ਆਮ ਆਦਮੀ ਪਾਰਟੀ ਦੇ ਫਿਲੌਰ ਤੋਂ ਬਲਾਕ ਪ੍ਰਧਾਨ ਰਜਿੰਦਰ ਸਿੰਘ ਸੰਧੂ ਸੈਕੜੇ ਸਾਥੀਆਂ ਸਮੇਤ ਕਾਂਗਰਸ ਵਿਚ ਹੋਏ ਸ਼ਾਮਲ
- ਆਮ ਆਦਮੀ ਪਾਰਟੀ ਦਾ ਫਿਲੌਰ ਵਿੱਚ ਅਧਾਰ ਖਤਮ ਹੋ ਚੁੱਕਾ-ਚਰਨਜੀਤ ਚੰਨੀ
ਜਲੰਧਰ/ਫਿਲੌਰ, 21 ਮਈ 2024 - ਫਿਲੌਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਸੰਧੂ ਆਪਣੇ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ।ਇਸ ਦੌਰਾਨ ਜਲੰਧਰ ਲੋਕ ਸਭਾ ਹਲਕੇ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਨੇ ਕਾਂਗਰਸ ਵਿੱਚ ਸ਼ਾਮਲ ਹੋਏ ਰਜਿੰਦਰ ਸਿੰਘ ਸੰਧੂ ਅਤੇ ਉਨਾਂ ਦੇ ਸਾਥੀਆਂ ਸਵਾਗਤ ਕੀਤਾ ਤੇ ਕਿਹਾ ਕਿ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਇੱਕ ਇੱਕ ਵਿਅਕਤੀ ਨੂੰ ਬਣਦਾ ਸਨਮਾਨ ਦਿੱਤਾ ਜਾਵੇਗਾ।ਗੌਰਤਲਬ ਹੈ ਕਿ ਰਜਿੰਦਰ ਸਿੰਘ ਸੰਧੂ ਫਿਲੋਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦੇ ਦਾਵੇਦਾਰ ਸਨ ਪਰ ਪਾਰਟੀ ਵੱਲੋਂ ਅਣਦੇਖਾ ਕੀਤੇ ਜਾਣ ਕਾਰਨ ਉਹਨਾਂ ਕਾਂਗਰਸ ਦਾ ਹੱਥ ਫੜ ਲਿਆ।
ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਰਜਿੰਦਰ ਸਿੰਘ ਸੰਧੂ ਦੇ ਨਾਲ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਅਤੇ ਕਈ ਪਿੰਡਾਂ ਦੇ ਸਰਪੰਚ ਪੰਚ ਕਾਂਗਰਸ ਵਿੱਚ ਸ਼ਾਮਲ ਹੋਏ ਹਨ ਜਿਸ ਨਾਲ ਉਨਾਂ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਿਲਆ ਹੈ।ਉਨਾਂ ਕਿਹਾ ਕਿ ਕੁੱਝ ਦਿਨਾਂ ਵਿੱਚ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਵਿੱਚ ਹੋਰ ਅਹੁਦੇਦਾਰ ਵੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਹਨ ਤੇ ਫਿਲੌਰ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਦਾ ਅਧਾਰ ਖਤਮ ਹੋ ਚੁੱਕਾ ਹੈ।ਉਨਾਂ ਕਿਹਾ ਅੱਜ ਕਾਂਗਰਸ ਵਿੱਚ ਸ਼ਾਮਲ ਹੋਈ ਇਹ ਉਹ ਟੀਮ ਹੈ ਜਿਸ ਨੇ ਫਿਲੌਰ ਵਿੱਚ ਆਮ ਆਦਮੀ ਪਾਰਟੀ ਨੂੰ ਖੜਾ ਕੀਤਾ ਸੀ ਲੇਕਿਨ ਹੁਣ ਇਹ ਸਭ ਆਗੂ ਆਮ ਆਦਮੀ ਪਾਰਟੀ ਦੀਆ ਨੀਤੀਆ ਤੋਂ ਤੰਗ ਹੋ ਚੁੱਕੇ ਹਨ ਤੇ ਇਨਾਂ ਕਾਂਗਰਸ ਨੂੰ ਦੇਸ਼ ਦਾ ਚੰਗਾ ਭਵਿੱਖ ਸਮਝਿਆ ਹੈ।ਚੰਨੀ ਨੇ ਕਿਹਾ ਕਿ ਇਸ ਇਨਕਲਾਬੀ ਪਾਰਟੀ ਨੂੰ ਅਜਿਹੇ ਵਲੰਂਟੀਅਰਾਂ ਚੋਂ ਕੋਈ ਉਮੀਦਵਾਰ ਨਹੀਂ ਮਿਿਲਆ ਤੇ ਦਲ ਬਦਲੂ ਨੂੰ ਟਿਕਟ ਕਿੳੇੁ ਦਿੱਤੀ ਗਈ।ਉਨਾਂ ਕਿ ਆਮ ਆਦਮੀ ਪਾਰਟੀ ਨੇ ਲਿਆਕਤ ਵਾਲੇ ਲੋਕਾਂ ਨੂੰ ਅਣਦੇਖਾ ਕੀਤਾ ਹੈ।
ਇਸ ਦੌਰਾਨ ਰਜਿੰਦਰ ਸਿੰਘ ਸੰਧੂ ਨੇ ਕਿਹਾ ਕਿ 2011 ਵਿੱਚ ਉਨਾਂ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਜਦੋਂ ਇਸ ਪਾਰਟੀ ਦੇ ਮੈਂਬਰ ਨਹੀਂ ਸਨ।ਉਨਾਂ ਕਿਹਾ ਕਿ ਫਿਲੌਰ ਦੇ ਵਿਧਾਇਕ ਵਿਕਰਮ ਚੋਧਰੀ ਨੇ ਉਨਾਂ ਤੇ ਝੂਠੇ ਮੁਕੱਦਮੇ ਵੀ ਦਰਜ ਕਰਵਾਏ।ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਦੋ ਸਾਲ ਦੀ ਕਾਰਗੁਜਾਰੀ ਬਹੁਤ ਮਾੜੀ ਰਹੀ ਹੈ ਤੇ ਪਾਰਟੀ ਦੀਆ ਨੀਤੀਆਂ ਤੋਂ ਤੰਗ ਆ ਕੇ ਉਨਾਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਿਹਾ ਹੈ।ਉਨਾਂ ਕਿਹਾ ਕਿ ਉਹ ਵਲੰਟੀਅਰ ਦੇ ਤੋਰ ਤੇ ਕਾਂਗਰਸ ਵਿੱਚ ਸ਼ਾਮਲ ਹੋਏ ਹਨ ਤੇ ਵਲੰਟੀਅਰ ਦੇ ਤੋਰ ਤੇ ਕੰਮ ਕਰਨਗੇ।ਉਨਾ ਕਿਹਾ ਕਿ ਉਹ ਆਮ ਆਦਮੀ ਪਾਰਟੀ ਵਿੱਚ ਫਸਿਆ ਹੋਇਆ ਮਹਿਸੂਸ ਕਰ ਰਹੇ ਹਨ ਕਿੳੇੂ ਕਿ ਪ੍ਰਸਾਸ਼ਨਿਕ ਕੰੰਮਾਂ ਵਿੱਚ ਕੋਈ ਨਵਾਂ ਬਦਲਾਉ ਨਹੀਂ ਹੋਇਆ ਤੇ ਭ੍ਰਿਸ਼ਾਟਾਚਾਰ ਬਾਰੇ ਵੀ ਵਾਰ ਵਾਰ ਕਹਿਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਸੀ।
ਇਸ ਦੌਰਾਨ ਸਰਪੰਚ ਅਮਰੀਕ ਸਿੰਘ ਨੰਬਰਦਾਰ,ਪ੍ਰੇਮ ਸਿੰਘ ਨੰਬਰਦਾਰ,ਪਲਵਿੰਦਰ ਦੋਸਾਂਝ,ਆਮ ਆਦਮੀ ਪਾਰਟੀ ਦੇ ਫਾਉਂਡਰ ਮੈਂਬਰ ਹਰਚਰਨ ਸਿੰਘ ਲਸਾੜਾ,ਮਨੋਹਰ ਸਿੰਘ ਲਸਾੜਾ,ਮਦਨ ਲਾਲ ਰਣਬੀਰ ਸਿੰਘ ਕੰਧੋਲਾ ਬਲਾਕ ਪ੍ਰਧਾਨ,ਆਮ ਆਦਮੀ ਪਾਰਟੀ ਦੇ ਇੰਟਲੈਕੁਚਅਲ ਵਿੰਗ ਦੇ ਜਿਲਾ ਪ੍ਰਧਾਨ ਕਮਲ ਕਟਾਰੀਆ,ਮਨਜੀਤ ਸਿੰਘ ਸਰਕਲ ਯੂਥ ਪ੍ਰਧਾਨ,ਡਾ ਜੀ.ਪੀ ਪੰਚ,ਜਸ਼ਨਦੀਪ ਸਿੰਘ ਗੋਰਾਇਆ,ਮਨਦੀਪ ਸਿੰਘ ਸ਼ਾਹਪੁਰ,ਪਰਮਜੀਤ ਗੁਰਾਇਆ,ਬੂਟਾ ਸਿੰਘ ਪੰਚ,ਜਸਪਾਲ ਜੱਸੀ,ਰਾਜਵਿੰਦਰ ਮਠੱਡਾ,ਦਵਿੰਦਰ ਸਿੰਘ,ਡਾ,. ਅਜੈਬ ਸਿੰਘ ਜੋਹਲ ਸਕੱਤਰ ਆਮ ਆਦਮੀ ਪਾਰਟੀ ਇੰਟਲੈਕੁਚਅਲ ਵਿੰਗ,ਗੁਰਿੰਦਰ ਸਿੰਘ,ਹੁਸਨ ਲਾਲ ਸਕੱਤਰ ਆਮ ਆਦਮੀ ਪਾਰਟੀ,ਕੁਲਵੰਤ ਬਾਸੀਆਂ,ਮਨਜੀਤ ਦੋਸਾਝ,ਸੁਖਵਿੰਦਰ ਸਿੰਘ ਬ੍ਰਹਮਪੁਰੀਆ ਭਾਜਪਾ ਆਗੂ,ਗੁਰਪਾਲ ਕੋਰ ਸਰਪੰਦ,ਡਾ.ਸ਼ਿਵ ਪ੍ਰਕਾਸ਼,ਲਾਡੀ ਪ੍ਰਧਾਨ,ਕੁਲਵੀਰ,ਸੁਸ਼ੀਲ ਕੁਮਾਰ,ਦੀਪਾ ਥੱਲਾ ਨਗਰ ਪ੍ਰਧਾਨ,ਸਰਪੰਚ ਤਰਸੇਮ ਲਾਲ,ਸਤੀਸ਼ ਕੁਮਾਰ ਬੜਾ ਪਿੰਡ,ਮਨਜੀਤ ਕੋਰ ਸਰਪੰਚ,ਅਵਾਰ ਕੋਰ ਸਰਪੰਚ,ਹਰਜੀਤ ਸਿੰਘ ਬੇਦੀ,ਜਸਪਾਲ ਟੀਟੂ,ਮੁਲਖ ਰਾਜ,ਮੋਹਣ ਸਿੰਘ ਸ਼ਾਹਪੁਰ,ਤਰਲੋਕ ਸਿੰਘ,ਸੁਨੀਲ ਬੱਗਾਪੁਰ,ਐਡਵੋਕੇਟ ਮਨੀਸ਼ਾ,ਬਲਦੇਵ ਰਾਜ ਐਡਵੋਕੇਟ ਸਮੇਤ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਸਨ।