ਰਵਨੀਤ ਬਿੱਟੂ ਦੇ ਹੱਕ ‘ਚ ਕਨ੍ਹਈਆ ਮਿੱਤਲ ਨੇ ਕੀਤਾ ਰੋਡ ਸ਼ੋਅ, ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜਿਆ ਲੁਧਿਆਣਾ
- ਕਨ੍ਹਈਆ ਮਿੱਤਲ ਨੇ “ਜੋ ਰਾਮ ਕੋ ਲਾਏ ਹੈਂ” ਭਜਨ ‘ਚ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਦਾ ਗੁਣਗਾਨ ਕੀਤਾ : ਰਵਨੀਤ ਬਿੱਟੂ
ਲੁਧਿਆਣਾ, 29 ਮਈ 2024 - ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਸਮੱਰਥਨ ‘ਚ ਜਿੱਥੇ ਚੋਟੀ ਦੇ ਲੀਡਰ ਪ੍ਰਚਾਰ ਕਰ ਰਹੇ ਹਨ, ਉੱਥੇ ਚੋਣ ਪ੍ਰਚਾਰ ਖਤਮ ਹੋਣ ਤੋਂ ਇੱਕ ਦਿਨ ਪਹਿਲਾਂ ਭਜਨ ਗਾਇਕ ਕਨ੍ਹਈਆ ਮਿੱਤਲ ਨੇ ਰਵਨੀਤ ਬਿੱਟੂ ਦੇ ਹੱਕ ‘ਚ ਹੈਬੋਵਾਲ ਚੌਂਕ ਤੋਂ ਪੁਲਿਸ ਚੌਂਕੀ ਤੱਕ ਰੋਡ ਸ਼ੋਅ ਕੱਢ ਕੇ ਬਿੱਟੂ ਦੇ ਚੋਣ ਪ੍ਰਚਾਰ ਨਵੀਂ ਰੂਹ ਫੂਕੀ, ਜਿੱਥੇ ਥਾਂ ਥਾਂ ‘ਤੇ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੌਕੇ ਰਵਨੀਤ ਬਿੱਟੂ ਤੋਂ ਇਲਾਵਾ ਰਜਨੀਸ਼ ਧੀਮਾਨ ਜ਼ਿਲ੍ਹਾ ਪ੍ਰਧਾਨ ਸ਼ਹਿਰੀ, ਪ੍ਰਵੀਨ ਬਾਂਸਲ, ਨਰਿੰਦਰਪਾਲ ਸਿੰਘ ਮੱਲ੍ਹੀ, ਕਾਂਤੇਂਦੂ ਸ਼ਰਮਾ, ਬਲਵਿੰਦਰ ਸਿੰਘ, ਗੌਰਵ ਅਰੋੜਾ, ਰੋਹਿਤ ਸਿੱਕਾ, ਇੰਦਰਜੀਤ ਸਿੰਘ ਬਸਰਾ, ਜੈਯੰਤ ਮਠਾੜੂ, ਨਵੀਨ ਵਡੇਰਾ, ਸੀਮਾ ਸ਼ਰਮਾ, ਸ਼ਾਸਤਰੀ ਜੀ, ਅਸ਼ਵਿੰਦਰ ਸਿੰਘ, ਅਮਿਤ ਨੇਗੀ, ਨਿਤਿਸ਼ ਧਵਨ ਆਦੀ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਰਵਨੀਤ ਬਿੱਟੂ ਨੇ ਕਿਹਾ ਭਜਨ ਗਾਇਕ ਕਨ੍ਹਈਆ ਮਿੱਤਲ ਨੇ ਜੋ ਰਾਮ ਕੋ ਲਾਏ ਹੈਂ ਭਜਨ ‘ਚ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਦਾ ਗੁਣਗਾਨ ਕੀਤਾ ਹੈ, ਏਹੀ ਕਾਰਨ ਹੈ ਅੱਜ ਰੋਡ ਸ਼ੋਅ ‘ਚ ਦੌਰਾਨ ਵੱਡੀ ਗਿਣਤੀ ‘ਚ ਲੋਕ ਪੰਹੁਚੇ ਹਨ ਤੇ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਲੁਧਿਆਣਾ ਸ਼ਹਿਰ ਗੂੰਜ ਰਿਹਾ ਹੈ।
ਉਹਨਾਂ ਕਿਹਾ ਕਿ ਸ਼੍ਰੀ ਰਾਮ ਮੰਦਿਰ ਨੂੰ ਲੈ ਕੇ ਦੇਸ਼ ਵਾਸੀਆਂ ਅੰਦਰ ਸ਼ਰਧਾ ਨੂੰ ਸ਼ਬਦਾਂ ਰਾਹੀਂ ਤੋਲਿਆ ਨਹੀਂ ਜਾ ਸਕਦਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਬੇ ਸਮੇਂ ਚੱਲਦੀ ਆ ਰਹੀ ਮੰਗ ਨੂੰ ਕੁੱਝ ਹੀ ਸਮੇਂ ‘ਚ ਪੂਰਾ ਕੀਤਾ, ਜਿਸ ਦਾ ਕਾਰਨ ਇਹ ਹੈ ਕਿ ਪੀਐੱਮ ਮੋਦੀ ਦੇਸ਼ ਜਿੱਥੇ ਦੇਸ਼ ਦੇ ਵਿਕਾਸ ਤੇ ਉੱਨਤੀ ਲਈ ਵਚਨਬੱਧ ਹਨ, ਉੱਥੇ ਧਾਰਮਿਕ ਕਦਰਾਂ ਕੀਮਤਾਂ ਨੂੰ ਵੀ ਸਮਝਦੇ ਹਨ, ਇਸ ਲਈ ਜਰੂਰੀ ਹੈ ਕੀ ਅਸੀਂ ਵਿਕਾਸ ਤੇ ਭਾਈਚਾਰਕ ਸਾਂਝ ਦੇ ਮੁੱਦਈ ਨਰਿੰਦਰ ਮੋਦੀ ਨੂੰ ਮੁੜ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਲਈ 1 ਜੂਨ ਨੂੰ ਕਮਲ ਦੇ ਫੁੱਲ ਵਾਲਾ ਬਟਨ ਦਬਾਅ ਕੇ ਭਾਜਪਾ ਨੂੰ ਜਿਤਾਈਏ।