ਬੀਜੇਪੀ ਤੋਂ ਇਲਾਵਾ ਕਿਸੇ ਹੋਰ ਪਾਰਟੀ ਕੋਲ ਕੋਈ ਵਿਜ਼ਨ ਨਹੀਂ: ਐੱਸਐੱਮਐੱਸ ਸੰਧੂ
- ਮਹਾਰਾਣੀ ਪ੍ਰਨੀਤ ਕੌਰ ਦੇ ਹੱਕ ਵਿੱਚ ਕੀਤੀਆਂ ਚੋਣ ਸਭਾਵਾਂ
ਡੇਰਾਬੱਸੀ 18 ਮਈ 2024 - ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦੇ ਹੱਕ ਚ ਹਲਕਾ ਚੋਣ ਇੰਚਾਰਜ ਐੱਸਐੱਮਐੱਸ ਸੰਧੂ ਵੱਲੋ ਅੱਜ ਡੇਰਾਬੱਸੀ ਅਤੇ ਜ਼ੀਰਕਪੁਰ ਵਿਖੇ ਰਾਜਨੀਤਿਕ ਜਨਸਭਾਵਾਂ ਨੂੰ ਸੰਬੋਧਨ ਕੀਤਾ।
ਇਸ ਦੌਰਾਨ ਉਹਨਾਂ ਕਿਹਾ ਕਿ ਪ੍ਰਦਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਕਿਸੇ ਹੋਰ ਸਿਆਸੀ ਪਾਰਟੀ ਅਤੇ ਲੀਡਰ ਕੋਲ ਦੇਸ਼ ਪ੍ਰਤੀ ਕੋਈ ਵਿਜ਼ਨ ਨਹੀਂ ਹੈ। ਪ੍ਰਧਾਨ ਮੰਤਰੀ ਮੋਦੀ ਨੇ ਜਿੱਥੇ ਕਰਤਾਰਪੁਰ ਲਾਂਘੇ ਰਾਹੀਂ ਸਿੱਖਾਂ ਦੀ ਆਸਥਾ ਵਿੱਚ ਆਪਣੀ ਆਸਥਾ ਦਾ ਸਬੂਤ ਦਿੱਤਾ, ਉੱਥੇ ਹੀ ਅਯੁੱਧਿਆ ਵਿੱਚ ਭਗਵਾਨ ਸ੍ਰੀ ਰਾਮ ਦਾ ਵਿਸ਼ਾਲ ਮੰਦਰ ਬਣਾ ਕੇ ਨਾ ਸਿਰਫ਼ ਹਿੰਦੂਆਂ ਦੀ ਨਹੀਂ, ਸਗੋਂ ਸਾਰੇ ਧਰਮਾਂ ਦੀ ਆਸਥਾ ਦਾ ਸਤਿਕਾਰ ਕੀਤਾ। ਸ੍ਰੀ ਹੇਮਕੁੰਟ ਸਾਹਿਬ ਵਿੱਚ ਰੋਪਵੇਅ, ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਕੌਮੀ ਬਾਲ ਦਿਵਸ ਵਜੋਂ ਘੋਸ਼ਿਤ ਕਰਨਾ, ਬਦਰੀਨਾਥ ਮੰਦਰ ਨੂੰ ਨਵਾਂ ਗਲਿਆਰਾ ਦੇਣਾ, ਕਾਸ਼ੀ ਅਤੇ ਬਨਾਰਸ ਵਰਗੇ ਵੱਡੇ ਧਾਰਮਿਕ ਸਥਾਨਾਂ ਦਾ ਵਿਕਾਸ ਕਰਨਾ, ਆਸਥਾ ਦੇ ਨਾਲ-ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਵਰਗੇ ਵੱਡੇ ਵਿਕਾਸ ਨੂੰ ਭਾਰਤ ਦੇ ਲੋਕ ਕਦੇ ਨਹੀਂ ਭੁੱਲ ਸਕਦੇ।
ਦੇਸ਼ ਵਿੱਚ ਹਰ ਰੋਜ਼ 28 ਕਿਲੋਮੀਟਰ ਲੰਬੀਆਂ ਸੜਕਾਂ ਦਾ ਨਿਰਮਾਣ ਕਰਨ ਦੇ ਨਾਲ-ਨਾਲ ਦੇਸ਼ ਨੂੰ ਮੈਟਰੋ ਟਰੇਨਾਂ ਅਤੇ ਨਵੇਂ ਹਵਾਈ ਅੱਡੇ ਪ੍ਰਦਾਨ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤ ਨੂੰ ਆਰਥਿਕ ਤੌਰ ਤੇ ਵਿਸ਼ਵ ਵਿੱਚ ਪੰਜਵੇਂ ਸਥਾਨ ’ਤੇ ਪਹੁੰਚਾ ਦਿੱਤਾ ਹੈ।
ਜਨ ਸਭਾਵਾਂ ਦੌਰਾਨ ਸੰਧੂ ਨੇ ਕਿਹਾ ਕਿ ਲੋਕਾਂ ਨੂੰ ਮੋਦੀ ਦੀਆਂ ਗਾਰੰਟੀਆਂ ਤੇ ਭਰੋਸਾ ਹੈ। ਇਸੇ ਲਈ ਹਰ ਰੋਜ਼ ਸੈਂਕੜੇ ਪਰਿਵਾਰ ਵੱਖ-ਵੱਖ ਸਿਆਸੀ ਪਾਰਟੀਆਂ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਕੇ ਭਾਜਪਾ ਨੂੰ ਆਪਣਾ ਕੀਮਤੀ ਵੋਟ ਦੇਣ ਲਈ ਤਿਆਰ ਹਨ। ਇਸ ਮੌਕੇ ਅਮਨ ਰਾਣਾ ਮੰਡਲ ਪ੍ਰਧਾਨ, ਕਪਿਲ, ਮੈਡਮ ਮੋਨਾ,ਮੋਨਿਕਾ, ਪੁਸ਼ਪਿੰਦਰ ਮਹਿਤਾ, ਸ਼ਰੂਤੀ ਭਾਰਦਵਾਜ, ਰਵਨੀਤ ਗੋਇਲ, ਜੋਗਾ ਸਿੰਘ ਬੂਥ ਇੰਚਾਰਜ, ਹੈਪੀ ਸ਼ਰਮਾ ਅਤੇ ਹੋਰ ਭਾਜਪਾ ਸਮਰਥਕ ਵੀ ਮੌਜੂਦ ਸਨ।