ਚੰਡੀਗੜ੍ਹ, 21 ਫਰਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਦੀ ਪਾਰਟੀ ਨੂੰ ਕਰੀਬ 65 ਸੀਟਾਂ ਮਿੱਲਣ ਦੀ ਉਮੀਦ ਪ੍ਰਗਟਾਉਂਦਿਆਂ, ਮੰਗਲਵਾਰ ਨੂੰ ਕਿਹਾ ਕਿ ਵੋਟਿੰਗ ਤੋਂ 48 ਘੰਟੇ ਪਹਿਲਾਂ ਕਾਂਗਰਸ ਦੀ ਹਿਮਾਇਤ 'ਚ ਮਜ਼ਬੂਤ ਲਹਿਰ ਸੀ ਅਤੇ ਲੋਕਾਂ ਨੇ ਸੂਬੇ ਅੰਦਰ ਸਥਿਰਤਾ, ਸ਼ਾਸਨ ਤੇ ਸ਼ਾਂਤੀ ਲਈ ਚੋਣ ਕੀਤੀ ਹੈ।
ਇਸ ਲੜੀ ਹੇਠ, ਆਪਣੀ ਅਧਿਕਾਰਿਤ ਜੀਵਨੀ- ਦ ਪੀਪਲਜ਼ ਮਹਾਰਾਜਾ - ਦੇ ਰਿਲੀਜ਼ ਤੋਂ ਬਾਅਦ ਚਰਚਾ ਦੌਰਾਨ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਮੰਦਭਾਗਾ ਹੈ, ਪਰ ਸ੍ਰੋਮਣੀ ਅਕਾਲੀ ਦਲ ਮੁੱਠੀ ਭਰ ਤੋਂ ਵੱਧ ਸੀਟਾਂ ਜਿੱਤਦੀ ਨਹੀਂ ਪ੍ਰਤੀਤ ਹੋ ਰਹੀ ਹੈ ਅਤੇ ਅਸੀਂ ਬਾਦਲਾਂ ਖਿਲਾਫ ਖੁਦ ਬ ਖੁਦ ਸਾਹਮਣੇ ਆ ਰਿਹਾ ਗੁੱਸਾ ਵੇਖ ਚੁੱਕੇ ਹਾਂ। ਉਥੇ ਹੀ, ਪੂਰੀ ਤਰ੍ਹਾਂ ਨਾਲ ਤਜ਼ੁਰਬੇ ਤੋਂ ਹੀਣ, ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਹਨ।
ਕੈਪਟਨ ਅਮਰਿੰਦਰ ਨੇ ਆਪਣੇ ਸਿਆਸੀ ਤਜ਼ੁਰਬੇ ਦੇ ਅਧਾਰ 'ਤੇ ਕਿਹਾ ਕਿ ਕਾਂਗਰਸ 65 (ਜ਼ਿਆਦਾ/ਘੱਟ) ਸੀਟਾਂ 'ਤੇ ਜਿੱਤ ਦਰਜ ਕਰਨ ਵੱਲ ਵੱਧ ਰਹੀ ਹੈ ਅਤੇ ਉਨ੍ਹਾਂ ਨੇ ਪੰਜਾਬ ਨੂੰ ਵਿਕਾਸ ਤੇ ਤਰੱਕੀ ਦੀ ਪੱਟੜੀ 'ਤੇ ਵਾਪਿਸ ਲਿਆਉਣ ਵਾਸਤੇ ਸੂਬੇ ਅੰਦਰ ਅਗਲੀ ਸਰਕਾਰ ਬਣਾਉਣ ਦੀ ਉਮੀਦ ਪ੍ਰਗਟਾਈ। ਉਨ੍ਹਾਂ ਨੇ ਲੰਬੀ ਸੀਟ ਨੂੰ ਵੀ ਜਿੱਤਣ ਦਾ ਭਰੋਸਾ ਪ੍ਰਗਟਾਇਆ, ਜਿਸ 'ਤੇ ਉਨ੍ਹਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਚੋਣ ਲੜੀ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੋਅਦ ਖਿਲਾਫ ਲੋਕਾਂ ਦਾ ਗੁੱਸਾ, ਉਨ੍ਹਾਂ ਦੀ ਹਿਮਾਇਤ 'ਚ ਵੋਟਿੰਗ ਬਣਿਆ ਹੈ।
ਖੁਸ਼ਵੰਤ ਸਿੰਘ ਵੱਲੋਂ ਲਿੱਖੀ ਹੋਈ ਆਪਣੀ ਅਧਿਕਾਰਿਤ ਜੀਵਨੀ ਨੂੰ ਇਕ ਵਿਆਪਕ ਰੂਪ ਵਜੋਂ ਦੱਸਣ ਵਾਲੇ ਕੈਪਟਨ ਅਮਰਿੰਦਰ ਨੂੰ ਹਿੰਦੋਸਤਾਨ ਟਾਮਈਜ਼ ਦੇ ਸੀਨੀਅਰ ਰੈਜੀਡੇਂਟ ਅਡੀਟਰ ਰਮੇਸ਼ ਵਿਨਾਇਕ ਤੋਂ ਉਨ੍ਹਾਂ ਦੇ ਵਿਅਕਤੀਗਤ ਜੀਵਨ ਦੇ ਨਾਲ ਨਾਲ ਫੌਜ਼ ਤੇ ਸਿਆਸੀ ਕਰਿਅਰਾਂ ਨਾਲ ਜੁੜੇ ਵੱਖ ਵੱਖ ਵਿਸ਼ਿਆਂ ਸਬੰਧੀ ਬਹੁਤ ਸਾਰੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ।
ਇਸ ਦੌਰਾਨ, ਐਸ.ਵਾਈ.ਐਲ ਦੇ ਸੁਲਗਦੇ ਮੁੱਦੇ 'ਤੇ ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੁਖਤਾ ਕਰੇ ਕਿ ਇਨੈਲੋ ਵਰਕਰ ਜਬਰਨ ਪੰਜਾਬ 'ਚ ਨਾ ਵੜਨ। ਬਾਦਲ ਸਰਕਾਰ ਉਪਰ ਸੂਬੇ ਦੇ ਪਾਣੀ ਦੇ ਹੱਕਾਂ ਦੀ ਰਾਖੀ ਕਰਨ 'ਚ ਪੂਰੀ ਤਰ੍ਹਾਂ ਅਸਫਲ ਰਹਿਣ ਦਾ ਦੋਸ਼ ਲਗਾਉਂਦਿਆਂ, ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਉਕਤ ਮੁੱਦਾ ਹੱਲ ਨਹੀਂ ਕੀਤੇ ਜਾਣ 'ਤੇ, ਇਹ ਸੂਬੇ ਅੰਦਰ ਅੱਤਵਾਦ ਮੁੜ ਸਿਰ ਚੁੱਕਣ ਦਾ ਕਾਰਨ ਬਣ ਚੁੱਕਦਾ ਹੈ। ਇਸ ਲੜੀ ਹੇਠ, ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਅੱਤਵਾਦ ਦਾ ਇਤਿਹਾਸ ਰੱਖਣ ਵਾਲੇ ਦੱਖਣੀ ਪੰਜਾਬ ਨੂੰ ਪਾਣੀ ਤੋਂ ਵਾਂਝਾ ਕਰਨਾ ਇਲਾਕੇ ਅੰਦਰ ਉਗਰਵਾਦ ਦੇ ਪੈਦਾ ਹੋਣ ਦਾ ਕਾਰਨ ਬਣ ਸਕਦਾ ਹੈ। ਇਸ ਦੌਰਾਨ, ਉਨ੍ਹਾਂ ਨੇ ਸੁਪਰੀਮ ਕੋਰਟ 'ਚ ਉਕਤ ਕੇਸ ਨੂੰ ਸਹੀ ਤਰੀਕੇ ਨਾਲ ਪੇਸ਼ ਕਰਨ 'ਚ ਬਾਦਲਾਂ ਦੀ ਅਸਫਲਤਾ ਉਪਰ ਸਵਾਲ ਕੀਤੇ।
ਕੈਪਟਨ ਅਮਰਿੰਦਰ ਨੇ ਇਨੈਲੋ ਵੱਲੋਂ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈਣ ਵਿਰੁੱਧ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕ ਆਪਣੀਆਂ ਜ਼ਿੰਦਗੀਆਂ ਤੇ ਭਵਿੱਖ ਖਿਲਾਫ ਕੋਈ ਖਤਰਾ ਨਹੀਂ ਸਹਿਣ ਕਰਨ ਵਾਲੇ।
ਇਸੇ ਤਰ੍ਹਾਂ, ਕਈ ਮੌਕਿਆਂ ਬਾਰੇ ਸਵਾਲ ਪੁੱਛੇ ਜਾਣ 'ਤੇ, ਜਦੋਂ ਉਨ੍ਹਾਂ ਨੇ ਕੁਝ ਜਾਂ ਹੋਰ ਗੰਭੀਰ ਮੁੱਦਿਆਂ 'ਤੇ ਆਪਣਾ ਪੱਖ ਰੱਖਣ ਵਾਸਤੇ ਅਸਤੀਫਿਆਂ ਦੀ ਤਾਕਤ ਦਾ ਇਸਤੇਮਾਲ ਕੀਤਾ ਸੀ, ਕੈਪਟਨ ਅਮਰਿੰਦਰ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਜੇ ਕੋਈ ਸਰਕਾਰ ਜਾਂ ਸੰਸਥਾ ਦੇ ਫੈਸਲੇ ਨਾਲ ਸਹਿਮਤ ਨਹੀਂ ਹੁੰਦਾ ਹੈ, ਤਾਂ ਉਸ ਲਈ ਉਸਦਾ ਹਿੱਸਾ ਬਣੇ ਰਹਿਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਹਾਲਾਂਕਿ, ਕੈਪਟਨ ਅਮਰਿੰਦਰ ਨੇ ਫੌਜ਼ ਤੋਂ ਆਪਣੇ ਅਸਤੀਫੇ ਨੂੰ ਵੱਖ ਤੋਂ ਪੇਸ਼ ਕੀਤਾ, ਜਿਹੜਾ ਕਦਮ ਉਨ੍ਹਾਂ ਲਈ ਪਰਿਵਾਰਿਕ ਕਾਰਨਾਂ ਕਰਕੇ ਜ਼ਰੂਰੀ ਬਣ ਚੁੱਕਾ ਸੀ ਤੇ ਬਾਅਦ 'ਚ ਅਚਾਨਕ ੍ਵ965 ਦੀ ਜੰਗ ਛਿੜਨ ਕਾਰਨ ਉਨ੍ਹਾਂ ਨੇ ਇਸਨੂੰ ਵਾਪਿਸ ਲੈ ਲਿਆ ਸੀ।
ਕੈਪਟਨ ਅਮਰਿੰਦਰ ਨੇ ਅਪ੍ਰੇਸ਼ਨ ਬਲੂਸਟਾਰ ਮਾਮਲੇ 'ਚ ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਪਾਰਟੀ 'ਚ ਮੁੜ ਪਰਤਣ ਦੇ ਆਪਣੇ ਫੈਸਲੇ 'ਤੇ ਤਰਕ ਦਿੰਦਿਆਂ ਕਿਹਾ ਕਿ ਹਾਲਾਤਾਂ ਮੁਤਾਬਿਕ ਇਹ ਸਹੀ ਫੈਸਲਾ ਸੀ। ਕੈਪਟਨ ਅਮਰਿੰਦਰ ਨੇ ਕਿਹਾ ਕਿ ਅਕਾਲੀਆਂ ਨੇ ਵੀ ਆਪ੍ਰੇਸ਼ਨ ਥੰਡਰਬੋਲਟ 'ਚ ਘਟੀਆ ਵਤੀਰਾ ਅਪਣਾਇਆ ਸੀ, ਜਦੋਂ ਸਰਕਾਰ 'ਚ ਤੀਜ਼ੇ ਨੰਬਰ 'ਤੇ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਭਰੋਸੇ 'ਚ ਨਹੀਂ ਲਿਆ ਗਿਆ ਸੀ ਅਤੇ ਇਹ ਉਨ੍ਹਾਂ ਵਾਸਤੇ ਉਸ ਪਾਰਟੀ (ਕਾਂਗਰਸ) 'ਚ ਸ਼ਾਮਿਲ ਹੋਣ ਲਈ ਵਿਚਾਰ ਕਰਨ ਦਾ ਕਾਰਨ ਬਣਿਆ ਸੀ, ਜਿਸ 'ਚ ਉਹ ਪੰਜਾਬ ਦੇ ਵਿਕਾਸ ਵਾਸਤੇ ਆਪਣੀ ਸੋਚ ਨੂੰ ਠੀਕ ਬਿਠਾ ਸਕਦੇ ਸਨ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੇ ਸਾਰੇ ਫੈਸਲੇ ਪੰਜਾਬ ਦੇ ਹਿੱਤਾਂ ਨੂੰ ਵਾਧਾ ਦੇਣ ਸਬੰਧੀ ਉਨ੍ਹਾਂ ਦੀ ਸੋਚ ਤੋਂ ਪ੍ਰੇਰਿਤ ਸੀ, ਜਿਨ੍ਹਾਂ ਦੇ ਨਾਲ ਉਨ੍ਹਾਂ ਦੀ ਵਿਰਾਸਤ ਜੁੜੀ ਹੈ। ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਕੁਝ ਮੌਕਿਆਂ 'ਤੇ ਗਾਂਧੀ ਪਰਿਵਾਰ ਨਾਲ ਉਨ੍ਹਾਂ ਦੇ ਵਿਚਾਰਾਂ 'ਚ ਮਤਭੇਦ ਵੀ ਕਿਸੇ ਵੀ ਕੀਮਤ 'ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨਾਲ ਜੁੜੇ ਸਨ।