ਸ਼੍ਰੋਮਣੀ ਅਕਾਲੀ ਦਲ ਵਲੋਂ ਸਹਾਇਕ ਰਿਟਰਨਿੰਗ ਅਫ਼ਸਰ ਦੀ ਧੱਕੇਸ਼ਾਹੀ ਖਿਲਾਫ਼ ਸ਼ਿਕਾਇਤ
ਮੋਹਾਲੀ 26 ਮਈ 2024 - ਅੱਜ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਇਲੈਕਸ਼ਨ ਏਜੰਟ ਕੈਪਟਨ ਖੁਸ਼ਵੰਤ ਸਿੰਘ ਵਲੋਂ ਮੋਹਾਲੀ ਦੇ ਸਹਾਇਕ ਰਿਟਰਨਿੰਗ ਅਫ਼ਸਰ ਦੀ ਧੱਕੇਸ਼ਾਹੀ ਖਿਲਾਫ਼ ਜੁਮਾਇੰਟ ਚੋਣ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ। ਇਸ ਮੌਕੇ ਕੈਪਟਨ ਖੁਸ਼ਵੰਤ ਸਿੰਘ ਨੇ ਲਿਖਤੀ ਸ਼ਿਕਾਇਤ ਦਿੰਦਿਆ ਆਖਿਆ ਕਿ ਅਸੀਂ ਮਿਤੀ 26 ਮਈ ਨੂੰ ਮੋਹਾਲੀ ਦੇ ਫੇਜ਼ 11 (ਸੈਕਟਰ 65) ਵਿੱਚ ਇੱਕ ਚੋਣ ਰੈਲੀ ਕਰਨ ਦੀ ਆਗਿਆ ਲਈ ਗਈ ਸੀ, ਇਸ ਸਬੰਧੀ ਮਿਉਸੀਪਲ ਕਾਰਪੋਰੇਸਨ ਤੋਂ ਐੱਨ.ਓ.ਸੀ. ਲੈਣ ਲਈ ਬਣਦੀ ਫੀਸ 2250 ਰੁਪਏ ਵੀ ਜਮਾਂ ਕਰਵਾ ਦਿੱਤੀ ਸੀ। ਪ੍ਰੰਤੂ ਕਾਂਗਰਸ ਦੇ ਵਰਕਰ ਆਪਣੀ ਗੁੰਡਗਰਦੀ ਤਹਿਤ ਸਾਡੀ ਮਨਜੂਰ ਸ਼ੁਦਾ ਥਾਂ ਤੇ ਟੈਂਟ ਲਗਾਉਣ ਲੱਗ ਗਏ, ਜਿਸ ਸੰਬੰਧੀ ਵੀ ਲਿਖਤੀ ਸ਼ਿਕਾਇਤ ਵੀ ਭੇਜੀ ਜਾ ਚੁੱਕੀ ਹੈ।
ਕੈਪਟਨ ਖੁਸ਼ਵੰਤ ਨੇ ਮਾਨਯੋਗ ਚੋਣ ਕਮਿਸ਼ਨ ਤੋਂ ਸਹਾਇਕ ਰਿਟਰਨਿੰਗ ਅਫਸਰ ਦੀ ਧੱਕੇਸਾਹੀ ਉੱਪਰ ਕਾਰਵਾਈ ਕਰਨ ਦੀ ਮੰਗ ਕਰਦਿਆਂ ਆਖਿਆ ਕਿ ਆਰ.ਓ ਵਲੋਂ ਸਾਡੀ ਰੈਲੀ ਕੈਂਸਲ ਕਰ ਦਿੱਤੀ, ਪਰ ਕਾਂਗਰਸ ਪਾਰਟੀ ਦੀ ਰੈਲੀ ਅੱਜ ਹੋ ਰਹੀ। ਉਨ੍ਹਾਂ ਜੁਆਇੰਟ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਦਖਲ ਦਿੰਦੇ ਹੋਏ ਰਿਟਰਨਿੰਗ ਅਫਸਰ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਉਨ੍ਹਾਂ ਐਸ.ਏ.ਐਸ.ਨਗਰ ਮੋਹਾਲੀ ਦ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਵਿਰੁੱਧ ਚੋਣ ਜ਼ਾਬਤੇ ਦੀ ਉਲੰਘਣਾ ਕਰਦਿਆਂ ਕੁਝ ਮੁਲਾਜ਼ਮਾਂ ਦੀ ਬਦਲੀ ਕਰਨ ਦੀ ਵੀ ਸ਼ਿਕਾਇਤ ਕੀਤੀ ਹੈ ਗਈ
ਇਸ ਮੌਕੇ ਉਨ੍ਹਾਂ ਨਾਲ ਪਰਮਜੀਤ ਸਿੰਘ ਕਾਹਲੋਂ ਮੀਤ ਪ੍ਰਧਾਨ ਅਕਾਲੀ ਦਲ, ਜਸਵੰਤ ਸਿੰਘ ਭੁੱਲਰ ਮੀਤ ਪ੍ਰਧਾਨ ਅਕਾਲੀ ਦਲ, ਹਰਜਿੰਦਰ ਕੌਰ ਮੈਂਬਰ ਐਸ.ਜੀ.ਪੀ.ਸੀ ਆਦਿ ਮੌਜੂਦ ਸਨ।