ਰਵਨੀਤ ਬਿੱਟੂ ਦੀ ਭਾਬੀ ਤ੍ਰਿਪਤ ਕੌਰ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਪ੍ਰਤੀ ਲੋਕਾਂ ਨੂੰ ਕੀਤਾ ਜਾਗਰੂਕ
- ਲੁਧਿਆਣਾ ਵਾਸੀਆਂ ਦਾ ਝੁਕਾਅ ਭਾਜਪਾ ਵੱਲ : ਤ੍ਰਿਪਤ ਕੌਰ
ਲੁਧਿਆਣਾ, 20 ਮਈ 2024 - ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਚੋਣ ਮੈਦਾਨ ‘ਚ ਨਿੱਤਰੇ ਹਨ, ਉਥੇ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਬਿੱਟੂ ਦੀ ਚੋਣ ਕਮਾਨ ਸਾਂਭੇ ਹੋਏ, ਜਿਸ ਦੇ ਚੱਲਦੇ ਰਵਨੀਤ ਬਿੱਟੂ ਦੇ ਭਾਬੀ ਤ੍ਰਿਪਤ ਕੌਰ ਵੱਲੋਂ ਨੂਰਵਾਲਾ ਰੋਡ ਸਥਿਤ ਜਿੱਥੇ ਮਾਂ ਬਗਲਾਮੁਖੀ ਮੰਦਿਰ ਵਿਖੇ ਮੱਥਾ ਟੇਕਿਆ ਉਥੇ ਇਲਾਕੇ ਦੇ ਲੋਕਾਂ ਨੂੰ ਸੰਬੋਧਨ ਵੀ ਕੀਤਾ। ਉਹਨਾਂ ਕਿਹਾ ਚੋਣ ਪ੍ਰਚਾਰ ਦੌਰਾਨ ਇਕ ਗੱਲ ਚਿੱਟੇ ਵਾਂਗ ਸਾਫ਼ ਹੋ ਗਈ ਹੈ ਕਿ ਲੁਧਿਆਣਾ ਵਾਸੀਆਂ ਦਾ ਝੁਕਾਅ ਭਾਜਪਾ ਵੱਲ ਹੈ, ਪੰਜਾਬ ਖਾਸਕਰ ਲੁਧਿਆਣਾ ਦੇ ਲੋਕ ਚਾਹੁੰਦੇ ਹਨ ਕੀ ਸੂਬੇ ਦੀ ਅਗਵਾਈ ਭਾਜਪਾ ਦੇ ਹੱਥ ਆਵੇ, ਪੰਜਾਬ ਮੁੜ ਤੋਂ ਸੋਨੇ ਦੀ ਚਿੜੀ ਬਣੇ।
ਉਹਨਾਂ ਕਿਹਾ ਕਿ ਭਾਜਪਾ ਦੀ ਅਗਵਾਈ ‘ਚ ਲੁਧਿਆਣਾ ਦੀ ਕਾਇਆਕਲਪ ਹੋਈ ਹੈ, ਜਿੱਥੇ ਸਮਾਰਟ ਸਿਟੀ ਵਰਗੇ ਪ੍ਰੋਜੈਕਟਾਂ ਨੇ ਲੁਧਿਆਣਾ ਦੀ ਨੁਹਾਰ ਬਦਲੀ ਹੈ, ਉਥੇ ਹਲਵਾਰਾ ਏਅਰਪੋਰਟ ਅਤੇ ਲੁਧਿਆਣਾ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਨਾਲ ਲੁਧਿਆਣਾ ਹੀ ਨਹੀਂ ਪੂਰੇ ਪੰਜਾਬ ਨਮ ਫ਼ਾਇਦਾ ਹੋਵੇਗਾ। ਉਹਨਾਂ ਕਿਹਾ ਕਿ ਰਵਨੀਤ ਬਿੱਟੂ ਦੀ ਲੁਧਿਆਣਾ ਦੇ ਵਿਕਾਸ ਨੂੰ ਲੈ ਕੇ ਬਹੁਤ ਸਪੱਸ਼ਟ ਸੋਚ ਹੈ ਜੇਕਰ ਉਹ ਵਿਰੋਧੀ ਧਿਰ ‘ਚ ਹੁੰਦੇ ਆਪਣੀ ਇੱਛਾ ਸ਼ਕਤੀ ਨਾਲ ਲੁਧਿਆਣਾ ਲਈ ਹਜ਼ਾਰਾਂ ਕਰੋੜ ਦੇ ਪ੍ਰੋਜੈਕਟ ਲਿਆ ਸਕਦੇ ਹਨ ਤਾਂ ਜਦੋਂ ਤੀਜੀ ਵਾਰ ਬਣਨ ਜਾ ਰਹੀ ਸਰਕਾਰ ਦੇ ਹਿੱਸੇਦਾਰ ਹੋਣਗੇ ਤਾਂ ਲੁਧਿਆਣਾ ‘ਚ ਵਿਕਾਸ ਕਾਰਜਾਂ ਦੀ ਹਨ੍ਹੇਰੀ ਲਿਆ ਦਿੱਤੀ ਜਾਵੇਗੀ।