ਮਨਪ੍ਰੀਤ ਸਿੰਘ ਜੱਸੀ
- ਅੱਜ 141 ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜੀਟਿਵ
- ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕੁੱਲ ਐਕਟਿਵ ਕੇਸ 933
ਅੰਮ੍ਰਿਤਸਰ, 4 ਸਤੰਬਰ 2020 - ਜ਼ਿਲ੍ਹਾ ਅੰਮ੍ਰਿਤਸਰ ਵਿੱਚ ਅੱਜ 141 ਲੋਕਾਂ ਦੀ ਮੈਡੀਕਲ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ ਅਤੇ 68 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ ਅਤੇ ਹੁਣ ਤੱਕ ਕੁਲ 3428 ਵਿਅਕਤੀ ਕਰੋਨਾ ਤੋਂ ਮੁਕਤ ਹੋ ਗਏ ਹਨ।।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਨਵਦੀਪ ਸਿੰਘ ਨੇ ਦੱਸਿਆ ਕਿ ਇਸ ਸਮੇਂ ਜਿਲੇ ਵਿੱਚ 933 ਐਕਟਿਵ ਕੇਸ ਹਨ।
ਉਨਾਂ ਲੋਕਾਂ ਨੂੰ ਜਾਗਰੁਕ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਐਕਟਿਵ ਕੇਸਾਂ ਦੇ ਗ੍ਰਾਫ ਵਿੱਚ ਗਿਰਾਵਟ ਆ ਸਕੇ।। ਉਨਾਂ ਕਿਹਾ ਕਿ ਸਾਨੂੰ ਸਾਵਧਾਨੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਹੀ ਅਸੀਂ ਕਰੋਨਾ ਵਾਈਰਸ ਨੂੰ ਹਰਾ ਕੇ ਜਿੱਤ ਪ੍ਰਾਪਤ ਕਰ ਸਕਦੇ ਹਾਂ।।
ਉਨਾ ਦੱਸਿਆ ਕਿ ਹੁਣ ਤੱਕ 190 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ।। ਉਨਾਂ ਦੱਸਿਆ ਕਿ ਅੱਜ 8 ਵਿਅਕਤੀ ਦੀ ਕਰੋਨਾ ਨਾਲ ਮੋਤ ਹੋਈ ਹੈ ਜਿੰਨਾਂ ਵਿੱਚ ਮਨਜੀਤ ਕੌਰ ਉਮਰ 60 ਸਾਲ ਵਾਸੀ ਇੰਦਰਾ ਕਾਲੋਨੀ ਮੁਸਤਫਾਬਾਦ, ਮਨਜੀਤ ਕੌਰ ਉਮਰ 45 ਸਾਲ ਵਾਸੀ ਪਿੰਡ ਮੱਲੀਆਂ ਮਾਨਾਂਵਾਲਾ, ਰਕਸ਼ਾ ਵਰਮਾ ਉਮਰ 75 ਸਾਲ ਵਾਸੀ ਲਕਸ਼ਮੀ ਵਿਹਾਰ, ਜਸਬੀਰ ਕੌਰ ਉਮਰ 65 ਸਾਲ ਵਾਸੀ ਗੋਲਡਨ ਐਵੀਨਿਊ , ਅਨਿਲ ਬੇਰੀ ਉਮਰ 65 ਸਾਲ ਵਾਸੀ ਤਸੀਲਪੁਰਾ, ਵਿਸ਼ਾਲ ਸਿੰਘ ਉਮਰ 20 ਸਾਲ ਵਾਸੀ ਪਿੰਡ ਬੇਸਰਕੇ ਗਿਲਨ, ਆਸ਼ਾ ਉਮਰ 52 ਸਾਲ ਵਾਸੀ ਅਨੰਦ ਵਿਹਾਰ ਛਬੀਲ ਰੋਡ ਅਤੇ ਸੁਰਜੀਤ ਕੌਰ ਉਮਰ 60 ਸਾਲ ਵਾਸੀ ਨੇੜੇ ਗੋਲਡਨ ਟੈਂਪਲ ਸ਼ਾਮਲ ਹਨ।