ਪਿੰਡ ਧਰਮਗੜ੍ਹ 'ਚ ਸਾਬਕਾ ਸਰਪੰਚ ਸਮੇਤ ਵੱਡੀ ਗਿਣਤੀ ਆਗੂ ਕਾਂਗਰਸ 'ਚ ਸ਼ਾਮਿਲ
ਮਲਕੀਤ ਸਿੰਘ ਮਲਕਪੁਰ
ਲਾਲੜੂ 4 ਮਈ 2024: ਹਲਕਾ ਕਾਂਗਰਸ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਦੀ ਅਗਵਾਈ 'ਚ ਅੱਜ ਕਾਂਗਰਸ ਪਾਰਟੀ ਨੂੰ ਲਾਲੜੂ ਸਰਕਲ ਵਿੱਚ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦੋਂ ਪਿੰਡ ਧਰਮਗੜ੍ਹ ਦੇ ਸਾਬਕਾ ਸਰਪੰਚ ਹਰਬੰਸ ਸਿੰਘ, ਬਖਸ਼ੀਸ ਸਿੰਘ, ਗੁਰਮੇਲ ਸਿੰਘ ਆਪਣੇ ਸਾਥੀਆਂ ਸਮੇਤ ਆਪ ਨੂੰ ਆਲਵਿਦਾ ਆਖ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ। ਕਾਂਗਰਸ ਪਾਰਟੀ ਵਿੱਚ ਇਨ੍ਹਾਂ ਆਗੂਆਂ ਦਾ ਸਵਾਗਤ ਕਰਦਿਆਂ ਦੀਪਇੰਦਰ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੋਂ 2 ਸਾਲ ਦੇ ਵਿਚ ਹੀ ਹਰੇਕ ਵਰਗ ਨਿਰਾਸ਼ ਹੋ ਗਿਆ ਹੈ,ਜਿਸ ਉਮੀਦ ਨਾਲ ਲੋਕਾਂ ਨੇ ਇਸ ਪਾਰਟੀ ਦਾ ਸਾਥ ਦਿੱਤਾ ਸੀ,ਇਹ ਪਾਰਟੀ ਉਸ ਉਤੇ ਖਰੀ ਨਹੀਂ ਉਤਰੀ।
ਉਨ੍ਹਾਂ ਕਿਹਾ ਪੂਰੇ ਪੰਜਾਬ ਵਿੱਚ ਕਿਤੇ ਵੀ ਕੋਈ ਡਿਵੈਲਪਮੈਂਟ ਦਾ ਕੰਮ ਇਹ ਸਰਕਾਰ ਨਹੀਂ ਕਰਵਾ ਸਕੀ। ਲੋਕਾਂ ਨੂੰ ਸਿਰਫ ਲਾਰਿਆਂ 'ਚ ਹੀ ਰੱਖਿਆ। ਉਨ੍ਹਾਂ ਕਿਹਾ ਕਿ ਹੁਣ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਵਾਸੀ ਇਸ ਪਾਰਟੀ ਨੂੰ ਪੂਰੀ ਤਰਾਂ ਨਕਾਰ ਦੇਣਗੇ। ਢਿੱਲੋ ਨੇ ਕਿਹਾ ਕਿ ਕਾਂਗਰਸ ਉਮੀਦਵਾਰ ਡਾ.ਧਰਮਵੀਰ ਗਾਂਧੀ ਹੀ ਲੋਕ ਸਭਾ ਚੋਣ ਜਿਤਣਗੇ ਅਤੇ ਅਸੀਂ ਉਹਨਾਂ ਨੂੰ ਹਲਕਾ ਡੇਰਾਬੱਸੀ ਤੋਂ ਵੱਡੀ ਲੀਡ ਨਾਲ ਜਿਤਾ ਕੇ ਭੇਜਾਂਗੇ।
ਪਿੰਡ ਧਰਮਗੜ੍ਹ ਬਾਰੇ ਉਨ੍ਹਾਂ ਕਿਹਾ ਕਿ ਸਾਰੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਨੂੰ ਬਣਦਾ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਜਸਮੇਰ ਸਿੰਘ, ਸੱਜਣ ਸਿੰਘ, ਨੰਬਰਦਾਰ ਜਗਜੀਤ ਸਿੰਘ, ਜੈ ਕਿਸ਼ਨ ਸ਼ਰਮਾ, ਧਨੀ ਰਾਮ, ਨਰੇਸ਼ ਕੁਮਾਰ, ਹਰਮੇਸ਼ ਸਿੰਘ ਸਤਨਾਮ ਸਿੰਘ, ਲਵਲੀ , ਅਮਰੀਕ ਸਿੰਘ, ਜਰਨੈਲ ਸਿੰਘ ਝਰਮੜੀ, ਭਜਨ ਸਿੰਘ ਸਰਪੰਚ ਮੀਰਪੁਰ, ਗੁਰਨਾਮ ਸਿੰਘ ਜਾਸਤਨਾ, ਸੁੱਚਾ ਸਿੰਘ ,ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਧਰਮਗੜ੍ਹ ਹਾਜ਼ਰ ਸਨ।