← ਪਿਛੇ ਪਰਤੋ
ਚੰਡੀਗੜ੍ਹ, 3 ਮਾਰਚ, 2017 : ਆਮ ਆਦਮੀ ਪਾਰਟੀ ਦੇ ਆਰਟੀਆਈ ਵਿੰਗ ਦੇ ਕੋ-ਕਨਵੀਨਰ ਦਿਨੇਸ਼ ਚੱਢਾ ਦੁਆਰਾ ਚੋਣ ਕਮਿਸ਼ਨ ਕੋਲ ਰੇਤੇ ਉਤੇ ਨਜਾਇਜ ਢੰਗ ਨਾਲ ਲਗਾਏ ਜਾ ਰਹੇ ਗੁੰਡਾ ਟੈਕਸ ਖਿਲਾਫ ਕੀਤੀ ਸ਼ਿਕਾਇਤ ਉਤੇ ਕਾਰਵਾਈ ਕਰਦਿਆਂ ਚੋਣ ਕਮਿਸ਼ਨ ਨੇ ਅੱਜ ਐਸਡੀਅਮ ਸ੍ਰੀ ਆਨੰਦਪੁਰ ਸਾਹਿਬ ਨੂੰ ਇਸਦਾ ਨੋਟਿਸ ਲੈਣ ਦੇ ਆਦੇਸ਼ ਕੀਤੇ। ਐਸਡੀਐਮ ਦੇ ਆਦੇਸ਼ਾਂ ਉਤੇ ਅਮਲ ਕਰਦਿਆਂ ਤਹਿਸਲਦਾਰ ਸ੍ਰੀ ਅਨੰਦਪਾਰ ਸਾਹਿਬ ਮਨਬੀਰ ਸਿੰਘ ਢਿਲੋਂ ਦੀ ਅਗਵਾਈ ਵਿਚ ਟੀਮ ਨੇ ਦਿਨੇਸ਼ ਚੱਢਾ ਦੇ ਨਾਲ ਜਾ ਕੇ ਅਗਮਪੁਰ ਮਾਇਨੀਂਗ ਜੋਨ ਵਿਚ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਦੌਰਾਨ ਗੁੰਡਾ ਟੈਕਸ ਅੱਡੇ ਉਤੇ ਨਜਾਇਜ ਢੰਗ ਨਾਲ ਵਸੂਲੀ ਕਰ ਰਹੇ ਮੁਲਾਜਮ ਟੀਮ ਨੂੰ ਵੇਖ ਕੇ ਦੋੜ ਗਏ ਪਰੰਤੂ ਇਸ ਨਜਾਇਜ ਧੰਦੇ ਨਾਲ ਸੰਬੰਧਤ ਕਾਗਜਾਤ ਉਥੇ ਹੀ ਛੱਡ ਗਏ ਜਿੰਨਾਂ ਨੂੰ ਕੀ ਟੀਮ ਨੇ ਆਪਣੇ ਕਬਜੇ ਵਿਚ ਕਰ ਲਿਆ। ਇਸ ਦੌਰਾਨ ਐਸਐਚਓ ਸ੍ਰੀ ਆਨੰਦਪੁਰ ਸਾਹਿਬ ਨੇ ਘਟਨਾ ਸਥਲ ਤੋਂ ਮੋਟਰਸਾਇਕਲ ਅਤੇ ਹੋਰ ਵਸਤੂਆਂ ਵੀ ਬਰਾਮਦ ਕੀਤੀਆਂ। ਤਹਿਸਲਦਾਰ ਸ੍ਰੀ ਆਨੰਦਪੁਰ ਸਾਹਿਬ ਦੀ ਅਗਵਾਈ ਅਧੀਨ ਹੀ ਖੇੜਾ ਜੋਨ ਦੇ ਨਾਕਿਆਂ ‘ਤੇ ਵੀ ਛਾਪੇਮਾਰੀ ਕੀਤੀ ਗਈ ਪਰੰਤੂ ਟੀਮ ਦੀ ਅਗੇਤੀ ਸੂਚਨਾ ਮਿਲਣ ਕਾਰਨ ਮੁਲਾਜਮ ਨਾਕੇ ਤੋਂ ਦੋੜ ਚੁੱਕੇ ਹਨ ਅਤੇ ਰੇਤ ਦੀਆਂ ਗੱਡੀਆਂ ਬਿਨਾ ਰੋਕ ਟੋਕ ਤੋਂ ਲੰਘ ਰਹੀਆਂ ਸਨ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਜਿਸ ਪ੍ਰਕਾਰ ਕੇ ਆਮ ਆਦਮੀ ਪਾਰਟੀ ਵਲੋਂ ਇਲਜਾਮ ਲਗਾਏ ਜਾ ਰਹੇ ਸਨ ਕਿ ਇਸ ਖੇਤਰ ਵਿਚ ਗੈਰ ਕਾਨੂੰਨੀ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ ਅੱਜ ਇਸ ਗੱਲ ਦੀ ਸੰਪੂਰਨ ਤੌਰ ਤੇ ਪੁਸ਼ਟੀ ਹੋ ਗਈ ਹੈ। ਉਨਾਂ ਕਿਹਾ ਕਿ ਮੌਕੇ ਤੋਂ ਬਰਾਮਦ ਦਸਤਾਵੇਜ ਇਸ ਸਿੱਧ ਕਰਦੇ ਹਨ ਕਿ ਸੱਤਾਧਾਰੀ ਦਲ ਦੇ ਆਗੂ ਵਿਰੋਧੀ ਧਿਰ ਦੇ ਆਗੂਆਂ ਦੀ ਮਿਲੀਭੁਗਤ ਨਾਲ ਗੁੰਡਾ ਟੈਕਸ ਦੀ ਵਸੂਲੀ ਕਰ ਰਹੇ ਹਨ। ਉਨਾਂ ਕਿਹਾ ਕਿ ਇਸ ਸੰਬੰਧੀ ਸ੍ਰੀ ਆਨੰਦਪੁਰ ਸਾਹਿਬ ਪੁਲਿਸ ਕੋਲ ਬਿਆਨ ਦਰਜ ਕਰਵਾ ਦਿੱਤਾ ਗਏ ਹਨ ਅਤੇ ਪੁਲਿਸ ਨੇ ਉਨਾਂ ਨੂੰ ਜਲਦ ਹੀ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
Total Responses : 265