Moosewla ਦੇ ਪਿਤਾ ਬਲਕੌਰ ਸਿੰਘ ਦੇ ਹੱਕ ਚ ਡਟੇ ਫੂਲਕਾ, ਸਾਰੇ ਲੋਕਾਂ ਨੂੰ ਹਿਮਾਇਤ ਕਰਨ ਦੀ ਅਪੀਲ ( ਵੇਖੋ ਵੀਡੀਓ )
ਚੰਡੀਗੜ੍ਹ, 25 ਅਪ੍ਰੈਲ 2024- ਸੀਨੀਅਰ ਐਡਵੋਕੇਟ ਅਤੇ ਸਾਬਕਾ MLA ਐਚਐਸ ਫੁਲਕਾ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਹੱਕ ਵਿੱਚ ਦੱਤ ਗਏ ਹਨ । ਉਨ੍ਹਾਂ ਕਿਹਾ ਹੈ ਕਿ ਜੇਕਰ ਬਲਕੌਰ ਸਿੰਘ ਲੋਕ ਸਭਾ ਚੋਣ ਲੜਦੇ ਹਨ ਤਾਂ ਸਭ ਪਾਰਟੀਆਂ ਅਤੇ ਲੋਕਾਂ ਨੂੰ ਉਨ੍ਹਾਂ ਦੀ ਹਿਮਾਇਤ ਤੇ ਆਂ ਜਾਣ ਚਾਹੀਦਾ ਹੈ.
ਫੂਲਕਾ ਨੇ ਬਲਕੌਰ ਦੇ ਆਜ਼ਾਦ ਉਮੀਦਵਾਰ ਵਜੋਂ ਛਪੀਆਂ ਖ਼ਬਰਾਂ ਤੇ ਆਪਣਾ ਪ੍ਰਤੀਕ੍ਰਮ ਦਿੱਤਾ ਹੈ। ਹਾਲਾਂਕਿ ਬਲਕੌਰ ਸਿੰਘ ਦੇ ਵਲੋਂ ਖੁਦ ਚੋਣ ਲੜਨ ਬਾਰੇ ਹਾਲੇ ਕੋਈ ਬਿਆਨ ਨਹੀਂ ਦਿੱਤਾ ਹੈ। ਫੁਲਕਾ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਜਿਥੇ ਚੋਣ ਲੜਨ ਦੀ ਅਪੀਲ ਕੀਤੀ, ਉਥੇ ਹੀ ਸਮੂਹ ਸਿਆਸੀ ਧਿਰਾਂ ਨੂੰ ਬਲਕੌਰ ਸਿੰਘ ਦਾ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕਰਦਿਆ ਹੋਇਆ ਕਿਹਾ ਕਿ, ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਅਗਰ ਪੰਜਾਬ ਵਿੱਚ ਲੋਕ ਸਭਾ ਇਲੈਕਸ਼ਨ ਲੜਨ ਤਾਂ ਸਾਨੂੰ ਉਹਨਾਂ ਦਾ ਪੂਰਾ ਸਮਰਥਨ ਕਰਨਾ ਚਾਹੀਦਾ ਹੈ। ਅਜਿਹੇ ਸਾਫ ਸੁਥਰੇ ਅਕਸ ਵਾਲੇ ਉਮੀਦਵਾਰਾਂ ਦੀ ਪੰਜਾਬ ਨੂੰ ਬਹੁਤ ਲੋੜ ਹੈ।