ਅੰਮ੍ਰਿਤਸਰ ਦੇ ਇਸ ਇਲਾਕੇ ਦੇ ਲੋਕਾਂ ਨੇ ਹਰ ਇੱਕ ਰਾਜਨੀਤਿਕ ਪਾਰਟੀ ਦਾ ਕੀਤਾ ਪੂਰਨ ਤੌਰ ਤੇ ਬਾਈਕਾਟ, ਪੜ੍ਹੋ ਵੇਰਵਾ
ਗੁਰਪ੍ਰੀਤ ਸਿੰਘ
- ਪਿਛਲੇ ਕਈ ਸਾਲਾਂ ਤੋਂ ਇਲਾਕੇ ਚ ਨਹੀਂ ਹੋਇਆ ਕੋਈ ਵਿਕਾਸ ਇਸ ਲਈ ਨਹੀਂ ਦਵਾਂਗੇ ਕਿਸੇ ਵੀ ਪਾਰਟੀ ਨੂੰ ਵੋਟ - ਇਲਾਕਾ ਵਾਸੀ
ਅੰਮ੍ਰਿਤਸਰ, 5 ਮਈ 2024 - ਲੋਕ ਸਭਾ ਚੋਣਾਂ 2024 ਨੂੰ ਲੈ ਕੇ ਇਸ ਸਮੇਂ ਰਾਜਨੀਤਿਕ ਪੂਰੀ ਤਰੀਕੇ ਗਰਮਾ ਚੁੱਕੀ ਹੈ ਤੇ ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਜੋੜ-ਤੋੜ ਦੀ ਰਾਜਨੀਤੀ ਚੱਲ ਰਹੀ ਹੈ। ਦੂਜੇ ਪਾਸੇ ਅੰਮ੍ਰਿਤਸਰ ਦੇ ਰਸੂਲਪੁਰ ਕਲਰ ਤੋਂ ਇੱਕ ਵੱਖਰੀ ਤਸਵੀਰ ਨਿਕਲ ਕੇ ਸਾਹਮਣੇ ਆਈ ਜਿੱਥੇ ਕਿ ਪੂਰਾ ਇਲਾਕਾ ਵਾਸੀਆਂ ਵੱਲੋਂ ਹਰ ਇੱਕ ਰਾਜਨੀਤਿਕ ਪਾਰਟੀ ਦਾ ਪੂਰਨ ਤੌਰ ਤੇ ਬਾਈਕਾਟ ਕਰ ਦਿੱਤਾ ਗਿਆ। ਅਤੇ ਇਸ ਦੇ ਪੋਸਟਰ ਬਣਾ ਕੇ ਉਹਨਾਂ ਵੱਲੋਂ ਗਲੀਆਂ ਦੇ ਬਾਹਰ ਚਿਪਕਾ ਦਿੱਤੇ ਗਏ।
ਇਲਾਕਾ ਵਾਸੀਆਂ ਦਾ ਕਹਿਣਾ ਹੈ ਕੀ ਉਹਨਾਂ ਦੇ ਇਲਾਕੇ ਵਿੱਚ ਪਿਛਲੇ ਕਈ ਸਾਲਾਂ ਤੋਂ ਕੋਈ ਵੀ ਵਿਕਾਸ ਕਾਰਜ ਨਹੀਂ ਹੋਇਆ ਨਾ ਤਾਂ ਪੀਣ ਦੇ ਲਈ ਪਾਣੀ ਉਹਨਾਂ ਦੇ ਘਰਾਂ ਵਿੱਚ ਆਉਂਦਾ ਹੈ ਅਤੇ ਸੜਕਾਂ ਦੀ ਹਾਲਤ ਵੀ ਬਹੁਤ ਜਿਆਦਾ ਟੁੱਟੀ ਹੋਈ ਹੈ।
ਜਿਸ ਕਰਕੇ ਉਹ ਹਰੇਕ ਰਾਜਨੀਤਿਕ ਪਾਰਟੀ ਦੇ ਕੋਲ ਆਪਣੇ ਮੰਗ ਲੈ ਕੇ ਗਏ ਹਨ ਅਤੇ ਉਹਨਾਂ ਕਿਹਾ ਕਿ ਜਦੋਂ ਇਲਾਕੇ ਦੇ ਵਿੱਚ ਵੋਟਾਂ ਮੰਗਣ ਉਮੀਦਵਾਰ ਆਉਂਦੇ ਹਨ ਤਾਂ ਉਹ ਹਰ ਵਾਰ ਉਹਨਾਂ ਨੂੰ ਇਹ ਸੁਪਨਾ ਦਿਖਾ ਕੇ ਜਾਂਦੇ ਹਨ ਕਿ ਜਿੱਤਣ ਤੋਂ ਬਾਅਦ ਉਹਨਾਂ ਦੇ ਇਲਾਕੇ ਵਿੱਚ ਵਿਕਾਸ ਕਰਵਾਇਆ ਜਾਵੇਗਾ ਲੇਕਿਨ ਕਿਸੇ ਵੀ ਪਾਰਟੀ ਵੱਲੋਂ ਕਿਸੇ ਤਰੀਕੇ ਦਾ ਵਿਕਾਸ ਨਹੀਂ ਕਰਵਾਇਆ ਜਾਂਦਾ ਜਿਸ ਤੋਂ ਬਾਅਦ ਦੁਖੀ ਹੋ ਕੇ ਹੁਣ ਪੂਰੇ ਮੁਹੱਲੇ ਵੱਲੋਂ ਹਰ ਇੱਕ ਰਾਜਨੀਤਿਕ ਪਾਰਟੀ ਦੇ ਉਮੀਦਵਾਰ ਦਾ ਬਾਈਕਾਟ ਕਰ ਦਿੱਤਾ ਗਿਆ ਹੈ।