ਜਗਮਿੰਦਰ ਸਿੰਘ ਸਵਾਜਪੁਰ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਭਰੇ
ਜਗਤਾਰ ਸਿੰਘ
ਪਟਿਆਲਾ 14 ਮਈ 2024 : ਨੌਜਵਾਨ ਆਗੁ ਜਗਮਿੰਦਰ ਸਿੰਘ ਸਵਾਜਪੁਰ ਨੇ ਅੱਜ ਆਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਇਥੇ ਜ਼ਿਲ੍ਹਾ ਚੋਣ ਅਫਸਰ ਕੋਲ ਦਾਖਲ ਕੀਤੇ। ਉਹਨਾਂ ਦੇ ਭਰਾ ਜਤਵਿੰਦਰ ਸਿੰਘ ਨੇ ਉਹਨਾਂ ਦੇ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਗਮਿੰਦਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਅਤੇ ਪੰਥ ਨਾਲ ਸਬੰਧਤ ਮੁੱਦਿਆਂ ਦੇ ਆਧਾਰ ’ਤੇ ਇਹ ਚੋਣ ਲੜਨਗੇ ਅਤੇ ਜੇਕਰ ਸੰਗਤਾਂ ਨੇ ਫਤਿਹ ਝੋਲੀ ਪਾਈ ਤਾਂ ਸੰਸਦ ਵਿਚ ਇਹ ਮੁੱਦੇ ਚੁੱਕ ਕੇ ਹੱਲ ਕਰਵਾਏ ਜਾਣਗੇ।