ਲੋਕ ਸਭਾ ਚੋਣਾਂ ਤਹਿਤ ਕਾਊਂਟਿੰਗ ਸਟਾਫ਼ ਦੀ ਪਹਿਲੀ ਰੈਂਡਮਾਈਜੇਸ਼ਨ ਹੋਈ
ਦਲਜੀਤ ਕੌਰ
ਸੰਗਰੂਰ, 8 ਮਈ, 2024: ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ 4 ਜੂਨ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਲਈ ਤਾਇਨਾਤ ਕੀਤੇ ਜਾਣ ਵਾਲੇ ਕਾਊਂਟਿੰਗ ਸਟਾਫ਼ ਦੀ ਪਹਿਲੀ ਰੈਂਡਮਾਈਜੇਸ਼ਨ ਪ੍ਰਕਿਰਿਆ ਅੱਜ ਜਿ਼ਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਦੀ ਨਿਗਰਾਨੀ ਹੇਠ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ। ਉਨ੍ਹਾਂ ਦੱਸਿਆ ਕਿ ਗਿਣਤੀ ਕੇਂਦਰਾਂ ਵਿੱਚ ਤਾਇਨਾਤ ਕੀਤੇ ਜਾਣ ਵਾਲੇ ਅਮਲੇ ਵਿੱਚ ਇੱਕ ਮਾਈਕਰੋ ਅਬਜਰਵਰ, ਇੱਕ ਸੁਪਰਾਈਜਰ ਤੇ ਇੱਕ ਸਹਾਇਕ ਦੀ ਤਾਇਨਾਤੀ ਹੋਵੇਗੀ। ਉਨ੍ਹਾਂ ਦੱਸਿਆ ਕਿ ਹਰੇਕ ਵਿਧਾਨ ਸਭਾ ਸੈਗਮੈਂਟ ਦੇ ਗਿਣਤੀ ਕੇਂਦਰ ਵਿਖੇ 14—14 ਕਾਊਟਿੰਗ ਟੇਬਲ ਲਗਾਏ ਜਾਣਗੇ ਅਤੇ ਪਹਿਲੀ ਰੈਂਡਮਾਈਜੇਸ਼ਨ ਨਾਲ ਸਟਾਫ਼ ਦੀ ਵੰਡ ਕੀਤੀ ਗਈ ਹੈ। ਇਸ ਮੌਕੇ ਵਧੀਕ ਜਿ਼ਲ੍ਹਾ ਚੋਣ ਅਫ਼ਸਰ ਆਕਾਸ਼ ਬਾਂਸਲ, ਤਹਿਸੀਲਦਾਰ ਚੋਣਾਂ ਪਰਮਜੀਤ ਕੌਰ ਅਤੇ ਜਿ਼ਲ੍ਹਾ ਸੂਚਨਾ ਵਿਗਿਆਨ ਅਫਸਰ ਵਿਸ਼ਾਲ ਮਨੋਚਾ ਵੀ ਹਾਜ਼ਰ ਸਨ।