ਰੂਪਨਗਰ: ਅਗਾਮੀ ਲੋਕ ਸਭਾ ਚੋਣਾਂ ਲਈ ਡਿਪਟੀ ਕਮਿਸ਼ਨਰ ਵੱਲੋਂ ਕਾਊਂਟਿੰਗ ਸਟਾਫ ਦੀ ਪਹਿਲੀ ਰੈਂਡਮਾਈਜ਼ੇਸ਼ਨ ਕੀਤੀ ਗਈ
ਰੂਪਨਗਰ, 8 ਮਈ 2024: ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਮੁੱਖ ਚੋਣ ਅਫਸਰ ਪੰਜਾਬ ਚੰਡੀਗੜ੍ਹ ਦੁਆਰਾ ਭੇਜੀ ਗਈ ਸਮਾਂ ਸੂਚੀ ਅਨੁਸਾਰ ਅੱਜ 8 ਮਈ ਨੂੰ ਕਾਊਂਟਿੰਗ ਸਟਾਫ ਦੀ ਪਹਿਲੀ ਰੈਂਡਮਾਈਜ਼ੇਸ਼ਨ ਕੀਤੀ ਗਈ। ਇਹ ਰੈਂਡਮਾਈਜ਼ੇਸ਼ਨ ਜ਼ਿਲ੍ਹੇ ਦੇ ਐਨ.ਆਈ.ਸੀ. ਦਫਤਰ ਵਿੱਚ ਡਾਈਸ ਸਾਫਟਵੇਅਰ ਦੁਆਰਾ ਕੀਤੀ ਗਈ। ਰੈਂਡਮਾਈਜੇਸ਼ਨ ਕਰਨ ਸਮੇਂ ਉਹਨਾਂ ਵੱਲੋਂ ਭਾਰਤ ਚੋਣ ਕਮਿਸ਼ਨ ਜੀ ਦੀਆਂ ਹਦਾਇਤਾ ਦਾ ਪੂਰਾ ਧਿਆਨ ਰੱਖਿਆ ਗਿਆ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਰੈਂਡਮਾਈਜ਼ੇਸ਼ਨ ਵਿੱਚ ਕੇਵਲ ਅਧਿਕਾਰੀਆਂ ਨੂੰ ਡਿਊਟੀ ਲਈ ਹੀ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਬਾਅਦ ਦੂਜੀ ਰੈਂਡਮਾਈਜ਼ੇਸ਼ਨ 28 ਮਈ ਨੂੰ ਜ਼ਿਲ੍ਹਾ ਚੋਣ ਅਫਸਰ ਵੱਲੋਂ ਮਾਨਯੋਗ ਅਬਜ਼ਰਬਰ ਸਾਹਿਬਾਨ ਦੀ ਨਿਗਰਾਨੀ ਵਿੱਚ ਕੀਤੀ ਜਾਵੇਗੀ ਜਿਸ ਵਿੱਚ ਪਹਿਲੀ ਰੈਂਡਮਾਈਜ਼ੇਸ਼ਨ ਵਿੱਚ ਨਾਮਜ਼ਦ ਕੀਤੇ ਗਏ ਅਧਿਕਾਰੀਆ/ਕਰਮਚਾਰੀਂਆ ਨੂੰ ਅਸੈਂਬਲੀ ਸੈਗਮੇਟ ਅਲਾਟ ਹੋ ਜਾਵੇਗਾ।
ਜ਼ਿਲ੍ਹਾ ਚੋਣ ਨੇ ਅਫ਼ਸਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ 16 ਮਾਰਚ ਨੂੰ ਲੋਕ ਸਭਾ ਚੋਣਾਂ 2024 ਦੀ ਘੋਸ਼ਣਾ ਨਾਲ ਆਦਰਸ਼ ਚੋਣ ਜਾਬਤਾ ਲਾਗੂ ਹੋ ਗਿਆ ਸੀ ਅਤੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਸੱਤਵੇ ਪੜਾਅ ਵਿੱਚ ਹੋਣ ਕਰਕੇ ਚੋਣਾਂ ਦੀ ਮਿਤੀ 1 ਜੂਨ ਦਿਨ ਸ਼ਨੀਵਾਰ ਅਤੇ ਚੋਣਾ ਦੇ ਨਤੀਜੇ ਦੀ ਮਿਤੀ 4 ਜੂਨ ਦਿਨ ਮੰਗਲਵਾਰ ਹੈ।
ਇਸ ਰੈਂਡਮਾਈਜ਼ੇਸ਼ਨ ਦੌਰਾਨ ਵਧੀਕ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਜਾ ਸਿਆਲ ਗਰੇਵਾਲ, ਜ਼ਿਲ੍ਹਾ ਸੂਚਨਾ ਅਫਸਰ (ਐਨ.ਆਈ.ਸੀ) ਸ਼੍ਰੀ ਯੋਗੇਸ ਕੁਮਾਰ ਅਤੇ ਚੋਣ ਤਹਿਸੀਲਦਾਰ ਸ. ਪਲਵਿੰਦਰ ਸਿੰਘ ਸ਼ਾਮਿਲ ਹੋਏ।