾਣੂ ਕਰਵਾਉਣ ਲਈ ਮਿਤੀ 08 ਅਗਸਤ ਤੋੋਂ ਵਿਸੇਸ਼ ਮੁਹਿੰਮ ਚਲਾਈ ਹੋੋਈ ਹੈ। ਜਿਸਦੇ ਸਾਰਥਿਕ ਨਤੀਜੇ ਸਾਹਮਣੇ ਆਉਣ ਕਰਕੇ ਇਹ ਮੁਹਿੰਮ ਲਗਾਤਾਰ ਜਾਰੀ ਹੈ। ਮਾਨਸਾ ਪੁਲਿਸ ਵੱਲੋੋਂ ਸ਼ੁਰੂ ਕੀਤੀ ਮੁਹਿੰਮ ਦੇ ਹਫਤੇ ਦੌੌਰਾਨ ਬਿਨਾ ਮਾਸਕ 8400 ਤੋੋਂ ਵੱਧ ਵਿਅਕਤੀਆਂ ਨੂੰ ਮਾਸਕ ਵੰਡੇ ਗਏ ਹਨ । ਇਸਤੋਂ ਇਲਾਵਾ ਅਣਗਹਿਲੀ ਕਰਨ ਵਾਲੇ 1252 ਵਿਅਕਤੀਆਂ ਨੂੰ ਚਿਤਾਵਨੀ ਵਜੋੋਂ ਇੰਤਜਾਰ ਕਰਨ ਲਈ ਕੁਝ ਸਮਾਂ ਰੋੋਕ ਕੇ ਵੀ ਰੱਖਿਆ ਗਿਆ ਹੈ ਅਤੇ ਵਾਰ ਵਾਰ ਉਲੰਘਣਾਂ ਕਰਨ ਵਾਲੇ 806 ਵਿਆਕਤੀਆਂ ਦੇ ਚਲਾਣ ਕੱਟ ਕੇ 4,03,000/-ਰੁਪਏ ਜੁਰਮਾਨਾਂ ਵੀ ਵਸੂਲਿਆ ਗਿਆ ਹੈ। ਐਸ.ਐਸ.ਪੀ. ਮਾਨਸਾ ਨੇ ਪਬਲਿਕ ਨੂੰ ਅਪੀਲ ਕੀਤੀ ਹੈ ਕਿ ਸਾਵਧਾਨੀਆਂ ਦੀ ਪਾਲਣਾ ਨੂੰ ਯਕੀਨੀ ਬਣਾ ਕੇ ਮਾਨਸਾ ਪੁਲਿਸ ਵੱਲੋੋਂ ਕੋਵਿਡ-19 ਤੋੋਂ ਬਚਾਅ ਲਈ ਸੁਰੂ ਕੀਤੇ ਮਿਸ਼ਨ ਫਤਿਹ ਨੂੰ ਸਫਲ ਬਣਾਇਆ ਜਾਵੇ।