ਜਾਣੋ ਸੁਖਜਿੰਦਰ ਸਿੰਘ ਰੰਧਾਵਾ ਤੇ ਉਨ੍ਹਾਂ ਦੀ ਪਤਨੀ ਕੋਲ ਕਿੰਨੀ ਜਾਇਦਾਦ ਹੈ ?
ਰੋਹਿਤ ਗੁਪਤਾ
ਗੁਰਦਾਸਪੁਰ 11 ਮਈ 2024 - ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਆਪਣੇ ਨਾਮਜ਼ਦਗੀ ਫਾਰਮ ਦੇ ਨਾਲ ਭਰੇ ਗਏ ਘੋਸ਼ਣਾ ਪੱਤਰ ਵਿੱਚ ਦਿੱਤੀ ਜਾਣਕਾਰੀ ਅਨੁਸਾਰ ਉਨ੍ਹਾਂ ਕੋਲ
- 64 ਲੱਖ 80 ਹਜ਼ਾਰ 304 ਰੁਪਏ ਦੀ ਚੱਲ ਜਾਇਦਾਦ
- 4 ਕਰੋੜ ਰੁਪਏ ਦੀ ਅਚੱਲ ਜਾਇਦਾਦ
- ਪਤਨੀ ਕੋਲ 37 ਲੱਖ 72 ਹਜ਼ਾਰ 877 ਰੁਪਏ ਦੀ ਚੱਲ ਜਾਇਦਾਦ
- 2 ਕਰੋੜ 10 ਲੱਖ ਰੁਪਏ ਦੀ ਅਚੱਲ ਜਾਇਦਾਦ
- ਰੰਧਾਵਾ ਜੋੜਾ ਕਪਲ 7 ਕਰੋੜ 12 ਲੱਖ 53 ਹਜ਼ਾਰ 181 ਰੁਪਏ ਦੀ ਚੱਲ-ਅਚੱਲ ਜਾਇਦਾਦ
- ਸੁਖਜਿੰਦਰ ਰੰਧਾਵਾ ਨੇ 59 ਲੱਖ 34 ਹਜ਼ਾਰ 556 ਰੁਪਏ ਦਾ ਕਰਜ਼ਾ ਲਿਆ
- ਪਤਨੀ ਜਤਿੰਦਰ ਕੌਰ ਦੇ ਨਾਂ ਤੇ ਵੱਖ-ਵੱਖ ਬੈਂਕਾਂ ਦਾ 1 ਕਰੋੜ, 1 ਲੱਖ ਰੁਪਏ ਨੇ 97 ਹਜ਼ਾਰ 581 ਰੁਪਏ ਦਾ ਕਰਜ਼ਾ
- ਸੁਖਜਿੰਦਰ ਰੰਧਾਵਾ ਦੇ ਹੱਥ 23 ਲੱਖ 74 ਹਜ਼ਾਰ 232 ਰੁਪਏ ਨਕਦ
- ਉਨ੍ਹਾਂ ਦੀ ਪਤਨੀ ਕੋਲ 4 ਲੱਖ 98 ਹਜ਼ਾਰ 650 ਨਕਦ ਰੁਪਏ
- ਰੰਧਾਵਾ ਦੇ ਵੱਖ-ਵੱਖ ਬੈਂਕ ਖਾਤਿਆਂ ਵਿੱਚ ਕਰੀਬ 30 ਲੱਖ 90 ਹਜ਼ਾਰ ਰੁਪਏ ਜਮ੍ਹਾਂ
- ਉਹਨਾਂ ਦੀ ਪਤਨੀ ਦੇ ਬੈਂਕ ਖਾਤੇ ਵਿੱਚ ਸਿਰਫ਼ ਦਸ ਹਜ਼ਾਰ ਰੁਪਏ ਹਨ।
- ਰੰਧਾਵਾ ਕੋਲ ਖੁਦ 14 ਲੱਖ ਰੁਪਏ ਦਾ ਸੋਨਾ
- ਉਨ੍ਹਾਂ ਦੀ ਪਤਨੀ ਕੋਲ 28 ਲੱਖ ਰੁਪਏ ਦੇ ਸੋਨੇ ਦੇ ਗਹਿਣੇ
- ਰੰਧਾਵਾ ਕੋਲ 2023 ਮਾਡਲ ਦੀ ਟੋਇਟਾ ਇਨੋਵਾ ਕਾਰ- ਕੀਮਤ 19 ਲੱਖ 40 ਹਜ਼ਾਰ ਰੁਪਏ ਹੈ
- ਰੰਧਾਵਾ ਕੋਲ 20 ਏਕੜ, 6 ਕਨਾਲ ਅਤੇ 16 ਮਰਲੇ ਵਾਹੀਯੋਗ ਜ਼ਮੀਨ ਹੈ, ਜਦੋਂ ਕਿ 12 ਹਜ਼ਾਰ 523 ਸੁਕੇਅਰ ਫੁੱਟ ਗੈਰ ਵਾਹੀਯੋਗ ਜਮੀਨ
- 2012 ਵਿੱਚ 10 ਲੱਖ ਰੁਪਏ ਵਿੱਚ ਖਰੀਦੀ ਸੀ, ਜਿਸ ਦੀ ਮਾਰਕੀਟ ਕੀਮਤ ਹੁਣ 25 ਲੱਖ ਹੋ ਗਈ ਹੈ
- ਪਤਨੀ ਕੋਲ 68 ਹਜ਼ਾਰ 743.254 ਸੁਕੇਅਰ ਫੁੱਟ ਗੈਰ ਖੇਤੀ ਯੋਗ ਜ਼ਮੀਨ ਹੈ ਜੋ ਉਨਾਂ ਨੇ 2012 ਅਤੇ 2013 ਵਿੱਚ 53 ਲੱਖ 64 ਹਜ਼ਾਰ 750 ਰੁਪਏ ਵਿੱਚ ਖਰੀਦੀ ਸੀ, ਜਿਸ ਦੀ ਮਾਰਕੀਟ ਕੀਮਤ ਹੁਣ 75 ਲੱਖ ਰੁਪਏ ਹੋ ਗਈ ਹੈ।
- ਸੁਖਜਿੰਦਰ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਨੇ ਅਕਤੂਬਰ 2023 'ਚ ਮੋਹਾਲੀ 'ਚ 1 ਕਰੋੜ 31 ਲੱਖ ਦਸ ਹਜ਼ਾਰ ਰੁਪਏ 'ਚ ਦੁਕਾਨ ਖਰੀਦੀ ਹੈ, ਜਿਸ ਦੀ ਬਾਜ਼ਾਰੀ ਕੀਮਤ ਹੁਣ 1 ਕਰੋੜ 35 ਲੱਖ ਰੁਪਏ ਹੈ।
- ਸੁਖਜਿੰਦਰ ਰੰਧਾਵਾ ਕੋਲ ਇੱਕ ਵਿਰਾਸਤੀ ਘਰ ਹੈ ਜਦੋਂ ਕਿ 2023 ਵਿੱਚ ਰੰਧਾਵਾ ਨੇ ਗੋਆ ਵਿੱਚ ਵੀ ਇੱਕ ਘਰ ਖਰੀਦਿਆ ਹੈ।
- ਸੁਖਜਿੰਦਰ ਰੰਧਾਵਾ 2022 ਵਿੱਚ ਵੀ ਡੇਰਾ ਬਾਬਾ ਨਾਨਕ ਤੋਂ ਐਮਐਲਏ ਦੀਆਂ ਚੋਣਾਂ ਲਈ ਦਿੱਤੇ ਗਏ ਘੋਸ਼ਣਾ ਪੱਤਰ ਅਨੁਸਾਰ ਉਹਨਾਂ ਦੀ ਕੁੱਲ ਚੱਲ ਅਚਲ ਜਾਇਦਾਦ 5 ਕਰੋੜ 11 ਲੱਖ 87 ਹਜ਼ਾਰ 545 ਰੁਪਏ ਦੀ ਸੀ ਜਦਕਿ ਉਹਨਾਂ ਤੇ 15 ਲੱਖ 93 ਹਜ਼ਾਰ 63 ਰੁਪਏ ਦੀਆਂ ਦੇਣਦਾਰੀਆਂ ਸਨ।