ਸੁਖਜਿੰਦਰ ਰੰਧਾਵਾ ਨੇ ਵਿਸ਼ਾਲ ਮੀਟਿੰਗ ਨੂੰ ਕੀਤਾ ਸੰਬੋਧਨ - ਕਿਸ਼ਨ ਚੰਦਰ ਮਹਾਜ਼ਨ
ਡੇਰਾ ਬਾਬਾ ਨਾਨਕ, 23 ਮਈ 2024 - ਸੁਖਜਿੰਦਰ ਸਿੰਘ ਰੰਧਾਵਾ ਨੇ ਹਲਕਾ ਵਿਧਾਇਕ ਸੁਜਾਨਪੁਰ ਨਰੇਸ਼ ਪੁਰੀ ਦੀ ਯੋਗ ਅਗਵਾਈ ਹੇਠ ਵਾਰਡ ਨੰਬਰ 11 ਦੇ ਕੌਂਸਲਰ ਅਮਿਤ ਸ਼ਰਮਾ ਮਿੱਤੂ ਵੱਲੋਂ ਕਰਵਾਈ ਗਈ ਕਾਂਗਰਸੀ ਵਰਕਰਾਂ ਦੀ ਇਕ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਚਾਰ ਜੂਨ ਨੂੰ ਕੇਂਦਰ ਵਿੱਚ ਕਾਂਗਰਸ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਦੀ ਸਰਕਾਰ ਬੱਨਣ ਤੇ ਅਗਨੀ ਵੀਰ ਸ਼ਕੀਮ ਨੂੰ ਰੱਦ ਕਰਕੇ ਨੌਜਵਾਨਾਂ ਦੀ ਪੱਕੇ ਤੌਰ ਤੇ ਫੌਜ ਵਿੱਚ ਭਰਤੀ ਕੀਤਾ ਜਾਵੇਗਾ ਮਾਮੂਨ ਨੇੜੇ ਪੈਂਦੇ ਇੰਡਸਟਰੀ ਫੋਕਲ ਪੁਆਇੰਟ ਤੇ ਵੱਡੇ ਪੱਧਰ ਤੇ ਇੰਡਸਟਰੀ ਲਾ ਕਿ ਮਾਮੂਨ ਅਤੇ ਇਸ ਦੇ ਨਾਲ ਲੱਗਦੇ ਸ਼ਹਿਰਾਂ ਅਤੇ ਪਿੰਡਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਡੇ ਪੱਧਰ ਤੇ ਰੁਜ਼ਗਾਰ ਮੁਹੱਇਆ ਕਰਵਾਇਆ ਜਾਵੇਗਾ।
ਮਾਮੂਨ ਸਮੇਤ ਕੰਡੀ ਏਰੀਆ ਦੇ ਪਿੰਡਾਂ ਨੂੰ ਸਾਫ ਸੁਥਰਾ ਪਾਣੀ ਦੇਣਾ ਉਹਨਾਂ ਦਾ ਪਹਿਲਾਂ ਕੰਮ ਹੋਵੇਗਾ ਹਰੇਕ ਪਿੰਡ ਵਿੱਚ ਸੜਕਾਂ ਦਾ ਜਾਲ ਵਿਛਾਇਆ ਜਾਵੇਗਾ ਔਰਤਾ ਨੂੰ ਆਤਮ ਨਿਰਭਰ ਬਣਾਉਣ ਲਈ ਹਰ ਸਾਲ ਉਹਨਾਂ ਨੂੰ ਸਵੈ ਰੁਜ਼ਗਾਰ ਲਈ ਇਕ ਲੱਖ ਰੁਪਏ ਦਿੱਤਾ ਜਾਵੇਗਾ ਧਾਰ ਬਲਾਕ ਦੇ ਸੂਝਵਾਨ ਵਸਨੀਕਾਂ ਦੀ ਜ਼ਮੀਨ ਜੋ ਪੰਜਾਬ ਜੰਗਲਾਤ ਵਿਭਾਗ ਨੇ ਆਪਣੇ ਕਬਜ਼ੇ ਵਿੱਚ ਲਈ ਹੈ ਉਸ ਨੂੰ ਜੰਗਲਾਤ ਵਿਭਾਗ ਤੋਂ ਵਾਪਸ ਲੈ ਕਿ ਧਾਰ ਬਲਾਕ ਦੇ ਲੋਕਾਂ ਨੂੰ ਵਾਪਸ ਦਿੱਤੀ ਜਾਵੇਗੀ ਇਸ ਮੌਕੇ ਇਕੱਤਰ ਹੋਏ ਮਰਦਾਂ ਅਤੇ ਔਰਤਾਂ ਦੇ ਇਕੱਠ ਨੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਇਸ ਮੌਕੇ ਤੇ ਹਲਕਾ ਵਿਧਾਇਕ ਸੁਜਾਨਪੁਰ ਨਰੇਸ਼ ਪੁਰੀ ਰਾਜਸਥਾਨ ਦੇ ਜੈਪੁਰ ਤੋਂ ਵਿਧਾਇਕ ਰਫ਼ੀਕ ਜੀ, ਵਾਰਡ ਨੰਬਰ 11 ਦੇ ਕੌਂਸਲਰ ਅਮਿਤ ਸ਼ਰਮਾ ਮਿਤੂ ,ਕਾਂਗਰਸ ਪੰਜਾਬ ਦੀ ਸਪੋਕਸਮੈਨ ਟੀਨਾ ਚੌਧਰੀ, ਸੀਨੀਅਰ ਕਾਂਗਰਸੀ ਆਗੂ ਕਿਸਨ ਲਾਲ ਮਾਮੂਨ, ਮਿੰਟੂ ਪਹਿਲਵਾਨ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ ਮੀਡੀਆ ਨੂੰ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਦਿੱਤੀ।