ਬੀਬਾ ਜੈਇੰਦਰ ਕੌਰ ਨੇ ਬਾਰਾਦਰੀ ਗਾਰਡਨ ਵਿੱਚ ਸ਼ਹਿਰ ਵਾਸੀਆਂ ਨਾਲ ਕੀਤੀ ਸਵੇਰ ਦੀ ਸੈਰ, ਭਾਜਪਾ ਲਈ ਮੰਗੇ ਵੋਟ
- ਮੌਰਨਿੰਗ ਵਾਕ ਕਰਨ ਵਾਲਿਆਂ ਨੇ ਬੀਬਾ ਜੈਇੰਦਰ ਕੌਰ ਨਾਲ ਕਮਲ ਦੇ ਫੁੱਲ 'ਤੇ ਮੋਹਰ ਲਗਾਉਣ ਦਾ ਕੀਤਾ ਵਾਅਦਾ
ਪਟਿਆਲਾ 25 ਮਈ 2024 - ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਬੀਬਾ ਜੈਇੰਦਰ ਕੌਰ ਅਤੇ ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਬਿੱਟੂ ਅਤੇ ਹੋਰ ਭਾਜਪਾ ਵਰਕਰਾਂ ਨੂੰ ਨਾਲ ਲੈ ਕੇ ਸ਼ਨੀਵਾਰ ਸਵੇਰੇ ਕਰੀਬ 6 ਵਜੇ ਬਾਰਾਦਰੀ ਗਾਰਡਨ ਵਿੱਚ ਸ਼ਹਰ ਵਾਸੀਆਂ ਨਾਲ ਸੈਰ ਕੀਤੀ। ਇਸ ਦੌਰਾਨ ਉਨ੍ਹਾਂ ਸਵੇਰ ਦੀ ਸੈਰ ਲਈ ਆਏ ਲੋਕਾਂ ਨੂੰ ਭਾਜਪਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਦੌਰਾਨ ਬਾਰਾਂਦਰੀ ਗਾਰਡਨ ਵਿੱਚ ਸੈਰ ਕਰਨ ਆਏ ਸ਼ਹਿਰ ਵਾਸੀਆਂ ਨੇ ਵਾਅਦਾ ਕੀਤਾ ਕਿ ਉਹ ਇਸ ਵਾਰ ਸ਼ਹਿਰ ਦੇ ਸੁਨਹਿਰੀ ਭਵਿੱਖ ਲਈ ਅਤੇ ਮੌਜੂਦਾ ਸਮੇਂ ਵਿੱਚ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਕਰਨ ਲਈ ਕਮਲ ਦੇ ਫੁੱਲ ਉੱਤੇ ਹੀ ਆਪਣਾ ਭਰੋਸਾ ਦਿਖਾਉਣਗੇ।
ਇਸ ਮੌਕੇ ਸ਼ਹਿਰ ਵਾਸੀਆਂ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਬੀਬਾ ਜੈਇੰਦਰਾ ਕੌਰ ਨੇ ਕਿਹਾ ਕਿ ਉਹ ਪਟਿਆਲਾ ਲੋਕ ਸਭਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦੇ ਹੱਕ ਵਿੱਚ ਵੋਟ ਪਾਉਣ। ਉਨ੍ਹਾਂ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਦਾ ਨਾਂ ਉਹਨਾਂ ਪਹਿਲੇ ਦਸ ਲੋਕਸਭਾ ਮੈਂਬਰਾਂ ਵਿੱਚ ਸ਼ਾਮਲ, ਜਿਨ੍ਹਾਂ ਐਮਪੀ ਲੈਂਡ ਫੰਡ ਦੀ ਸਹੀ ਵਰਤੋਂ ਕੀਤੀ। ਪਟਿਆਲਾ ਦੇ ਵਿਕਾਸ ਲਈ ਮਹਾਰਾਣੀ ਪ੍ਰਨੀਤ ਕੌਰ ਨੇ ਐਮ.ਪੀ ਲੈਂਡ ਫੰਡ ਵਿੱਚੋਂ 57.03 ਕਰੋੜ ਰੁਪਏ ਦੇ ਕੰਮ ਕਰਵਾਏ ਜਿਸ ਦੀ ਸੂਚੀ ਸਰਕਾਰੀ ਪੋਰਟਲ 'ਤੇ ਉਪਲਬਧ ਹੈ।
ਉਨ੍ਹਾਂ ਨੇ ਮਰੀਜ਼ਾਂ ਦੇ ਇਲਾਜ ਲਈ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚੋਂ ਕਰੋੜਾਂ ਰੁਪਏ ਦੇ ਫੰਡ ਲਿਆਂਦੇ, ਬ੍ਰਿਟਿਸ਼ ਗੈਸ ਕੰਪਨੀ ਤੋਂ ਰਾਜਿੰਦਰਾ ਹਸਪਤਾਲ ਨੂੰ 2 ਕਰੋੜ ਰੁਪਏ ਦੀਆਂ ਮਸ਼ੀਨਾਂ ਦਾਨ ਕਰਵਾਇਆਂ, ਰਾਜਿੰਦਰਾ ਹਸਪਤਾਲ ਦਾ ਸਰਕਾਰੀ ਮੈਡੀਕਲ ਅਤੇ ਮਲਟੀ ਸੁਪਰ ਸਪੈਸ਼ਲਿਟੀ ਹਸਪਤਾਲ ਲਈ 150 ਕਰੋੜ ਰੁਪਏ ਦੀ ਵਿਸ਼ੇ ਗ੍ਰਾੰਟ ਲਿਆਂਦੀ, 92 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਮੈਡੀਕਲ ਕਾਲਜ ਦੀ ਮੁਰੰਮਤ ਦਾ ਕੰਮ ਮੁਕੰਮਲ ਕਰਵਾਇਆ, 1.77 ਕਰੋੜ ਰੁਪਏ ਦੀ ਲਾਗਤ ਨਾਲ ਟੀਬੀ ਹਸਪਤਾਲ ਦੀ ਹਾਲਤ ਸੁਧਾਰੀ, ਕੋਵਿਡ ਮਹਾਂਮਾਰੀ ਦੌਰਾਨ ਪਟਿਆਲਾ ਵਿੱਚ ਛੇ ਆਕਸੀਜਨ ਪਲਾਂਟ ਲਗਾਏ ਗਏ, ਰਾਜੀਵ ਗਾਂਧੀ ਯੂਨੀਵਰਸਿਟੀ ਆਫ ਲਾਅ ਨੂੰ 1000 ਕਰੋੜ ਰੁਪਏ, ਜਗਤ ਗੁਰੂ ਨਾਨਕ ਦੇਵ ਯੂਨੀਵਰਸਿਟੀ 20 ਕਰੋੜ ਰੁਪਏ, ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ 504 ਕਰੋੜ ਅਤੇ ਬਨੂੜ ਵਿੱਚ ਫੁੱਟਵੀਅਰ ਅਤੇ ਡਿਜ਼ਾਈਨ ਇੰਸਟੀਚਿਊਟ ਨੂੰ 500 ਕਰੋੜ ਰੁਪਏ ਵਿੱਚ ਸਥਾਪਿਤ ਕਰਵਾਇਆ।
ਦੂਜੇ ਪਾਸੇ ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਬਿੱਟੂ ਨੇ ਬਾਰਾਦਰੀ ਗਾਰਡਨ ਵਿੱਚ ਸੈਰ ਕਰਨ ਆਏ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਨੇ 400 ਤੋਂ ਵੱਧ ਪਿੰਡਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ 475 ਕਰੋੜ ਰੁਪਏ, 20 ਕਿਊਸਿਕ ਪਾਣੀ ਭਾਖੜਾ ਤੋਂ ਲੈ ਕੇ ਘਨੌਰ ਖੇਤਰ ਦੇ ਪਿੰਡ ਮੰਡੋਲੀ ਵਿੱਚ ਪ੍ਰੋਜੈਕਟ ਲਗਾਉਣ ਵਰਗੇ ਅਹਿਮ ਕੰਮ ਕਰਵਾਏ। ਇਸ ਤੋਂ ਇਲਾਵਾ ਬਸੇਰਾ ਸਕੀਮ ਤਹਿਤ ਲੋਕਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਮੁਹੱਈਆ ਕਰਵਾਏ ਗਏ, 40 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਨੂੰ ਸਿੰਗਲ ਤਾਰ ਸਿਸਟਮ ਨਾਲ ਜੋੜਿਆ ਗਿਆ, 49.5 ਕਰੋੜ ਰੁਪਏ ਦੀ ਲਾਗਤ ਨਾਲ ਪਟਿਆਲਾ ਰੇਲਵੇ ਸਟੇਸ਼ਨ ਦਾ ਨਵੀਨੀਕਰਨ, ਪਟਿਆਲਾ ਨੂੰ ਤਿੰਨ ਫਲਾਈ ਓਵਰ ਪੁਲ ਜਿਹਨਾਂ ਵਿੱਚ 22 ਨੰਬਰ, 21 ਨੰਬਰ ਅਤੇ ਡੀ.ਐਮ.ਡਬਲਯੂ ਫਲਾਈ ਓਵਰ ਸ਼ਾਮਿਲ ਹਨ।
ਰਾਜਪੁਰਾ-ਬਠਿੰਡਾ ਰੇਲਵੇ ਟਰੈਕ ਨੂੰ ਡਬੱਲ ਕਰਵਾਉਣਾ, ਜ਼ੀਰਕਪੁਰ ਅਤੇ ਡੇਰਾਬੱਸੀ ਵਿਖੇ ਫਲਾਈਓਵਰ ਦੀ ਉਸਾਰੀ, ਪਟਿਆਲਾ ਰੇਲਵੇ ਸਟੇਸ਼ਨ ਦੇ ਬਾਹਰ ਅੰਡਰ ਬ੍ਰਿਜ, ਛੋਟੀ ਅਤੇ ਵੱਡੀ ਨਦੀ ਦੇ ਸੁੰਦਰੀਕਰਨ ਲਈ 206 ਕਰੋੜ ਰੁਪਏ, ਪਟਿਆਲਾ-ਸਰਹਿੰਦ ਰੋਡ ਤੇ ਉੱਤਰੀ ਬਾਈਪਾਸ 'ਤੇ ਦੇ ਨਿਰਮਾਣ ਲਈ 752 ਕਰੋੜ ਰੁਪਏ ਦੇ ਫੰਡ ਮਨਜ਼ੂਰ ਕਰਵਾਉਣ ਦੇ ਨਾਲ-ਨਾਲ ਇਸ ਲਈ ਟੈਂਡਰ ਜਾਰੀ ਕਰਵਾਉਣ ਵਰਗੇ ਮਹੱਤਵਪੂਰਨ ਕੰਮ ਕੀਤੇ ਗਏ ਹਨ। ਇਸ ਤੋਂ ਇਲਾਵਾ ਪਾਤੜਾਂ ਅਤੇ ਘਨੌਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਦੋਵਾਂ ਥਾਵਾਂ 'ਤੇ ਸਬ-ਡਵੀਜ਼ਨ ਤਹਿਸੀਲ ਦੀ ਸਥਾਪਨਾ ਕੀਤੀ ਗਈ। ਦੂਜੇ ਪਾਸੇ ਲਾਲੜੂ ਵਿੱਚ ਮਹਾਰਾਣਾ ਪ੍ਰਤਾਪ ਭਵਨ ਅਤੇ ਗੁਰੂ ਰਵਿਦਾਸ ਨਗਰ ਪਟਿਆਲਾ ਵਿੱਚ ਕਮਿਊਨਿਟੀ ਸੈਂਟਰ ਦੀ ਉਸਾਰੀ ਅੱਜ ਲੋਕਾਂ ਦੇ ਦੁੱਖ-ਸੁੱਖ ਵਿੱਚ ਸਹਾਈ ਹੋ ਰਹੀ ਹੈ।
ਭਾਜਪਾ ਆਗੂ ਸੰਜੀਵ ਸ਼ਰਮਾਂ ਬਿੱਟੂ ਨੇ ਕਿਹਾ ਕਿ ਬੇਸ਼ੱਕ ਅੱਜ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ, ਜੋ ਕਿ ਉਨ੍ਹਾਂ ਦਾ ਸੰਵਿਧਾਨਕ ਹੱਕ ਹੈ, ਪਰ ਮਹਾਰਾਣੀ ਪ੍ਰਨੀਤ ਕੌਰ ਦੀ ਮਦਦ ਨਾਲ ਪਟਿਆਲਾ ਜਿਲੇ ਦੇ 19 ਹਜ਼ਾਰ 465 ਕਿਸਾਨ ਲਾਭਪਾਤਰੀਆਂ ਦੇ 113 ਕਰੋੜ 36 ਲੱਖ ਰੁਪਏ ਦੇ ਕਰਜ਼ੇ ਮੁਆਫ਼ ਕਰਵਾਉਣ ਵਿੱਚ ਅਹਿਮ ਭੂਮਿਕਾ ਰਹੀ ਹੈ।
ਇਸ ਮੌਕੇ ਬੀਬਾ ਜੈਇੰਦਰ ਕੌਰ ਤੇ ਭਾਜਪਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਬਿੱਟੂ ਤੋਂ ਇਲਾਵਾ ਐਮਐਸ ਕਾਲਿਕਾ, ਗੁਰਿੰਦਰ ਕੌਰ ਕਾਲਿਕਾ ਅਕੇ ਕਈ ਭਾਜਪਾ ਵਰਕਰ ਹਾਜ਼ਰ ਸਨ।