ਚੰਡੀਗੜ੍ਹ, 26 ਮਾਰਚ, 2017 : ਪੰਜਾਬ 'ਚ ਮੁੱਖ ਮੰਤਰੀ ਬਦਲਦੇ ਹੀ ਬਦਲੇ ਦੀ ਰਾਜਨੀਤੀ ਹਾਵੀ ਹੋਣ ਲੱਗੀ ਹੈ, ਜਦੋਂਕਿ ਸੂਬੇ ਵਿਚ ਕਾਨੂੰਨ ਵਿਵਸਥਾ ਚਰਮਰਾਉਣ ਲੱਗੀ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਆਰੋਪ ਲਗਾਇਆ ਹੈ ਕਿ ਨਵੀਂ ਚੁਣੀ ਗਈ ਕਾਂਗਰਸ ਸਰਕਾਰ ਦੀ ਨੁਮਾਇੰਦਗੀ ਵਿਚ ਅਕਾਲੀ-ਭਾਜਪਾ ਗਠਜੋੜ ਦੇ ਖਿਲਾਫ ਬਦਲੇ ਦੀ ਰਾਜਨੀਤੀ ਖੁਲੇਆਮ ਕੀਤੀ ਜਾ ਰਹੀ ਹੈ, ਜਦੋਂਕਿ ਦੂਜੇ ਪਾਸੇ ਕਪੂਰਥਲਾ ਜੇਲ ਵਿਚ ਗੈਂਗਵਾਰ ਅਤੇ ਫਿਰ ਗੁਰਦਾਸਪੁਰ ਜੇਲ ਬ੍ਰੇਕ ਦੀ ਕੋਸ਼ਿਸ਼ ਵਰਗੀ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਨਾਲ ਸਾਫ ਪਤਾ ਚੱਲ ਰਿਹਾ ਹੈ ਕਿ ਆਉਣ ਵਾਲੇ ਦਿਨ੍ਹਾਂ 'ਚ ਸੂਬੇ ਵਿਚ ਕਾਨੂੰਨ ਦਾ ਕੀ ਹਾਲ ਹੋਣ ਵਾਲਾ ਹੈ।
ਸਾਂਪਲਾ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਨਵੀਂ ਸਰਕਾਰ ਦੀ ਪਹਿਲ ਕਾਨੂੰਨ ਵਿਵਸਥਾ ਨਹੀਂ ਬਲਕਿ ਬਦਲੇ ਦੀ ਰਾਜਨੀਤੀ ਹੈ। ਪੰਜਾਬ ਵਿਚ ਕਈ ਥਾਵਾਂ 'ਤੇ ਕਾਂਗਰਸੀ ਆਗੂਆਂ ਵੱਲੋਂ ਹਥਿਆਰਾਂ ਦੇ ਦਮ 'ਤੇ ਟਰੱਕ ਯੂਨੀਅਨਾਂ 'ਤੇ ਕਾਬਿਜ ਹੋਣ ਦੀ ਕੋਸ਼ਿਸ਼, ਅਮ੍ਰਿਤਸਰ ਦੇ ਫੇਰੋਚੀਚੀ ਪਿੰਡ ਵਿਚ ਕਾਂਗਰਸ ਵਰਕਰ ਰਿਟਾ. ਕਰਨਲ ਸੁਰਜੀਤ ਸਿੰਘ ਵੱਲੋਂ ਅਕਾਲੀ ਵਰਕਰ ਗੁਰਬਚਨ ਸਿੰਘ ਖਾਲਸਾ ਦੀ ਹਤਿਆ ਸਮੇਤ ਕਈ ਹੋਰਨ੍ਹਾਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਸਾਂਪਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਾਂਗਰਸ ਸਮਰਥਿਤ ਗੁੰਡਿਆਂ 'ਤੇ ਕਾਬੂ ਪਾਉਣ ਵਿਚ ਅਸਫਲ ਨਜ਼ਰ ਆ ਰਹੀ ਹੈ। ਸਾਂਪਲਾ ਨੇ ਕਿਹਾ ਕਿ ਪੂਰੇ ਸੂਬੇ ਤੋਂ ਅਜਿਹੀ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਵਿਚ ਕਾਂਗਰਸ ਦੇ ਨਵੇਂ ਚੁਣੇ ਗਏ ਵਿਧਾਇਕ ਅਕਾਲੀ-ਭਾਜਪਾ ਅਗੁਵਾਈ ਵਾਲੀ ਮਿਉਂਨਸੀਂਪਲ ਕਮੇਟੀਆਂ ਅਤੇ ਪੰਚਾਇਤਾਂ 'ਤੇ ਕਾਬੂ ਪਾਉਣ ਦੀ ਕੋਸ਼ਿਸ ਕਰ ਰਹੇ ਹਨ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਡਰਾ ਧਮਕਾ ਰਹੇ ਹਨ। ਸਾਂਪਲਾ ਨੇ ਚੇਤਾਇਆ ਕਿ ਭਾਜਪਾ ਇਨ੍ਹਾਂ ਘਟਨਾਵਾਂ 'ਤੇ ਚੁੱਪ ਨਹੀਂ ਰਹੇਗੀ ਅਤੇ ਜੇਕਰ ਸਮੇਂ ਰਹਿੰਦੇ ਸਰਕਾਰ ਨੇ ਇਨ੍ਹਾਂ 'ਤੇ ਲਗਾਮ ਨਹੀਂ ਲਗਾਈ ਤਾਂ ਭਾਜਪਾ ਸੜਕਾਂ 'ਤੇ ਉਤਰਕੇ ਪ੍ਰਦਰਸ਼ਨ ਕਰੇਗੀ।
ਸੀ.ਐਮ. 'ਤੇ ਬੋਲਦਿਆਂ ਸਾਂਪਲਾ ਨੇ ਕਿਹਾ ਕਿ ਸੀ.ਐਮ. ਸਾਹਿਬ ਬਜਾਏ ਇਸਦੇ ਕਿ ਆਪਣਾ ਸਮੇਂ ਸੂਬੇ ਵਿਚ ਕਾਨੂੰਨ ਵਿਵਸਥਾ ਬਿਹਤਰ ਬਨਾਉਣ ਵਿਚ ਲਗਾਉਣ, ਉਹ ਸੁਰਖਿਆਂ ਵਿਚ ਰਹਿਣ ਦੇ ਲਈ ਫੈਸਲੇ ਲੈ ਰਹੇ ਹਨ ਅਤੇ ਹਰ ਨਿਉਜ ਚੈਨਲ ਅਤੇ ਅਖਬਾਰਾਂ ਨੂੰ ਇੰਟਰਵਿਯੂ ਦੇ ਰਹੇ ਹਨ।
ਸਾਂਪਲਾ ਨੇ ਇਹ ਵੀ ਕਿਹਾ ਕਿ ਸੀ.ਐਮ. ਹੋਣ ਦੇ ਨਾਤੇ ਕੈਪਟਨ ਨੂੰ ਪਹਿਲਾਂ ਆਪਣੇ ਚੋਣ ਵਾਅਦੀਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਨਾ ਕਿ ਆਪਣਾ ਕੀਮਤੀ ਸਮੇਂ ਸੁਰਖਿਆਂ ਵਿਚ ਰਹਿਣ 'ਤੇ ਗਵਾਉਣਾ ਚਾਹੀਦਾ ਹੈ।