ਫਤਹਿਗੜ੍ਹ ਸਾਹਿਬ, 15 ਮਾਰਚ, 2017 : ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਨੂੰ ਆਪਣੇ ਮਕਾਨ ਬਣਾਉਣ ਵਾਸਤੇ ਅਤੇ ਪੁਰਾਣੇ ਮਕਾਨਾਂ ਦੀ ਮੁਰੱਮਤ ਲਈ ਦਿੱਤੀ ਜਾ ਰਹੀ ਮਾਲੀ ਸਹਾਇਤਾ ਗਰੀਬ ਪਰਿਵਾਰਾਂ ਲਈ ਕਾਫੀ ਲਾਹੇਬੰਦ ਸਾਬਿਤ ਹੋ ਰਹੀ ਹੈ ਅਤੇ ਇਸ ਰਕਮ ਨਾਲ ਇਹਨਾਂ ਪਰਿਵਾਰਾਂ ਨੂੰ ਆਪਣੀ ਛੱਤ ਨਸੀਬ ਹੁੰਦੀ ਹੈ, ਜੋ ਕਿ ਮਨੁੱਖੀ ਜੀਵਨ ਦਾ ਅਹਿਮ ਸੁਪਨਾ ਹੁੰਦਾ ਹੈ ਇਹਨਾਂ ਵਿਚਾਰਾਂ ਦੀ ਪ੍ਰਗਟਾਵਾ ਸ.ਬਲਜੀਤ ਸਿੰਘ ਭੁੱਟਾ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਫਤਹਿਗੜ੍ਹ ਸਾਹਿਬ ਨੇ ਅੱਜ ਬੀ.ਪੀ.ਐਲ ਕਾਰਡ ਧਾਰਕ 337 ਪਰਿਵਾਰਾਂ ਨੂੰੰ ਚੌਣ ਜਾਬਤਾ ਖਤਮ ਹੋਣ ਤੋਂ ਤੁਰੰਤ ਬਾਅਦ ਨਵੇਂ ਮਕਾਨਾਂ ਦੀ ਉਸਾਰੀ ਲਈ ਦੂਜੀ ਕਿਸ਼ਤ 1,41,54,000 ਰੁਪਏ ਦੀ ਰਾਸ਼ੀ ਜਾਰੀ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।ਉਹਨਾਂ ਕਿਹਾ ਕਿ ਬਲਾਕ ਬਸੀ ਪਠਾਣਾਂ 52,50,000 ਰੁਪਏ, ਬਲਾਕ ਸਰਹਿੰਦ 39,06,000 ਰੁਪਏ, ਬਲਾਕ ਖੇੜਾ 2,10,000 ਰਪਏ, ਬਲਾਕ ਖਮਾਣੋਂ 47,88,000 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਅਤੇ 70,000 ਰੁਪਏ ਪ੍ਰਤੀ ਮਕਾਨ ਦੀ ਉਸਾਰੀ ਲਈ ਦਿੱਤੇ ਜਾਣੇ ਹਨ ਅਤੇ ਕੁੱਝ ਸਮਾਂ ਪਹਿਲਾਂ ਪਹਿਲੀ ਕਿਸ਼ਤ ਦਿੱਤੀ ਜਾ ਚੁੱਕੀ ਹੈ ਅਤੇ ਦੂਜੀ ਕਿਸ਼ਤ ਖਰਚ ਕਰਨ ਤੋਂ ਬਾਅਦ ਤੀਜੀ ਕਿਸ਼ਤ 10,500 ਰੁਪਏ ਦਿੱਤੀ ਜਾਵੇਗੀ।ਚੇਅਰਮੈਨ ਭੁੱਟਾ ਨੇ ਕਿਹਾ ਕਿ ਲਾਭਪਾਤਰੀ ਆਪਣੇ ਬੈਂਕ ਖਾਤੇ ਚੈੱਕ ਕਰਨ ਅਤੇ ਜੇ ਕਿਸੇ ਨੂੰ ਇਹ ਰਕਮ ਨਹੀਂ ਮਿਲੀ ਤਾਂ ਜਿਲ੍ਹਾ ਪ੍ਰੀਸ਼ਦ ਦਫਤਰ ਫਤਹਿਗੜ੍ਹ ਸਾਹਿਬ ਨਾਲ ਸੰਪਰਕ ਕਰ ਸਕਦੇ ਹਨ।