ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਨੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ
- ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੇ ਪ੍ਰਬੰਧਾਂ ਹੇਠ ਕਬੀਲਾ ਰੀਜ਼ੋਰਟ ਵਿਖ਼ੇ ਹੋਈ ਵਿਸ਼ਾਲ ਰੈਲੀ.....
ਬਲਜੀਤ ਸਿੰਘ ਦੀ ਰਿਪੋਰਟ
ਖਡੂਰ ਸਾਹਿਬ, 10 ਮਈ 2024 - ਅੱਜ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਮਨਜੀਤ ਸਿੰਘ ਮੰਨਾ ਮੀਆਂਵਿੰਡ ਨੇ ਆਪਣੇ ਨਾਮਜ਼ਦਗੀ ਕਾਗਜ਼ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਕਮ ਮੁੱਖ ਚੋਣ ਅਧਿਕਾਰੀ ਕੋਲ ਦਾਖਲ ਕੀਤੇ। ਇਸ ਤੋਂ ਪਹਿਲਾਂ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਅਤੇ ਪ੍ਰਬੰਧਾਂ ਹੇਠ ਕਬੀਲਾ ਰੀਜ਼ੋਰਟ ਵਿਖ਼ੇ ਹਜ਼ਾਰਾਂ ਭਾਜਪਾ ਵਰਕਰਾਂ ਦੀ ਵਿਸ਼ਾਲ ਰੈਲੀ ਕੀਤੀ ਗਈ, ਜਿਸਨੂੰ ਭਾਜਪਾ ਦੇ ਕੇਂਦਰੀ ਆਗੂ ਨਰਿੰਦਰ ਸਿੰਘ ਰੈਨਾਕੌਮੀ ਸਕੱਤਰ , ਬਿਕਰਮਜੀਤ ਸਿੰਘ ਚੀਮਾ ਸੂਬਾ ਮੀਤ ਪ੍ਰਧਾਨ, ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ, ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ, ਆਦਿ ਆਗੂਆਂ ਨੇ ਸੰਬੋਧਨ ਕੀਤਾ।
ਉਹਨਾਂ ਕਿਹਾ ਕਿ ਸਮੁਚੇ ਹਲਕੇ ਵਿੱਚ ਲੋਕਾਂ ਦਾ ਭਾਜਪਾ ਪ੍ਰਤੀ ਬੇਹੱਦ ਉਤਸ਼ਾਹ ਹੈ ਅਤੇ ਲੋਕ ਇਸ ਹਕੀਕਤ ਨੂੰ ਭਲੀਭਾਂਤ ਸਮਝਦੇ ਹਨ ਕਿ ਨਰਿੰਦਰ ਮੋਦੀ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ, ਪੰਜਾਬ ਦੀ ਤਰੱਕੀ ਭਾਜਪਾ ਨਾਲ ਹੀ ਸੰਭਵ ਹੈ ਅਤੇ ਪੰਜਾਬ ਵਿੱਚੋਂ ਬੇਰੁਜ਼ਗਾਰੀ, ਨਸ਼ਿਆਂ ਅਤੇ ਅਪਰਾਧਾਂ ਨੂੰ ਭਾਜਪਾ ਤੋਂ ਬਿਨਾਂ ਹੋਰ ਕੋਈ ਖ਼ਤਮ ਨਹੀਂ ਕਰ ਸਕਦਾ। ਉਹਨਾਂ ਹੋਰ ਕਿਹਾ ਕਿ ਵਿਰੋਧੀ ਉਮੀਦਵਾਰਾਂ ਨੂੰ ਲੋਕ ਕਰਾਰੀ ਹਾਰ ਦੇਣਗੇ ਅਤੇ ਮਨਜੀਤ ਸਿੰਘ ਮੰਨਾ ਇਥੋਂ ਵੱਡੀ ਲੀਡ ਨਾਲ ਜਿੱਤਕੇ ਨਵਾਂ ਸਿਆਸੀ ਇਤਿਹਾਸ ਸਿਰਜ ਦੇਣਗੇ।