ਆਮ ਆਦਮੀ ਪਾਰਟੀ ਦੀ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਉਪਕਾਰ ਸਿੰਘ ਸੰਧੂ ਅਤੇ ਹਾਜ਼ਰ ਆਪ ਆਗੂ।
ਅੰਮ੍ਰਿਤਸਰ, 16 ਫ਼ਰਵਰੀ, 2017 : ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਜ਼ੋਨ ਦੇ ਸਮੂਹ ਉਮੀਦਵਾਰਾਂ, ਆਗੂਆਂ, ਵਾਲੰਟੀਅਰਾਂ ਅਤੇ ਵਰਕਰਾਂ ਦਾ ਇੱਕ ਵਿਸ਼ਾਲ ਇਕੱਠ ਅੱਜ ਇੱਥੇ ਹੋਇਆ ਜਿਸ ਵਿੱਚ 11 ਮਾਰਚ ਦੇ ਸੰਭਾਵੀ ਚੋਣ ਨਤੀਜਿਆਂ ਉਪਰੰਤ ਨਿਭਾਈ ਜਾਣ ਵਾਲੀ ਭੂਮਿਕਾ ਸਬੰਧੀ ਵਿਚਾਰ-ਵਟਾਂਦਰੇ ਕੀਤੇ ਗਏ।
ਇਸ ਇਕੱਠ ਦੌਰਾਨ ਬੁਲਾਰਿਆਂ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦਾ ਭਰੋਸਾ ਜਤਾਉਂਦਿਆਂ ਸਰਕਾਰ ਬਣਨ ਤੋਂ ਬਾਅਦ ਸਰਕਾਰੀ ਸਹੂਲਤਾਂ ਅਤੇ ਨਵੇਂ ਫੈਸਲਿਆਂ ਨੂੰ ਹੇਠਲੇ ਪੱਧਰ ਤੱਕ ਆਮ ਲੋਕਾਂ ਤੱਕ ਲਿਜਾਣ ਦੀ ਲੋੜ 'ਤੇ ਜ਼ੋਰ ਦਿੱਤਾ। ਬੁਲਾਰਿਆਂ ਦਾ ਕਹਿਣਾ ਸੀ ਕਿ ਸੂਬੇ ਦੀ ਜਨਤਾ ਨੇ ਆਪ 'ਤੇ ਜੋ ਅਥਾਹ ਭਰੋਸਾ ਪ੍ਰਗਟ ਕੀਤਾ ਹੈ, ਉਸ 'ਤੇ ਪੂਰੇ ਉਤਰਨ ਦਾ ਵੇਲਾ ਹੁਣ ਨੇੜੇ ਆ ਗਿਆ ਹੈ ਅਤੇ ਇਸ ਵਾਸਤੇ ਪਾਰਟੀ ਦੇ ਆਗੂਆਂ, ਉਮੀਦਵਾਰਾਂ ਅਤੇ ਵਾਲੰਟੀਅਰਾਂ ਨੂੰ ਸਖ਼ਤ ਮਿਹਨਤ ਕਰਨ ਦੀ ਲੋੜ ਹੋਵੇਗੀ। ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਜਸਕਰਨ ਬੰਦੇਸ਼ਾ ਵੱਲੋਂ ਆਯੋਜਿਤ ਇਸ ਇਕੱਠ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਉਪਕਾਰ ਸਿੰਘ ਸੰਧੂ (ਉਮੀਦਵਾਰ ਲੋਕ ਸਭਾ ਹਲਕਾ ਅੰਮ੍ਰਿਤਸਰ), ਡਾ: ਇੰਦਰਬੀਰ ਸਿੰਘ ਨਿੱਜਰ (ਅੰਮ੍ਰਿਤਸਰ ਦੱਖਣੀ), ਜਗਜੋਤ ਸਿੰਘ ਖ਼ਾਲਸਾ (ਰਾਜਾਸਾਂਸੀ), ਬਲਵਿੰਦਰ ਸਿੰਘ ਸਹੋਤਾ (ਅੰਮ੍ਰਿਤਸਰ ਦੱਖਣੀ), ਮਨੀਸ਼ ਅਗਰਵਾਲ (ਅੰਮ੍ਰਿਤਸਰ ਉੱਤਰੀ), ਜਸਵਿੰਦਰ ਸਿੰਘ ਜਹਾਂਗੀਰ (ਅਟਾਰੀ), ਜਸਕਰਨ ਸਿੰਘ ਬੰਦੇਸ਼ਾ, ਸੁਖਦੀਪ ਸਿੰਘ ਸਿੱਧੂ, ਕੁਲਦੀਪ ਸਿੰਘ ਧਾਲੀਵਾਲ, ਅਸ਼ੋਕ ਤਲਵਾੜ, ਸਤਪਾਲ ਸੋਖ਼ੀ, ਸੁਖਜਿੰਦਰ ਸਿੰਘ ਪੰਨੂੰ, ਪ੍ਰੋ: ਐਚ.ਐਸ.ਵਾਲੀਆ, ਸ੍ਰੀਮਤੀ ਇੰਦਰਜੀਤ ਕੌਰ, ਰਵਿੰਦਰ ਹੰਸ, ਕੈਪਟਨ ਬਲਵਿੰਦਰ ਸਿੰਘ ਸੋਹਲ, ਜਗਜੀਤ ਸਿੰਘ ਸੈਣੀ, ਸ੍ਰੀਮਤੀ ਸੁਰਿੰਦਰ ਕੰਵਲ, ਸਰਬਜੀਤ ਸਿੰਘ ਗੁੰਮਟਾਲਾ, ਸੁਰੇਸ਼ ਸ਼ਰਮਾ ਅਤੇ ਕੌਂਸਲਰ ਅਸ਼ੋਕ ਚੌਧਰੀ ਆਦਿ ਸ਼ਾਮਲ ਸਨ।
ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਪ੍ਰਗਟ ਸਿੰਘ ਚੋਗਾਵਾਂ, ਬਿਕਰਮਜੀਤ ਸਿੰਘ ਫ਼ਤਹਿਪੁਰ, ਹਰਿੰਦਰ ਸਿੰਘ ਸੇਖੋਂ, ਗੁਰਭੇਜ ਸਿੰਘ ਸੰਧੂ, ਸ਼ਿਸ਼ਪਾਲ ਸਿੰਘ ਤਲਵੰਡੀ, ਅਨਿਲ ਮੈਣੀ, ਹੀਰਾ ਸਿੰਘ ਹੁੰਦਲ, ਸਤਨਾਮ ਜੱਜ, ਲਖਵਿੰਦਰ ਸਿੰਘ ਬੇਗੇਵਾਲ, ਜਗਦੀਸ਼ ਸਿੰਘ ਕਾਮਰੇਡ, ਸੁਰਜੀਤ ਸਿੰਘ ਭੋਏਵਾਲ, ਹਰਪਾਲ ਸਿੰਘ, ਮਹਾਂਵੀਰ ਸਿੰਘ ਬਾਸਰਕੇ, ਰਮਨਦੀਪ ਸਿੰਘ ਰਾਹੀ, ਜੰਗਾ ਸਿੰਘ ਸੁਲਤਾਨਵਿੰਡ, ਸਾਬਕਾ ਲੋਕ ਸੰਪਰਕ ਅਫ਼ਸਰ ਸਤਨਾਮ ਸਿੰਘ ਛੀਨਾ, ਪਰਮਜੀਤ ਸ਼ਰਮਾ, ਜੀਵਨਜੋਤ ਕੌਰ, ਬੀਬੀ ਅਮਰਜੀਤ ਕੌਰ ਉੱਦੋਕੇ, ਦੀਕਸ਼ਿਤ ਧਵਨ, ਪ੍ਰਿੰਸ ਮਨਵਿੰਦਰ ਸਿੰਘ, ਅਮਰਜੀਤ ਸਿੰਘ ਭਾਟੀਆ ਕੌਂਸਲਰ, ਸੁਖਵਿੰਦਰ ਸਿੰਘ ਬੇਗੇਵਾਲ, ਜਸਬੀਰ ਸਿੰਘ ਹਮਜਾ, ਬੱਬਨਜੀਤ ਸਿੰਘ ਸੋਹੀਆਂ, ਗੁਰਬੀਰ ਸਿੰਘ ਚੌਹਾਨ ਅਤੇ ਅੰਗਰੇਜ਼ ਸਿੰਘ ਆਦਿ ਵੀ ਮੌਜੂਦ ਸਨ।