ਰਵਨੀਤ ਬਿੱਟੂ ਐਮ.ਐਸ.ਐਮ.ਈ. ਵਰਗ ਦੇ ਵਪਾਰੀਆਂ ਨਾਲ ਮੁਲਾਕਾਤ ਕਰ ਜਾਣੀਆਂ ਉਹਨਾਂ ਦੀਆਂ ਸਮੱਸਿਆਵਾਂ
ਕਿਹਾ, “ਪੰਜਾਬ ‘ਚ ਭਾਜਪਾ ਵਪਾਰੀਆਂ ਨੂੰ ਵਪਾਰ ਲਈ ਸੁਖਾਵਾਂ ਮਾਹੌਲ ਦੇਣ ਲਈ ਵਚਨਬੱਧ”
ਲੁਧਿਆਣਾ, 8 ਮਈ 2024 - ਅੱਜ ਭਾਰਤੀ ਜਨਤਾ ਪਾਰਟੀ ਐਮ.ਐਸ.ਐਮ.ਈ. ਸੈੱਲ ਪੰਜਾਬ ਦੇ ਚੇਅਰਮੈਨ ਸੁਭਾਸ਼ ਡਾਵਰ ਅਤੇ ਲਧਿਆਣਾ ਦੇ ਪ੍ਰਧਾਨ ਅਨੂਪ ਥਾਪਰ ਵੱਲੋਂ ਹਿੰਦੀ ਬਾਜ਼ਾਰ ਸਥਿਤ ਮੀਟਿੰਗ ਦਾ ਆਯੋਜਨ ਕੀਤਾ, ਜਿੱਥੇ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਪੁੱਜੇ, ਜਿੱਥੇ ਉਹਨਾਂ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ, ਉੱਥੇ ਦੁਕਾਨਦਾਰਾਂ ਨਾਲ ਗੱਲਬਾਤ ਵੀ ਕੀਤੀ, ਇਸ ਮੌਕੇ ਜ਼ਿਲਾ ਪ੍ਰਧਾਨ ਰਜਨੀਸ਼ ਧੀਮਾਨ, ਨੀਰਜ ਵਰਮਾ, ਐਡਵੋਕੇਟ ਹਰਸ਼ ਸ਼ਰਮਾ, ਵਿਸ਼ਾਲ ਮੈਣੀ, ਰਿਸ਼ੀ ਕੌਸ਼ਲ, ਪਾਰਸ ਮੈਣੀ, ਧਰੁਵ ਥਾਪਰ, ਥਾਪਰਾਂ ਮੁਹੱਲੇ ਦੇ ਨਿਵਾਸੀ ਹਾਜ਼ਰ ਸਨ।
ਰਵਨੀਤ ਬਿੱਟੂ ਨੇ ਇੱਥੇ ਵੱਖ-ਵੱਖ ਦੁਕਾਨਦਾਰਾਂ ਨਾਲ ਗੱਲ ਕੀਤੀ ਤੇ ਉਹਨਾਂ ਨੂੰ ਵਪਾਰ ‘ਚ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਚਰਚਾ ਕਰਦਿਆਂ ਕਿਹਾ ਐਮ.ਐਸ.ਐਮ.ਈ. ਦੇ ਵਪਾਰੀ ਦੇਸ਼ ਦੀ ਆਰਥਿਕਤਾ ਦੀ ਰੀਡ ਦੀ ਹੱਡੀ ਹੈ, ਮੱਧਮ ਤੇ ਛੋਟੇ ਵਪਾਰ ਕਰਨ ਵਾਲੇ ਵਪਾਰੀ ਵਪਾਰੀ ਰਾਹੀਂ ਸਰਕਾਰ ਦੀ ਆਰਥਿਕ ਮਦਦ ਕਰਦੇ ਹਨ, ਪਰ ਦੇਖਣ ‘ਚ ਆਇਆ ਕਈ ਵਾਰ ਇਹਨਾ ਵਪਾਰੀਆਂ ਨੂੰ ਕਈ ਵਾਰ ਦਿੱਕਤ ਦਾ ਸਾਹਮਣਾਂ ਕਰਨਾ ਪੈਂਦਾ ਹੈ, ਇਸ ਸਮੇਂ ਪੰਜਾਬ ‘ਚ ਕਾਨੂੰਨੀ ਵਿਵਸਥਾ ਸਭ ਤੋਂ ਵੱਡੀ ਚੁਣੌਤੀ ਬਣੀ ਹੋਈ ਹੈ, ਜਿਸ ਵੱਲ ਸੂਬਾ ਸਰਕਾਰ ਦਾ ਕੋਈ ਧਿਆਨ ਨਹੀਂ ਪਰ ਇਸ ਦਾ ਅਸਰ ਵਪਾਰੀਆਂ ‘ਤੇ ਸਿੱਧੇ ਤੌਰ ‘ਤੇ ਪੈਂਦਾ ਹੈ, ਅੱਜ ਪੰਜਾਬ ਦਾ ਵਪਾਰੀ ਡਰ ਦੇ ਮਾਹੌਲ ‘ਚ ਆਪਣਾ ਵਪਾਰ ਚਲਾ ਰਿਹਾ ਹੈ ਅੱਜ ਲੋੜ ਹੈ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਮ.ਐਸ.ਐਮ.ਈ. ਵਰਗ ਦੇ ਵਪਾਰ ਲਈ ਅਲੱਗ-ਅਲੱਗ ਯੋਜਨਾਵਾਂ ਲੈ ਕੇ ਆਏ ਹਨ ਉਥੇ ਇਹ ਵੀ ਜ਼ਰੂਰੀ ਹੈ ਵਪਾਰੀਆਂ ਨੂੰ ਵਪਾਰ ਕਰਨ ਲਈ ਸੁਖਾਵਾਂ ਮਾਹੌਲ ਦਿੱਤਾ ਜਾਵੇ, ਅਜਿਹੇ ‘ਚ ਭਾਜਪਾ ਇਕ ਅਜਿਹੀ ਪਾਰਟੀ ਹੈ ਜੋ ਵਪਾਰੀਆਂ ਦੇ ਵਪਾਰ ਨੂੰ ਪ੍ਰਫੁਲਿਤ ਕਰਨ ਲਈ ਚੰਗੀਆਂ ਯੋਜਨਾਵਾਂ ਦੇ ਰਹੀ ਹੈ ਉਥੇ ਅਜਿਹਾ ਮਾਹੌਲ ਦੇਣ ਲਈ ਵਚਨਬੱਧ ਹੈ ਜਿੱਥੇ ਵਪਾਰੀ ਬਿਨ੍ਹਾਂ ਕਿਸੇ ਡਰ ਤੋਂ ਖੁੱਲ੍ਹ ਕੇ ਵਪਾਰ ਕਰ ਸਕੇ, ਇਸ ਲਈ 1 ਜੂਨ ਨੂੰ ਭਾਜਪਾ ਦੇ ਕਮਲ ਦੇ ਫੁੱਲ ਦਾ ਬਟਨ ਦਬਾਅ ਕੇ ਪੰਜਾਬ ‘ਚ ਭਾਜਪਾ ਹੱਥ ਮਜ਼ਬੂਤ ਕਰੀਏ।