← ਪਿਛੇ ਪਰਤੋ
ਹਲਕਾ ਜਗਰਾਉਂ ਵਿੱਚ ਅਸ਼ੋਕ ਪਰਾਸ਼ਰ ਪੱਪੀ ਨੇ ਕੀਤੀਆਂ ਤੂਫਾਨੀ ਮੀਟਿੰਗਾਂ
ਦੀਪਕ ਜੈਨ
ਜਗਰਾਓਂ, 14 ਮਈ 2024 - ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਵੱਲੋਂ ਵੀ ਚੋਣ ਪ੍ਰਚਾਰ ਵਿੱਚ ਤੇਜ਼ੀ ਲਿਆਂਦੀ ਗਈ ਹੈ। ਇਸ ਦੇ ਚਲਦਿਆਂ ਉਹਨਾਂ ਵੱਲੋਂ ਅੱਜ ਹਲਕਾ ਜਗਰਾਓ ਵਿਖੇ ਤੂਫਾਨੀ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਉਹਨਾਂ ਨਾਲ ਜਗਰਾਉਂ ਤੋਂ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਵੀ ਰਹੇ ਅਤੇ ਉਹਨਾਂ ਨੇ ਵੀ ਆਪਣੇ ਇਲਾਕਾ ਵਾਸੀਆਂ ਨੂੰ ਅਸ਼ੋਕ ਪਰਾਸ਼ਰ ਪੱਪੀ ਨੂੰ ਵੋਟ ਦੇਣ ਦੀ ਅਪੀਲ ਕੀਤੀ। ਮੀਟਿੰਗਾਂ ਦੇ ਦੌਰਾਨ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਕੇਂਦਰ ਸਰਕਾਰ ਤੋਂ ਪੰਜਾਬ ਦਾ ਰੋਕਿਆ ਹੋਇਆ ਆਰਡੀਐਫ ਦਾ ਪੈਸਾ ਲਿਆਉਣਾ ਮੇਰੀ ਮੁੱਖ ਪ੍ਰਾਥਮਿਕਤਾ ਹੈ ਤਾਂ ਜੋ ਪਿੰਡਾਂ ਦੇ ਵਿਕਾਸ ਦੀ ਰਫਤਾਰ ਨੂੰ ਵਧਾਇਆ ਜਾ ਸਕੇ। ਓਨਾ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਬੰਦ ਪਏ ਟੇਲਾਂ ਦਾ ਪਾਣੀ ਜੋ ਖੇਤਾਂ ਤੱਕ ਨਹੀਂ ਪਹੁੰਚਦਾ ਸੀ ਉਸਨੂੰ ਖੇਤਾਂ ਤੱਕ ਪਹੁੰਚਾਇਆ ਗਿਆ ਹੈ। ਤਾਂ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ ਅਤੇ ਬਿਜਲੀ ਦੀ ਖਪਤ ਘਟਾਈ ਜਾ ਸਕੇ। ਆਮ ਆਦਮੀ ਪਾਰਟੀ ਦੀ ਸਰਕਾਰ ਚ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਕਿਸਾਨਾਂ ਨੂੰ ਆਪ ਜਾ ਕੇ ਆਪਣੀਆਂ ਮੋਟਰਾਂ ਬੰਦ ਕਰਨੀਆਂ ਪਈਆਂ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਦੋਂ ਤੁਸੀਂ ਵੋਟ ਕਰਨ ਜਾਓਗੇ ਤਾਂ ਇਹਨਾਂ ਸਾਰੀ ਗੱਲਾਂ ਦਾ ਧਿਆਨ ਰੱਖੋਗੇ ਕਿ ਦੋ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਅਜਿਹਾ ਕੁਝ ਵਿਖਾਇਆ ਹੈ ਜੋ ਬਾਕੀ ਪਾਰਟੀਆਂ ਨੇ ਕਦੀ ਸੁਫਨੇ ਵਿੱਚ ਵੀ ਨਹੀਂ ਸੀ ਸੋਚਿਆ । ਜਗਰਾਉਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਮੈਨੂੰ ਤੁਸੀਂ ਇੱਥੋਂ ਦੂਜੀ ਵਾਰ ਐਮਐਲਏ ਬਣਾਇਆ ਹੈ। ਹਲਕਾ ਦੇ ਲੋਕਾਂ ਨੇ ਇਨਾ ਮਾਣ ਸਨਮਾਨ ਦਿੱਤਾ ਹੈ ਕਿ ਮੈਂ ਦੂਜੀ ਵਾਰ ਉਹਨਾਂ ਦੇ ਵਿੱਚ ਆਈ ਹਾਂ ਅਤੇ ਇਸ ਵਾਰ ਸਾਡੇ ਲੁਧਿਆਣਾ ਸੈਂਟਰ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੂੰ ਵੀ ਦੋਹਰੀ ਜਿੰਮੇਵਾਰੀ ਦਿੱਤੀ ਗਈ ਹੈ ਜਿਸ ਕਰਕੇ ਅਸੀਂ ਉਹਨਾਂ ਦਾ ਸਾਥ ਦੇਣਾ ਹੈ।
Total Responses : 267