ਸਾਬਕਾ ਵਿਧਾਇਕ ਚੀਮਾ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਦੇ ਹੱਕ 'ਚ ਵੱਡੀ ਮੀਟਿੰਗ
*ਹਲਕੇ ਦੇ ਲੋਕਾਂ ਨੂੰ ਕਾਂਗਰਸੀ ਉਮੀਦਵਾਰ ਦੇ ਹੱਕ ਚ ਵੋਟ ਪਾਉਣ ਲਈ ਕੀਤੀ ਅਪੀਲ*
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 13 ਮਈ 2024 : : ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਸਾਬਕਾ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਰੱਖੀ ਗਈ ਮੀਟਿੰਗ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਇਹ ਮੀਟਿੰਗ ਬਹੁਤ ਹੀ ਪ੍ਰਭਾਵਸ਼ਾਲੀ ਰਹੀ। ਜਿਸ ਵਿੱਚ ਵੱਡੀ ਗਿਣਤੀ ਵਿੱਚ ਹਲਕਾ ਵਰਕਰ ਪਹੁੰਚੇ।
ਇਸ ਮੌਕੇ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਸਭਾ 2024 ਦੀਆਂ ਵੋਟਾਂ 1 ਜੂਨ ਨੂੰ ਪੈ ਰਹੀਆਂ ਹਨ ਅਤੇ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਅਸੀਂ ਹਲਕਾ ਸੁਲਤਾਨਪੁਰ ਲੋਧੀ ਦੇ ਵੱਖ ਵੱਖ ਪਿੰਡਾਂ ਵਿੱਚ ਨੁਕੜ ਮੀਟਿੰਗਾਂ ਵੀ ਕੀਤੀਆਂ ਅਤੇ ਅੱਜ ਸੁਲਤਾਨਪੁਰ ਲੋਧੀ ਵਿਖੇ ਹਲਕੇ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਕੀਤੀ ਜਿਸ ਵਿੱਚ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਦਾ ਪ੍ਰਣ ਕੀਤਾ।ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇੰਡੀਆ ਗੱਠਜੋੜ ਦੀ ਜਿੱਤ ਪ੍ਰਾਪਤ ਹੋਵੇਗੀ ਅਤੇ ਦੇਸ਼ ਵਿੱਚ ਸਰਕਾਰ ਬਣੇਗੀ ਅਤੇ ਚੋਣ ਜਿੱਤਣ ਉਪਰੰਤ ਲੋਕਾਂ ਨਾਲ ਕੀਤੇ ਹਰ ਇੱਕ ਵਾਅਦੇ ਨੂੰ ਪੂਰਾ ਕਰਨ ਲਈ ਵਚਨ ਵੱਧ ਰਹੇਗੀ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ 140 ਸਾਲ ਪੁਰਾਣੀ ਪਾਰਟੀ ਹੈ, ਕਾਂਗਰਸ ਪਾਰਟੀ ਨੇ ਦੇਸ਼ ਵਿੱਚ ਬਹੁਤ ਵੱਡੇ-ਵੱਡੇ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਅੱਜ ਮੋਦੀ ਸਰਕਾਰ ਪੰਜਾਬ ਨੂੰ ਬਰਬਾਦ ਕਰਨ ਦੀ ਤੁਲੀ ਹੋਈ ਹੈ। ਅੱਜ ਕਿਸਾਨ ਮਜ਼ਦੂਰ ਅਤੇ ਵਪਾਰੀ ਸੜਕਾਂ ਤੇ ਰੁਲ ਰਿਹਾ ਹੈ ਮੁਲਾਜ਼ਮ ਵਰਗ ਦੀਆਂ ਪੈਨਸ਼ਨਾਂ ਖਤਮ ਕਰ ਦਿੱਤੀਆਂ ਹਨ।ਇਸ ਮੌਕੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਵਿਚ ਉਨਾਂ੍ਹ ਦੀ ਸਰਕਾਰ ਬਣਨ 'ਤੇ ਗਰੀਬਾਂ, ਮਜ਼ਦੂਰਾਂ ਤੇ ਕਿਸਾਨਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਹਰ ਪੜ੍ਹੇ ਲਿਖੇ ਨੌਜਵਾਨ ਨੂੰ ਸਲਾਨਾ ਇਕ ਲੱਖ ਰੁਪਏ ਦੀ ਅਪ੍ਰਰੈੱਟਸਸ਼ਿਪ ਦਿੱਤੀ ਜਾਵੇਗੀ ਅਤੇ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ, ਆਂਗਨਵਾੜੀ ਵਰਕਰਾਂ, ਮਿਡ ਡੇ ਮੀਲ ਤੇ ਆਸ਼ਾ ਵਰਕਰਾਂ ਦੀ ਦਿਹਾੜੀ ਵਧਾਈ ਜਾਵੇਗੀ।
ਉਹਨਾਂ ਹਲਕਾ ਸੁਲਤਾਨਪੁਰ ਲੋਧੀ ਦੇ ਕਾਂਗਰਸੀ ਆਗੂਆਂ ਅਤੇ ਵਰਕਰ ਸਹਿਬਾਨਾਂ ਨਾਲ ਕਾਂਗਰਸ ਦੇ ਹੱਕ ਵਿੱਚ ਵੱਧ ਚੜ ਕਰ ਸਹਿਯੋਗ ਕਰਨ ਲਈ ਪੁਰਜ਼ੋਰ ਅਪੀਲ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਮੇਸ਼ ਡਡਵਿੰਡੀ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ, ਹਰਜਿੰਦਰ ਸਿੰਘ ਜਿੰਦਾ ਵਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਨਰਿੰਦਰ ਸਿੰਘ ਪੰਨੂ ਬਲਾਕ ਪ੍ਰਧਾਨ, ਗੁਰਿੰਦਰਪਾਲ ਸਿੰਘ ਭੁੱਲਰ ਬਲਾਕ ਪ੍ਰਧਾਨ, ਮੁਖਤਾਰ ਸਿੰਘ ਬਲਾਕ ਪ੍ਰਧਾਨ, ਬਲਦੇਵ ਸਿੰਘ ਰੰਗੀਨਪੁਰ ਸੰਮਤੀ ਮੈਂਬਰ,ਨਰਿੰਦਰ ਸਿੰਘ ਵਾ ਜ਼ਿਲ੍ਹਾ ਪ੍ਰਧਾਨ, ਪਰਮਿੰਦਰ ਸਿੰਘ ਪਿੰਦਾ ਵਾ ਜ਼ਿਲ੍ਹਾ ਪ੍ਰਧਾਨ , ਅਮਰ ਸਿੰਘ ਮੰਡ ਜ਼ਿਲ੍ਹਾ ਪ੍ਰਧਾਨ ਕਿਸਾਨ ਸੈਲ ਕਾਂਗਰਸ, ਕੁਲਦੀਪ ਸਿੰਘ ਸਰਪੰਚ ਡਡਵਿੰਡੀ, ਮਹਿੰਦਰਪਾਲ ਸਿੰਘ ਸਰਪੰਚ ਮੁਹਬਲੀਪੁਰ, ਰੌਕੀ ਸ਼ਾਹ ਮੈਂਬਰ ਬਲਾਕ ਸੰਮਤੀ ਤਲਵੰਡੀ ਬਲਦੇਵ ਸਿੰਘ ਤਲਵੰਡੀ ,ਰੁਪਿੰਦਰ ਸੇਠੀ, ਗੁਰਪ੍ਰੀਤ ਸਿੰਘ ਸਰਪੰਚ ਫੌਜੀ ਕਲੋਨੀ, ਬਲਕਾਰ ਸਿੰਘ ਭਲਵਾਨ ਹਰਨਾਮ ਪੁਰ, ਅਮਰਜੀਤ ਸਿੰਘ ਸ਼ਾਲਾਪੁਰ ਬੇਟ, ਤਜਿੰਦਰ ਸਿੰਘ ਧੰਜੁ , ਕੁਲਦੀਪ ਸਿੰਘ ਸ਼ਾਹ, ਸਾਹਿਬ ਸਿੰਘ ਭੁੱਲਰ, ਬਲਵਿੰਦਰ ਸਿੰਘ ਬੰਬ, ਗੁਰਮੇਜ਼ ਮੈਂਬਰ, ਜੋਗਿੰਦਰ ਸਵਾਮੀ, ਤਰਲੋਕ ਸਿੰਘ ਬੂਹ, ਮਨਪ੍ਰੀਤ ਸਿੰਘ ਬੂਹ, ਐਡ.ਜਰਨੈਲ ਸਿੰਘ ਸੰਧਾ,ਭਗਵਾਨ ਸਿੰਘ ਸੰਧੂ ਮਹਿਜੀਤਪੁਰ, ਜਤਿੰਦਰ ਪਾਲ ਰਾਜੂ MC, ਅੰਗਰੇਜ ਸਿੰਘ ਢਿੱਲੋਂ, ਲਾਲ ਸਿੰਘ ਢਿੱਲੋਂ, ਸੁਖਮਨ ਧਾਲੀਵਾਲ, ਹਰਮਨ ਅਲੂਵਾਲ, ਕੁਲਦੀਪ ਸਿੰਘ ਸੇਖੋਂ ਅਲੂਵਾਲ, ਇੰਦਰਜੀਤ ਸਿੰਘ ਲਿਫਟਰ ਸੰਮਤੀ ਮੈਂਬਰ ਟਿੱਬਾ, ਲਖਵਿੰਦਰ ਸਿੰਘ ਸਰਪੰਚ ਸੈਦਪੁਰ, ਮਾਸਟਰ ਬਲਬੀਰ ਸਿੰਘ ਸੈਦਪੁਰ, ਪ੍ਰੋਫ਼ ਵਿਜੈ ਬਾਂਸਲ ਜੀ, ਜਤਿੰਦਰ ਕੁਮਾਰ ਰਾਮ, ਧਰਮਿੰਦਰ ਸ਼ਰਮਾ, ਚਰਨਜੀਤ ਸ਼ਰਮਾ, ਬਲਦੇਵ ਸਿੰਘ ਮੁਰਾਦਪੁਰ, ਮਨਜੀਤ ਸਿੰਘ ਲਾਡੀ, ਹਰਜੀਤ ਸਿੰਘ ਨੰਬਰਦਾਰ, ਸ਼ਿੰਦਰ ਸਿੰਘ ਸਰਪੰਚ ਬੂਸੋਵਾਲ, ਮੋਨੂੰ ਭੰਡਾਰੀ, ਸ਼ਿੰਦਰ ਪਾਲ ਮੈਂਬਰ ਬਲਾਕ ਸੰਮਤੀ, ਰਾਜ ਬਹਾਦਰ ਸਿੰਘ ਡਡਵਿੰਡੀ, ਕਾਲਾ ਮਿੱਠਾ, ਮਲਕੀਤ ਸਿੰਘ ਝੱਲ ਬੀਬੀੜੀ, ਰਮੇਸ਼ ਸਾਬਕਾ ਸਰਪੰਚ ਡੱਲਾ, ਅਮਰਨਾਥ ਠੇਕੇਦਾਰ, ਪ੍ਰੀਤ ਮਹਿੰਦਰ ਸਿੰਘ ਬਜਾਜ, ਸੁਖਚੈਨ ਸਿੰਘ ਸਰਪੰਚ ਉਗਰੂਪੁਰ, ਹਰਮੇਸ਼ ਸ਼ਤਾਬਗੜ, ਸੁਖਵਿੰਦਰ ਸਿੰਘ ਸਰਪੰਚ ਟਿੱਬੀ, ਸੋਨਾ ਸਵਾਮੀ ,ਹਰਨੇਕ ਸਿੰਘ ਠੇਕੇਦਾਰ, ਸਰੂਪ ਸਿੰਘ ਝੱਲ ਲਈ ਵਾਲਾ, ਕੰਵਲਜੀਤ ਸ਼ੰਮੀ ਸੁਚੇਤਗੜ੍ਹ, ,ਨਿਰਮਲ ਸਿੰਘ ਸੇੰਚ, ਗੁਰਮੇਜ ਸਿੰਘ ਪੰਚ, ਸਤਵਿੰਦਰ ਸਿੰਘ ਸ਼ਾਲਪੁਰ ਦੋਨਾਂ, ਗੁਰਦੇਵ ਸਿੰਘ ਚੀਮਾ ਤੋਤੀ, ਪੰਮਾ,ਲਾਡੀ ਭਰੋਆਨਾ, ਯੋਗੇਸ਼ ਮੜੀਆ, ਸੁਖਵਿੰਦਰ ਸਿੰਘ ਅਮਾਨੀਪੁਰ, ਸੋਨੂੰ ਅਮਾਨੀਪੁਰ,ਜਸਵਿੰਦਰ ਸਿੰਘ ਸ਼ਿੰਦੂ ਦੰਦੂਪੁਰ ,ਮਾਸਟਰ ਗੁਰਮੇਜ ਸ਼ਾਹ, ਅਮ੍ਰਿਤਪਾਲ ਸਿੰਘ, ਬਲਜਿੰਦਰ ਸਿੰਘ ਪੀ.ਏ. ਆਦਿ ਹਾਜ਼ਰ ਸਨ।