ਪ੍ਰੋ. ਚੰਦੂਮਾਜਰਾ ਦੀ ਨੂੰਹ ਨੇ ਵੀ ਸੰਭਾਲੀ ਚੋਣ ਪ੍ਰਚਾਰ ਦੀ ਕਮਾਨ
ਮੋਹਾਲੀ 8 ਮਈ 2024 ਅੱਜ ਸ਼ਰੋਮਣੀ ਅਕਾਲੀ ਦਲ ਦੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਨੂੰਹ ਨਵਪ੍ਰੀਤ ਕੌਰ ਚੰਦੂਮਾਜਰਾ ਵੱਲੋਂ ਵੀ ਚੋਣ ਪਚਾਰ ਦੀ ਕਮਾਨ ਸੰਭਾਲੀ ਗਈ। ਹਲਕਾ ਮੋਹਾਲੀ ਦੇ ਪਿੰਡ ਸੋਹਾਣਾ ਸਾਹਿਬ ਵਿੱਚ ਕੌਂਸਲਰ ਬੀਬੀ ਹਰਜਿੰਦਰ ਕੌਰ ਸੋਹਾਣਾ ਧਰਮਪਤਨੀ ਸ. ਪਰਵਿੰਦਰ ਸਿੰਘ ਸੋਹਾਣਾ ਹਲਕਾ ਇੰਚਾਰਜ਼ (ਮੋਹਾਲੀ) ਦੀ ਅਗਵਾਈ ਵਿੱਚ ਰੱਖੀ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀਬੀ ਨਵਪ੍ਰੀਤ ਚੰਦੂਮਾਜਰਾ ਨੇ ਆਖਿਆ ਕਿ ਲਗਾਤਾਰ ਤੀਜੀ ਵਾਰ ਪ੍ਰੋ. ਚੰਦੂਮਾਜਰਾ ਵੱਲੋਂ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੋਣ ਲੜ੍ਹਨ ਚੰਦੂਮਾਜਰਾ ਪਰਿਵਾਰ ਦੇ ਸੁਭਾਗ ਵਿੱਚ ਆਇਆ। ਉਨ੍ਹਾਂ ਆਖਿਆ ਕਿ ਪ੍ਰੋ. ਚੰਦੂਮਾਜਰਾ ਵੱਲੋਂ ਹਲਕੇ ਵਿੱਚ ਅਨੇਕਾਂ ਵਿਕਾਸ ਕਾਰਜਾਂ ਦੇ ਨਾਲ-ਨਾਲ ਇਤਿਹਾਸਿਕ ਕੰਮ ਕਰਵਾ ਕੇ ਹਲਕੇ ਦਾ ਨਾਂਅ ਰੌਸ਼ਨ ਕੀਤਾ।
ਉਨ੍ਹਾਂ ਆਖਿਆ ਕਿ ਪ੍ਰੋ. ਚੰਦੂਮਾਜਰਾ ਵੱਲੋਂ ਮੋਹਾਲੀ ਹਲਕੇ ਵਿੱਚ ਅਨੇਕਾਂ ਵਿਕਾਸ ਕਾਰਜ ਨੇਪਰੇ ਚੜ੍ਹਾਏ ਗਏ। ਨਵਪ੍ਰੀਤ ਚੰਦੂਮਾਜਰਾ ਨੇ ਕਿਹਾ ਕਿ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡਾ ਸ਼ੁਰੂ ਕਰਾਉਣ ਤੋਂ ਇਲਾਵਾ ਮੋਹਾਲੀ ਦੇ ਪਾਰਕਾਂ ਵਿੱਚ ਓਪਨ ਜਿੰਮ, ਵੱਡੇ ਪਾਰਕਾਂ ‘ਚ ਲਾਇਬ੍ਰੇਰੀਆਂ, ਪਾਰਕਾਂ ਵਿੱਚ ਲਾਈਟਾਂ ਦਾ ਪ੍ਰਬੰਧ ਆਦਿ ਕੰਮ ਕੀਤੇ। ਉਨ੍ਹਾਂ ਆਖਿਆ ਕਿ ਇਤਿਹਾਸਿਕ ਮਹੱਤਤਾ ਪੱਖੋਂ ਜਾਣੇ ਜਾਂਦੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਮੋਹਾਲੀ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਨੂੰ ਹਵਾਈ ਸੇਵਾ ਸ਼ੁਰੂ ਕਰਵਾਉਣ ਦਾ ਕਾਰਜ ਵੀ ਪ੍ਰੋ. ਚੰਦੂਮਾਜਰਾ ਦੇ ਹਿੱਸੇ ਆਇਆ। ਇਸ ਮੌਕੇ ਕੌਂਸਲਰ ਬੀਬੀ ਹਰਜਿੰਦਰ ਕੌਰ ਵੱਲੋਂ ਸੋਹਾਣਾ ਵਾਸੀਆਂ ਨੂੰ ਪ੍ਰੋ. ਚੰਦੂਮਾਜਰਾ ਦੇ ਹੱਕ ਵਿੱਚ ਡਟਣਾ ਦਾ ਹੋਕਾ ਦਿੱਤਾ। ਉਨ੍ਹਾਂ ਆਖਿਆ ਕਿ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਪ੍ਰੋ. ਚੰਦੂਮਾਜਰਾ ਨੂੰ ਮੋਹਾਲੀ ਹਲਕੇ ਵਿੱਚੋਂ ਵੱਡੀ ਲੀਡ ਨਾਲ ਜਿੱਤਾ ਕੇ ਪਾਰਲੀਮੈਂਟ ਭੇਜਿਆ ਜਾਵੇਗਾ। ਬੀਬੀ ਸੋਹਣਾ ਨੇ ਆਖਿਆ ਕਿ ਆਪ ਪਾਰਟੀ ਵੱਲੋਂ ਪੰਜਾਬ ਦੀਆਂ ਔਰਤਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ।
ਇਸ ਮੌਕੇ ਕੌਸਲਰ ਬੀਬੀ ਹਰਜਿੰਦਰ ਕੌਰ, ਬੀਬੀ ਬਲਵੀਰ ਕੌਰ, ਬੀਬੀ ਚਰਨਜੀਤ ਕੌਰ, ਕੁਲਦੀਪ ਕੌਰ, ਬਲਜੀਤ ਕੌਰ, ਬਲਵਿੰਦਰ ਕੌਰ, ਮਨਪ੍ਰੀਤ ਕੌਰ, ਦਰਸ਼ਨ ਕੌਰ, ਹਰਜਿੰਦਰ ਕੌਰ, ਕਰਮਜੀਤ ਕੌਰ, ਸੁਮਨ , ਬੀਬੀ ਰਾਠੀ, ਬੀਬੀ ਰੂਸਾ, ਬੀਬੀ ਕਿਰਨ, ਅਮਰਜੀਤ ਕੌਰ, ਗੁਰਪ੍ਰੀਤ ਕੌਰ, ਕਰਮਜੀਤ ਕੌਰ, ਪਰਮਜੀਤ ਕੌਰ, ਬੀਬੀ ਕੁਲਵਿੰਦਰ ਕੌਰ , ਡਾਕਟਰ ਪੱਟਵੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀਬੀਆਂ ਹਾਜ਼ਰ ਸਨ।