ਬ੍ਰਾਹਮਣ ਸਭਾ ਪੰਜਾਬ ਨੇ ਚਰਨਜੀਤ ਸਿੰਘ ਚੰਨੀ ਨੂੰ ਜਿਤਾਉਣ ਦੀ ਕੀਤੀ ਅਪੀਲ
- ਚਰਨਜੀਤ ਚੰਨੀ ਨੇ ਮੁੱਖ ਮੰਤਰੀ ਰਹਿੰਦਿਆ ਬ੍ਰਾਹਮਣ ਸਮਾਜ ਨੂੰ ਕੀਤਾ ਤਗੜਾ-ਸ਼ੇਖਰ ਸ਼ੁਕਲਾ
- ਚੰਨੀ ਨੇ 10 ਕਰੋੜ ਰੁਪਏ ਖਾਟੀ ਧਾਮ ਅਤੇ 75 ਲੱਖ ਰੁਪਏ ਪਿੰਡ ਰਕਾਸਨ ਵਿਖੇ ਵਿਕਾਸ ਲਈ ਦਿੱਤੇ ਜਦ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੰਮ ਬੰਦ ਕਰਵਾਏ-ਸ਼ੇਰਖ ਸ਼ੁਕਲਾ
ਜਲੰਧਰ, 28 ਮਈ 2024 - ਬ੍ਰਾਹਮਣ ਸਭਾ ਪੰਜਾਬ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਨਿੱਤਰੀ ਹੈ।ਬ੍ਰਾਹਮਣ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਐਡਵੋਕੇਟ ਸ਼ੇਖਰ ਸ਼ੁਕਲਾ ਤੇ ਹੋਰ ਅਹੁਦੇਦਾਰਾਂ ਨੇ ਪ੍ਰੇਸ ਕਲੱਬ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸ.ਚਰਨਜੀਤ ਸਿੰਘ ਚੰਨੀ ਜੋ ਕਿ ਸਾਰੇ ਸਮਾਜਾ ਦੇ ਹਿਤੈਸ਼ੀ ਹਨ,ਨੇ ਮੁੱਖ ਮੰਤਰੀ ਰਹਿੰਦਿਆਂ ਬ੍ਰਾਹਮਣ ਸਮਾਜ ਦੀ ਬਾਂਹ ਫੜੀ ਤੇ ਬ੍ਰਾਹਮਣ ਸਮਾਜ ਨੂੰ ਉੱਚ ਚੁੱਕਿਆ ਸੀ।ਉਨਾਂ ਕਿਹਾ ਕਿ ਬ੍ਰਾਹਮਣ ਸਮਾਜ ਦੀ ਬਹੁਤ ਸਮੇਂ ਤੋਂ ਚਲੀ ਆ ਰਹੀ ਬ੍ਰਾਹਮਣ ਭਲਾਈ ਬੋਰਡ ਦੀ ਮੰਗ ਕਾਂਗਰਸ ਸਰਕਾਰ ਨੇ ਪੂਰੀ ਕੀਤੀ ਜਦ ਕਿ ਇਥੇ ਹੀ ਬਸ ਨਹੀਂ ਬ੍ਰਾਹਮਣ ਸਮਾਜ ਦੇ ਮੈਂਬਰ ਲਗਾਏ ਤੇ ਬ੍ਰਾਹਮਣ ਭਲਾਈ ਬੋਰਡ ਦਾ ਚੇਅਰਮੈਨ ਵੀ ਨਿਉਕਤ ਕੀਤਾ।
ਉਨਾਂ ਕਿਹਾ ਕਿ ਜਦੋਂ ਬ੍ਰਾਹਮਣ ਸਭਾ ਦੇ ਡੈਲੀਗੇਟ ਨੇ ਭਗਵਾਨ ਪ੍ਰਸ਼ੂਰਾਮ ਧਾਮ ਖਾਟੀ ਅਤੇ ਭਗਵਾਨ ਪ੍ਰਸ਼ੂਰਾਮ ਜੀ ਦੀ ਮਾਤਾ ਰੈਣੂਕਾ ਜੀ ਦੇ ਸਥਾਨ ਪਿੰਡ ਰਕਸਨ ਜਿਲਾ ਨਵਾਂਸ਼ਹਿਰ ਦੇ ਵਿਕਾਸ ਲਈ ਮਾਲੀ ਮੱਦਦ ਦੀ ਬੇਨਤੀ ਕੀਤੀ ਤਾਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਚਲਦੀ ਵਿਧਾਨ ਸਭਾ ਵਿੱਚ ਸਾਬਕਾ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਨੂੰ ਬੇਨਤੀ ਕੀਤੀ ਤਾਂ ਸ.ਚਰਨਜੀਤ ਸਿੰਘ ਚੰਨੀ ਨੇ 10 ਕਰੋੜ ਰੁਪਏ ਖਾਟੀ ਧਾਮ ਲਈ ਅਤੇ 75 ਲੱਖ ਰੁਪਏ ਪਿੰਡ ਰਕਾਸਨ ਲਈ ਜਾਰੀ ਕਰ ਦਿੱਤੇ।ਜਿਸ ਨਾਲ ਇਨਾਂ ਦੋਵੇਂ ਥਾਵਾ ਤੇ ਵਿਕਾਸ ਕਾਰਜ ਸ਼ੁਰੂ ਕੀਤੇ ਗਏ।ਉਨਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਭਗਵਾਨ ਪ੍ਰਸ਼ੂਰਾਮ ਜੀ ਦੇ ਜਨਮ ਦਿਹਾੜੇ ਦੀ ਸਰਕਾਰੀ ਗਜਟਿਡ ਛੁੱਟੀ ਕੀਤੀ ਅਤੇ ਬ੍ਰਾਹਮਣ ਸਮਾਜ ਦੀਆ ਮੰਗਾਂ ਨੂੰ ਸਿਰ ਮੱਥੇ ਕਬੂਲ ਕੀਤਾ।ਜਦ ਕਿ ਮੋਜੂਦਾ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬ੍ਰਾਹਮਣ ਭਲਾਈ ਬੋਰਡ ਭੰਗ ਕਰ ਦਿੱਤਾ ਅਤੇ ਪਿੰਡ ਖਾਟੀ ਵਿਖੇ 9 ਕਰੋੜ 25 ਲੱਖ ਰੁਪਏ ਦੀ ਰਾਸ਼ੀ ਦੇ ਕੰਮ ਸ਼ੁਰ ਨਹੀਂੂ ਹੋਣ ਦਿੱਤੇ।ਜਿਸਦਾ ਬ੍ਰ੍ਰਾਹਮਣ ਸਮਾਮ ਵਿੱਚ ਵੱਡਾ ਰੋਸ ਹੈ॥
ਉਨਾਂ ਅੱਗੇ ਬੋਲਦਿਆ ਕਿਹਾ ਕਿ ਇੱਕ ਬ੍ਰਾਹਮਣ ਭਲਾਈ ਬੋਰਡ ਹੀ ਐਸਾ ਬੋਰਡ ਸੀ ਜਿਸਦੀ ਇੱਕ ਛੱਤ ਥੱਲੇ ਸਾਰੇ ਬ੍ਰਾਹਮਣ ਸਮਾਜ ਦੀਆ ਸਮੱਸਿਆਵਾਂ ਜਿਵੇਂ ਗਰੀਬ ਬ੍ਰਾਹਮਣ ਪਰਿਵਾਰ ਨੂੰ ਮਾਲੀ ਸਹਾਇਤਾ ਅਤੇ ਪੜਾਈ ਵਿੱਚ ਪ੍ਰਪੱਖ ਬੱਚੇ ਬੱਚੀਆ ਨੂੰ ਹੋਰ ਅੱਗੇ ਪੜਾਈ ਕਰਨ ਲਈ ਮਾਲੀ ਸਹਾਇਤਾ ਦੇਣਾ ਅਤੇ ਉਨਾਂ ਦੀ ਨੋਕਰੀਆ ਲਈ ਉਸ ਬੋਰਡ ਦੁਆਰਾ ਸਹਾਇਤਾ ਕੀਤੀ ਜਾਣੀ ਸੀ ਜਿਸ ਤੋਂ ਹੁਣ ਬ੍ਰਾਹਮਣ ਸਮਾਜ ਵਾਝਾਂ ਰਹਿ ਗਿਆ।ਉਨਾਂ ਬ੍ਰਾਹਮਣ ਸਮਾਜ ਨੂੰ ਅਪੀਲ ਕੀਤੀ ਕਿ ਸਮਾਜ ਨੂੰ ਹੁਣ ਆਪਣੀ ਹੋਂਦ ਦਿਖਾਉਣ ਦਾ ਸਮਾਂ ਆ ਗਿਆ ਕਿ ਬ੍ਰਾਹਮਣ ਸਮਾਜ ਦਾ ਹੱਥ ਫੜਨ ਵਾਲੇ ਚਰਨਜੀਤ ਸਿੰਘ ਚੰਨੀ ਦਾ ਹੱਥ ਫੜਨਾ ਚਾਹੀਦਾ ਹੈ ਅਤੇ ਅਜਿਹੇ ਵਿਅਕਤੀ ਨੂੰ ਕਾਮਿਯਾਬ ਕਰਕੇ ਲੋਕ ਸਭਾ ਵਿੱਚ ਭੇਜਿਆ ਜਾਵੇ ਤਾਂ ਜੋ ਉਹ ਸਾਰੇ ਸਮਾਜ ਦੇ ਨਾਲ ਬ੍ਰਾਹਮਣ ਸਮਾਜ ਦਾ ਵੀ ਭਲਾ ਕਰ ਸਕਣ।ਇਸ ਮੋਕੇ ਤੇ ਬ੍ਰਾਹਮਣ ਸਭਾ ਪੰਜਾਬ ਦੇ ਜਨਰਲ ਸਕੱਤਰ ਲਖਪਤ ਰਾਏ,ਪ੍ਰਭਾਕਰ,ਰਾਕੇਸ਼ ਸ਼ਰਮਾ,ਮਨਮੋਹਨ ਡੋਗਰਾ,ਪਰਮਜੀਤ ਗੋੜ,ਜਲੰਧਰ ਦੇ ਇੰਚਾਰਜ ਪ੍ਰੋਫੈਸਰ ਸੋਮ ਨਾਥ ਸ਼ਰਮਾ,ਡਾਕਟਰ ਸੰਜੀਵ ਸ਼ਰਮਾ,ਅਸ਼ਵਨੀ ਕਾਲੀਆ,ਦਿਨੇਸ਼ ਸ਼ਰਮਾ,ਅਨੂਪ ਕੱਲਣ,ਮਾਸ਼ਟਰ ਸਤਪਾਲ ਸ਼ਰਮਾ,ਡੀਪਕ ਡੋਗਰਾ ਆਦਿ ਹਾਜਰ ਸਨ।