← ਪਿਛੇ ਪਰਤੋ
* 117 ਵਿਧਾਨ ਸਭਾ ਹਲਕਿਆ ਵਿੱਚ ਹੋਈ ਵੋਟਿੰਗ ਦੀ ਗਿਣਤੀ ਦਾ ਕੰਮ ਰਾਜ ਦੇ 27 ਸਥਾਨਾਂ ਤੇ ਸਥਾਪਿਤ ਕੀਤੇ ਗਏ 54 ਕੇਂਦਰਾਂ ਤੇ ਹੋਵੇਗਾ * 14 ਹਜ਼ਾਰ ਤੋਂ ਵੱਧ ਮੁਲਾਜ਼ਮ ਗਿਣਤੀ ਦਾ ਕਾਰਜ ਚਾੜ੍ਹਨਗੇ ਨੇਪਰੇ * ਜਿਲ੍ਹਾਂ ਚੋਣ ਦਫ਼ਤਰਾਂ ਸਮੇਤ ਅਹਿਮ ਜਨਤਕ ਥਾਵਾਂ ਅਤੇ ਮਾਲਜ਼ ਵਿੱਚ ਲਾਈਵ ਦਿਖਾਏ ਜਾਣਗੇ ਚੋਣ ਨਤੀਜੇ * ਸੁਰੱਖਿਆਂ ਦੇ ਪੁਖਤਾ ਪ੍ਰਬੰਧ ਚੰਡੀਗੜ੍ਹ, 9 ਮਾਰਚ, 2017 : ਪੰਜਾਬ ਰਾਜ ਦੀ 15ਵੀਂ ਵਿਧਾਨ ਸਭਾ ਦੇ ਗਠਨ ਸਬੰਧੀ ਬੀਤੀ 4 ਫਰਵਰੀ 2017 ਨੂੰ ਪਈਆਂ ਵੋਟਾਂ ਦੀ ਗਿਣਤੀ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਕਤ ਪ੍ਰਗਟਾਵਾ ਅੱਜ ਇੱਥੇ ਮੁੱਖ ਚੋਣ ਅਫ਼ਸਰ ਪੰਜਾਬ ਸ਼੍ਰੀ ਵੀ ਕੇ ਸਿੰਘ ਕੀਤਾ। ਸ਼੍ਰੀ ਵੀ ਕੇ ਸਿੰਘ ਨੇ ਕਿਹਾ ਕਿ ਪੰਜਾਬ ਰਾਜ ਦੇ 117 ਵਿਧਾਨ ਸਭਾ ਹਲਕਿਆ ਵਿੱਚ ਹੋਈ ਵੋਟਿੰਗ ਦੀ ਗਿਣਤੀ ਦਾ ਕੰਮ ਰਾਜ ਦੇ 27 ਸਥਾਨਾਂ ਤੇ ਸਥਾਪਿਤ ਕੀਤੇ ਗਏ 54 ਕੇਂਦਰਾਂ ਤੇ ਹੋਵੇਗਾ ਅਤੇ ਇਸ ਕਾਰਜ ਵਿੱਚ 14 ਹਜ਼ਾਰ ਤੋਂ ਵੱਧ ਮੁਲਾਜ਼ਮ ਡਿਊਟੀ ਨਿਭਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਵਿੱਚ ਸਥਿਤ ਜਿਲ੍ਹਾਂ ਚੋਣ ਦਫ਼ਤਰਾਂ ਸਮੇਤ ਅਹਿਮ ਜਨਤਕ ਥਾਵਾਂ ਅਤੇ ਮਾਲਜ਼ ਵਿੱਚ ਚੋਣ ਨਤੀਜੇ ਲਾਈਵ ਦਿਖਾਉਣ ਲਈ ਟੀ ਵੀ ਸਕ੍ਰੀਨਾਂ ਲਗਾਈਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਗਿਣਤੀ ਦੇ ਕਾਰਜ ਨੂੰ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਹਿਤ ਸੁਰੱਖਿਆਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਗਿਣਤੀ ਕੇਂਦਰਾਂ ਦੇ ਨਜਦੀਕ ਕਿਸੇ ਵੀ ਅਣਅਧਿਕਾਰਤ ਵਿਅਕਤੀ ਨੂੰ ਆਉਣ ਦੀ ਆਗਿਆ ਨਹੀਂ ਹੋਵੇਗੀ। ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਗਿਣਤੀ ਕੇਂਦਰ ਵਿੱਚ ਸਿਰਫ਼ ਅਬਜਰਵਰ ਨੂੰ ਹੀ ਮੁਬਾਇਲ ਫੋਨ ਲਿਜਾਉਣ ਦੀ ਆਗਿਆ ਹੋਵੇਗੀ। ਉਸ ਤੋਂ ਗਿਣਤੀ ਅਮਲ ਵਿੱਚ ਸ਼ਾਮਲ ਕੋਈ ਵੀ ਅਧਿਕਾਰੀ /ਕਰਮਚਾਰੀ/ ਉਮੀਦਵਾਰ/ ਕਾਊਟਿੰਗ ਏਜੇਂਟ ਅਤੇ ਸੁਰੱਖਿਆਂ ਕਰਮਚਾਰੀਆਂ ਅਤੇ ਹੋਰ ਕਰਮਚਾਰੀਆਂ ਨੂੰ ਮੁਬਾਇਲ ਲਿਜਾਉਣ ਦੀ ਆਗਿਆ ਨਹੀਂ ਹੋਵੇਗੀ। ਸ਼੍ਰੀ ਵੀ ਕੇ ਸਿੰਘ ਨੇ ਦੱਸਿਆ ਕਿ ਚੋਣ ਨਤੀਜੇ ਚੋਣ ਕਮਿਸ਼ਨ ਦੀ ਵੈਬਸਾਈਟ ਤੇ ਵੀ ਨਾਲ ਦੀ ਨਾਲ ਅਪਡੇਂਟ ਕੀਤੇ ਜਾਣਗੇ।
Total Responses : 265