ਸੀ-ਵਿਜਿਲ 'ਤੇ ਪ੍ਰਾਪਤ ਚੋਣ ਜਾਬਤਾ ਦੇ ਉਲੰਘਣ ਦੀ ਸ਼ਿਕਾਇਤਾਂ ਦੇ ਹੱਲ ਵਿਚ ਹਰਿਆਣਾ ਕਈ ਸੂਬਿਆਂ ਤੋਂ ਅੱਗੇ
- 6,540 ਪ੍ਰਾਪਤ ਸ਼ਿਕਾਇਤਾਂ ਵਿੱਚੋਂ 4893 ਸ਼ਿਕਾਇਤਾਂ ਦਾ ਕੀਤਾ 100 ਮਿੰਟਾਂ ਵਿਚ ਕੀਤਾ ਨਿਪਟਾਰਾ - ਅਨੁਰਾਗ ਅਗਰਵਾਲ
ਚੰਡੀਗੜ੍ਹ, 19 ਮਈ 2024 - ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਚੋਣ ਜਾਬਤਾ ਦੀ ਉਲੰਘਣਾ ਦੀ ਸ਼ਿਕਾਇਤਾਂ ਸਿੱਧੇ ਕਮਿਸ਼ਨ ਤਕ ਪਹੁੰਚਾਉਣ ਲਈ ਤਿਆਰ ਕੀਤਾ ਗਿਆ ਸੀ-ਵਿਜਿਲ ਐਪ ਕਾਰਗਰ ਸਿੱਦ ਹੋ ਰਿਹਾ ਹੈ। ਸ਼ਿਕਾਇਤ ਮਿਲਣ ਦੇ 100 ਮਿੰਟ ਨੇ ਅਧਿਕਾਰੀਆਂ ਦੀ ਟੀਮ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲੈਂਦੀ ਹੈ ਅਤੇ ਸ਼ਿਕਾਇਤ ਦਾ ਹੱਲ ਕਰਦੀ ਹੈ। ਹਰਿਆਣਾ ਦਾ ਵੋਟਰ ਇਸ ਮਾਮਲੇ ਵਿਚ ਬਹੁਤ ਸੰਵੇਦਨਸ਼ੀਲ ਹੈ ਅਤੇ ਹੁਣ ਤਕ ਕਈ ਵੱਡੇ ਸੂਬਿਆਂ ਦੀ ਤੁਲਣਾ ਵਿਚ ਵੱਧ ਸ਼ਿਕਾਇਤ ਕਮਿਸ਼ਨ ਨੂੰ ਭੇਜ ਚੁੱਕਾ ਹੈ। ਹੁਣ ਤਕ ਭੈਜੀ ਗਈ 6540 ਸ਼ਿਕਾਇਤਾਂ ਵਿੱਚੋਂ 6583 ਦਾ ਨਿਸ਼ਪਾਦਨ ਕੀਤਾ ਗਿਆ, ਜਿਨ੍ਹਾਂ ਵਿੱਚੋਂ 4893 ਸ਼ਿਕਾਇਤਾਂ ਦਾ 100 ਮਿੰਟਾਂ ਵਿਚ ਹੀ ਹੰਲ ਕੀਤਾ ਗਿਆ।
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਦੇਸ਼ ਦੇ 36 ਸੂਬਿਆਂ ਦੇ ਵੋਟਰ ਸੀ-ਵਿਜਿਲ ਐਪ ਦੀ ਭਰਪੂਰ ਵਰਤੋ ਕਰ ਰਹੇ ਹਨ। ਹੁਣ ਤਕ ਚੋਣ ਜਾਬਤਾ ਦੇ ਉਲੰਘਣ ਦੀ 4 ਲੱਖ 24 ਹਜਾਰ 320 ਸ਼ਿਕਾਇਤਾਂ ਕਮਿਸ਼ਨ ਨੁੰ ਪ੍ਰਾਪਤ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਜੋ ਭਾਂਰਤ ਦਾ ਸੱਭ ਤੋਂ ਵੱਧ ਆਬਾਦੀ ਵਾਲਾ ਸੂਬੇ ਹੈ, ਉੱਥੋਂ ਸਿਰਫ 6 ਹਜਾਰ ਸ਼ਿਕਾਇਤਾਂ ਹੀ ਪ੍ਰਾਪਤ ਹੋਈਆਂ ਹਨ ਜਦੋਂ ਕਿ ਹਰਿਆਣਾ ਵਿਚ 6540 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਗੁਜਰਾਤ ਵਰਗੇ ਵੱਡੇ ਸੂਬੇ ਤੋਂ ਵੀ5347 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ।
ਅਗਰਵਾਲ ਨੇ ਦਸਿਆ ਕਿ ਚੋਣ ਜਾਬਤਾ ਦੇ ਉਲੰਘਣ ਦੀ ਪ੍ਰਾਤ ਹੋਈ ਸ਼ਿਕਾਇਤਾਂ ਵਿਚ 50 ਫੀਸਦੀ ਤੋਂ ਵੱਧ ਸ਼ਿਕਾਇਤ ਕੇਰਲ ਰਾਜ ਤੋਂ ਪ੍ਰਾਪਤ ਹੋਈ ਹੈ। ਉਨ੍ਹਾਂ ਨੇ ਹਰਿਆਣਾ ਦੇ 2 ਕਰੋੜ 76 ਹਜਾਰ 441 ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਚੋਣ ਵਿਚ ਕਿਸੇ ਤਰ੍ਹਾ ਦੇ ਲੋਭ-ਲਾਲਚ ਜਾਂ ਡਰਾਵਾ-ਧਮਕੀ ਕਰ ਵੋਟ ਦੇਣ ਦੀ ਧਮਕੀ ਦੀ ਜਾਣਕਾਰੀ ਮਿਲਦੀ ਹੈ ਤਾਂ ਉਹ ਸੀ-ਵਿਜਿਲ ਐਪ 'ਤੇ ਕਮਿਸ਼ਨ ਦੇ ਕੋਲ ਇਸ ਦੀ ਸ਼ਿਕਾਇਤ ਭੇਜਣ। ਉਸ ਦੇ ਤੁਰੰਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਨੇ 25 ਮਈ ਨੂੰ ਸੂਬੇ ਵਿਚ ਹੋਣ ਵਾਲੇ ਛੇਵੇਂ ਪੜਾਅ ਦੇ ਲੋਕਸਭਾ 2024 ਦੇ ਆਮ ਚੋਣ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਸੰਪੂਰਣ ਕਰਵਾਉਣ ਵਿਚ ਚੋਣ ਕਮਿਸ਼ਨ ਦੀ ਟਮੀ ਨੁੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।