ਅਮਨ ਮੋਂਗੀਆ ਭਾਜਪਾ ‘ਚ ਸ਼ਾਮਿਲ
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮਾਂ ਨੂੰ ਦੇਖਦੇ ਹੋਏ ਹਰ ਕੋਈ ਭਾਜਪਾ ‘ਚ ਆਉਣ ਲਈ ਕਾਹਲਾ : ਮਾਤਾ ਜਸਬੀਰ ਕੌਰ
ਲੁਧਿਆਣਾ, 7 ਮਈ 2024 - ਸ਼੍ਰੋਮਣੀ ਅਕਾਲੀ ਦਲ ਨੂੰ ਲੁਧਿਆਣਾ ‘ਚ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਅਕਾਲੀ ਦਲ ਦੀ ਜਨਰਲ ਸਕੱਤਰ ਅਤੇ ਇਸਤਰੀ ਅਕਾਲੀ ਦਲ ਦੀ ਮੀਤ ਪ੍ਰਧਾਨ ਸ਼੍ਰੀਮਤੀ ਅਮਨ ਮੋਂਗਿਆਂ ਨੇ ਅਕਾਲੀ ਦਲ ਦਾ ਪੱਲਾ ਛੱਡ ਭਾਜਪਾ ‘ਚ ਸ਼ਾਮਿਲ ਹੋ ਗਏ, ਜਿਹਨਾਂ ਦਾ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਮਾਤਾ ਸ਼੍ਰੀਮਤੀ ਜਸਬੀਰ ਕੌਰ ਨੇ ਸਵਾਗਤ ਕੀਤਾ। ਮਾਤਾ ਕੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮਾਂ ਨੂੰ ਦੇਖਦੇ ਹੋਏ ਹਰ ਕੋਈ ਭਾਜਪਾ ‘ਚ ਆਉਣ ਲਈ ਕਾਹਲਾ ਹੈ, ਉਹ ਦਿਨ ਦੂਰ ਨਹੀਂ ਜਦੋਂ ਹੁਣ ਤੀਜੀ ਵਾਰ ਕੇਂਦਰ ‘ਚ ਤੀਜੀ ਵਾਰ ਭਾਜਪਾ ਦੀ ਬਣਨ ਵਾਲੀ ਸਰਕਾਰ ਤੋਂ ਬਾਅਦ ਸੂਬੇ ‘ਚ ਵੀ ਭਾਜਪਾ ਬਹੁਮਤ ਨਾਲ ਸਰਕਾਰ ਬਣਾਏਗੀ ਅਤੇ ਭਾਜਪਾ ਦੀ ਅਗਵਾਈ ‘ਚ ਪੰਜਾਬ ਮੁੜ ਤੋਂ ਸੋਨੇ ਦੀ ਚਿੜੀ ਬਣੇਗਾ। ਉਹਨਾਂ ਇਸ ਮੌਕੇ ਲੁਧਿਆਣਾ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀ 1 ਜੂਨ ਨੂੰ ਕਮਲ ਦੇ ਫੁੱਲ ਵਾਲਾ ਬਟਨ ਦਬਾਅ ਕੇ ਪੰਜਾਬ ਦੀ ਤਰੱਕੀ ‘ਚ ਆਪਣਾ ਯੋਗਦਾਨ ਜ਼ਰੂਰ ਪਾਉਣ। ਇਸ ਮੌਕੇ ਉਹਨਾਂ ਨਾਲ ਸੁਨੀਲ ਸ਼ਰਮਾ, ਸੁਖਦੇਵ ਸਿੰਘ ਗਿੱਲ, ਜੋਤੀ ਅਗਰਵਾਲ, ਸਵਾਤੀ ਸ਼ਰਮਾ, ਕਾਂਤਾ ਸ਼ਰਮਾ, ਵੰਦਨਾ ਬਹਿਲ, ਗਗਨਦੀਪ, ਗੁਰਪ੍ਰੀਤ ਕੌਰ, ਸ਼੍ਰੀਮਤੀ ਸਾਨੀਆ ਆਦਿ ਹਾਜ਼ਰ ਸਨ।