ਜ਼ਿਮਨੀ ਚੋਣਾਂ ਦੌਰਾਨ 5 ਮਾਡਲ ਪੋਲਿੰਗ ਬੂਥ, 1 ਪਿੰਕ ਬੂਥ ਅਤੇ ਇੱਕ ਦਿਵਿਆਂਗਜਨ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ
- ਸਪੈਸ਼ਲ ਪੋਲਿੰਗ ਬੂਥ ਸਥਾਪਿਤ ਕਰਨ ਦਾ ਮੁੱਖ ਉਦੇਸ਼ ਵੋਟਰ ਲਈ ਚੋਣਾਂ ਵਾਲੇਦਿਨ ਤਿਉਹਾਰ ਵਰਗਾ ਮਾਹੌਲ ਪ੍ਰਦਾਨ ਕਰਨਾ
- ਵੋਟਰਾਂ ਦਾ ਫੁੱਲਾਂ ਤੇ ਰੰਗੋਲੀ ਨਾਲ ਹੋਵੇਗਾ ਸਵਾਗਤ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 16 ਜੂਨ :2022 - ਜ਼ਿਮਨੀ ਚੋਣ ਲੋਕ ਸਭਾ ਸੰਗਰੂਰ ਲਈ ਹਲਕਾ ਮਾਲੇਰਕੋਟਲਾ -105 ਦੇ ਵੋਟਰਾਂ ਦੀ 100 ਪ੍ਰਤੀਸ਼ਤ ਭਾਗੀਦਾਰੀ ਪ੍ਰਤੀ ਉਤਸ਼ਾਹਿਤ ਕਰਨ ਲਈ ਹਲਕਾ ਮਾਲੇਰਕੋਟਲਾ-105 ਵਿਖੇ 05 ਮਾਡਲ ਪੋਲਿੰਗ ਬੂਥ, 01 ਪਿੰਕ ਬੂਥ ਅਤੇ ਇੱਕ ਦਿਵਿਆਂਗਜਨ ਲਈ ਤਿਆਰ ਕਰਵਾਏ ਜਾ ਰਹੇ ਹਨ। ਇਸ ਗੱਲ ਦੀ ਜਾਣਕਾਰੀ ਸਹਾਇਕ ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ 12 ਸੈਗਮੈਂਟ 105 ਕਮ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅੰਕੁਰ ਮਹਿੰਦਰੂ ਨੇ ਦਿੱਤੀ । ਉਨ੍ਹਾਂ ਦੱਸਿਆ ਸਪੈਸ਼ਲ ਪੋਲਿੰਗ ਬੂਥ ਸਥਾਪਿਤ ਕਰਨ ਦਾ ਮੁੱਖ ਉਦੇਸ਼ ਵੋਟਰ ਲਈ ਚੋਣਾਂ ਵਾਲੇ ਦਿਨ ਲੋਕਤੰਤਰੀ ਤਿਉਹਾਰ ਵਰਗਾ ਮਾਹੌਲ ਪ੍ਰਦਾਨ ਕਰਨਾ ਅਤੇ ਚੋਣਾ ਵਿਚ ਭਾਗੀਦਾਰੀ ਨੂੰ ਵਧਾਉਣਾ ਹੈ ਤਾਂ ਜੋ ਹਰ ਵਰਗ ਦਾ ਵੋਟਰ ਆਪਣੀ ਵੋਟ ਰਾਹੀ ਭਾਰਤ ਦੇ ਲੋਕਤੰਤਰ ਨੂੰ ਮਜ਼ਬੂਤ ਬਣਾਇਆ ਜਾ ਸਕੇ । ਉਨ੍ਹਾਂ ਹੋਰ ਕਿਹਾ ਕਿ ਇਨ੍ਹਾਂ ਪੋਲਿੰਗ ਸਟੇਸ਼ਨਾਂ ਤੇ ਵੋਟਰਾਂ ਨੂੰ ਵਿਸ਼ੇਸ਼ ਮਹਿਮਾਨ ਹੋਣ ਦਾ ਅਹਿਸਾਸ ਕਰਵਾਇਆ ਜਾਵੇਗਾ ਅਤੇ ਉਨ੍ਹਾਂ ਦਾ ਭਰਵਾਂ ਸਵਾਗਤ ਵੀ ਕੀਤਾ ਜਾਵੇਗਾ।
ਮਹਿੰਦਰੂ ਨੇ ਦੱਸਿਆ ਕਿ ਬੂਥ ਨੰਬਰ 173ਵੂਮੈਂਨ ਮੈਨੇਜਡ( ਪਿੰਕ ਬੂਥ) ਕੇ.ਐਮ.ਆਰ.ਡੀ.ਜੈਨ ਗਰਲਜ਼ ਕਾਲਜ, ਮਾਲੇਰਕੋਟਲਾ ਵਿਖੇ ਸਥਾਪਿਤ ਕੀਤਾ ਜਾਵੇਗਾ ਜੋ ਕਿ ਮੁਕੰਮਲ ਤੌਰ ਤੇ ਔਰਤਾਂ ਵਲੋਂ ਮੈਨੇਜਡ ਹੋਵੇਗਾ ।ਇਸ ਬੂਥ ਤੇ ਸਾਰਿਆ ਹੀ ਮਹਿਲਾ ਸਟਾਫ਼ ਦੀ ਡਿਊਟੀ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਦਿਵਿਆਂਗਜਨ ਵੋਟਰਾਂ ਦੀ ਸ਼ਮੂਲੀਅਤ ਵਧਾਉਣ ਅਤੇ ਉਨ੍ਹਾਂ ਦਾ ਲੋਕਤੰਤਰਿਕ ਪਰੰਪਰਾਵਾਂ ਵਿਚ ਸਹਿਯੋਗ ਲਈ 01 ਬੂਥ ਪੋਲਿੰਗ ਸਟੇਸ਼ਨ-134 ਮੁਸਲਿਮ ਸੀਨੀਅਰ ਸੈਕੰਡਰੀ ਸਕੂਲ ਮੁਹੱਲਾ ਭੁਮਸੀ ਮਾਲੇਰਕੋਟਲਾ ਵਿਖੇ ਸਥਾਪਿਤ ਕੀਤਾ ਜਾਵੇਗਾ । ਇਸੇ ਤਰ੍ਹਾਂ ਮਾਲੇਰਕੋਟਲਾ ਵਿਖੇ ਬੂਥ ਨੰਬਰ 93 ਸਰਕਾਰੀ ਕਾਲਜ ਮਾਲੇਰਕੋਟਲਾ,ਬੂਥ ਨੰਬਰ 117 ਇਸਲਾਮੀਆ ਗਰਲਜ਼ ਕਾਲਜ ਕੇਲੋਂ ਗੇਟ ,ਬੂਥ ਨੰਬਰ 25 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦੌੜ,ਬੂਥ ਨੰਬਰ 57 ਸਰਕਾਰ ਪ੍ਰਾਇਮਰੀ ਸਕੂਲ ਹਕੀਮਪੁਰਾ, ਬੂਥ ਨੰਬਰ 192 ਸਰਕਾਰੀ ਪ੍ਰਾਇਮਰੀ ਸਕੂਲ ਨੌਧਰਾਣੀ ਵਿਖੇ ਮਾਡਰਨ ਪੋਲਿੰਗ ਸਟੇਸ਼ਨ ਬਣਾਏ ਜਾਣਗੇ ।
ਇਨ੍ਹਾਂ ਪੋਲਿੰਗ ਸਟੇਸ਼ਨਾਂ ਉੱਪਰ ਰੰਗੋਲੀ, ਗ਼ੁਬਾਰੇ, ਸਜਾਵਟ, ਮੈਡੀਕਲ ਟੀਮਾਂ, ਸਪੈਸ਼ਲ ਸਾਈਨ ਬੋਰਡ, ਪੋਸਟਰ, ਪੀਣ ਵਾਲਾ ਪਾਣੀ, ਵੋਟਰ ਸਹਾਇਤਾ ਡੈਸਕ, ਪਾਰਕਿੰਗ ਸਹੂਲਤ, 18 ਸਾਲ ਵਾਲੇ ਵੋਟਰਾਂ ਦਾ ਸਵਾਗਤ, ਰੈੱਡ ਕਾਰਪੈਟ,ਇੰਤਜ਼ਾਰ ਲਈ ਕੁਰਸੀਆਂ ਆਦਿ ਦੀ ਸਹੂਲਤ ਹੋਵੇਗੀ। ਦਿਵਿਆਂਗਜਨਾਂ ਤੇ ਬਜ਼ੁਰਗ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਚੋਣਾਂ ਵਾਲੇ ਦਿਨ ਪੋਲਿੰਗ ਬੂਥਾਂ ਤੇ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।