ਨਿਮਿਸ਼ਾ ਮਹਿਤਾ ਮੁੜ ਭਾਜਪਾ 'ਚ ਸ਼ਾਮਲ
ਚੰਡੀਗੜ੍ਹ, 18 ਮਈ 2024 - ਸੀਨੀਅਰ ਆਗੂ ਨਿਮਿਸ਼ਾ ਮਹਿਤਾ ਅੱਜ ਦੇਰ ਸ਼ਾਮ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਭਾਜਪਾ ਪੰਜਾਬ ਦੇ ਸੂਬਾ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਮੁੜ ਸ਼ਾਮਲ ਹੋ ਗਈ।
ਨਿਮਿਸ਼ਾ ਮਹਿਤਾ ਪਹਿਲਾਂ ਇੱਕ ਕਾਂਗਰਸੀ ਆਗੂ ਸੀ ਜੋ ਬਾਅਦ 'ਚ ਭਾਜਪਾ ਵਿੱਚ ਸ਼ਾਮਲ ਹੋ ਗਈ ਅਤੇ ਗੜ੍ਹਸ਼ੰਕਰ ਤੋਂ ਭਾਜਪਾ ਦੀ ਟਿਕਟ 'ਤੇ 2022 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ। ਉਸ ਤੋਂ ਬਾਅਦ ਜਦੋਂ ਪੰਜਾਬ ਵਿੱਚ ਬੀਜੇਪੀ ਦਾ ਪ੍ਰਧਾਨ ਸੁਨੀਲ ਜਾਖੜ ਬਣਨ ਨੂੰ ਲਾਇਆ ਗਿਆ ਤਾਂ ਨਿਮਿਸ਼ਾ ਮਹਿਤਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਬੀਜੇਪੀ ਨੇ ਵੱਡੀ ਕਾਰਵਾਈ ਕਰਦੇ ਹੋਏ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ।
ਇਸ ਮੌਕੇ ਸਾਬਕਾ ਮੰਤਰੀ ਗੁਜਰਾਤ ਭੂਪੇਂਦਰ ਸਿੰਘ ਚੁਡਾਸਮਾ, ਸੂਬਾ ਮੀਤ ਪ੍ਰਧਾਨ ਭਾਜਪਾ ਪੰਜਾਬ ਕੇਵਲ ਢਿੱਲੋਂ, ਸੂਬਾ ਸਹਿ-ਖਜ਼ਾਨਚੀ ਸੁਖਵਿੰਦਰ ਗੋਲਡੀ ਆਦਿ ਹਾਜ਼ਰ ਸਨ |