ਚੰਡੀਗੜ੍ਹ, 15 ਮਾਰਚ, 2017 : ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਅੱਜ ਇੱਥੇ ਆਪਣੇ ਸੈਕਟਰ 17 ਸਥਿਤ ਮੁੱਖ ਦਫ਼ਤਰ ਵਿਖੇ ਦਫ਼ਤਰੀ ਇਮਾਰਤ ਦੇ ਨਵੀਨੀਕਰਣ ਉਪਰੰਤ ਉਦਘਾਟਨ ਅਤੇ ਪੰਜਾਬ ਵਿੱਚ ਪੂਰਨ ਅਮਨ ਅਮਾਨ ਨਾਲ ਚੋਣਾਂ ਨੇਪਰੇ ਚੜ੍ਹਨ ਤੇ ਸੁਕਰਾਨੇ ਵਜੋਂ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ।
ਇਸ ਮੌਕੇ ਬੀਤੇ ਸਮੇਂ ਵਿੱਚ ਰਹੇ ਸਮੂਹ ਮੁੱਖ ਚੋਣ ਅਫ਼ਸਰ ਅਤੇ ਵਧੀਕ ਮੁੱਖ ਚੋਣ ਅਫ਼ਸਰ ਸਾਹਿਬਾਨ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ। ਇਸ ਮੋਕੇ ਬੋਲਦੇ ਮੁੱਖ ਚੋਣ ਅਫ਼ਸਰ ਪੰਜਾਬ ਸ਼੍ਰੀ ਵੀ ਕੇ ਸਿੰਘ ਨੇ ਕਿਹਾ ਕਿ ਅਕਾਲ ਪੁਰਖ ਦੀ ਕਿਰਪਾ ਨਾਲ ਪੰਜਾਬ ਵਿਧਾਨ ਸਭਾ ਚੋਣਾਂ 2017 ਦਾ ਸਮੁੱਚਾ ਅਮਲ ਬਿਨ੍ਹਾਂ ਕਿਸੇ ਅਣਸੁਖਾਵੀ ਘਟਨਾ ਦੇ ਸੁੱਖ ਸ਼ਾਤੀ ਨਾਲ ਨੇਪਰੇ ਚੜ੍ਹ ਗਿਆ ਹੈ ਅਤੇ ਵਿਭਾਗ ਦੇ ਦਫ਼ਤਰ ਦਾ ਨਵੀਨੀਕਰਣ ਕਰਵਾਈਆਂ ਗਿਆ ਹੈ। ਇਸ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਅੱਜ ਸਮੁੱਚਾ ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਇਕੱਠਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਇਸ ਮੌਕੇ ਮੈਂ ਚੋਣ ਵਿਭਾਗ ਦੇ ਮੁਲਾਜ਼ਮਾ ਅਤੇ ਅਧਿਕਾਰੀਆਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਵੱਲੋਂ ਦਿਨ ਰਾਤ ਮਿਹਨਤ ਕਰਕੇ ਇਸ ਅਮਲ ਨੂੰ ਨੇਪਰੇ ਚਾੜ੍ਹਿਆਂ ਗਿਆ ਹੈ।
ਇਸ ਮੌਕੇ ਗੁਰਜੀਤ ਸਿੰਘ ਚੀਮਾ ਆਈ ਏ ਐਸ (ਸੇਵਾਮੁਕਤ), ਆਰ ਐਲ ਕਪੂਰ ਆਈ ਏ ਐਸ (ਸੇਵਾਮੁਕਤ), ਊਸ਼ਾ ਆਰ ਸ਼ਰਮਾਂ, ਆਈ ਏ ਐਸ (ਸੇਵਾਮੁਕਤ), ਰਮਿੰਦਰ ਸਿੰਘ ਆਈ ਏ ਐਸ (ਸੇਵਾਮੁਕਤ), ਸ਼੍ਰੀ ਏ ਵੇਣੂ ਪ੍ਰਸ਼ਾਦ ਆਈ ਏ ਐਸ ਪ੍ਰੁਮੁੱਖ ਸਕੱਤਰ ਪੰਜਾਬ ਸਰਕਾਰ, ਸ਼੍ਰੀ ਆਰ ਵਂੈਕਟਰਤਨਮ ਆਈ ਏ ਐਸ ਪ੍ਰੁਮੁੱਖ ਸਕੱਤਰ ਪੰਜਾਬ ਸਰਕਾਰ, ਸ੍ਰੀ ਅਵਿਨਾਸ਼ ਕੁਮਾਰ ਸੈਕਟਰੀ ਚੋਣ ਕਮਿਸ਼ਨ ਭਾਰਤ, ਸ਼੍ਰੀ ਸੀ ਸੀਬਨ ਆਈ ਏ ਐਸ ਵਧੀਕ ਮੁੱਖ ਚੋਣ ਅਫ਼ਸਰ ਪੰਜਾਬ, ਸ੍ਰੀ ਦੀਪਾਰਵਾਲਾਕਰਾ ਆਈ ਏ ਐਸ ਵਧੀਕ ਮੁੱਖ ਚੋਣ ਅਫ਼ਸਰ ਪੰਜਾਬ, ਸ਼੍ਰੀਮਤੀ ਹਰਗੁਨਜੀਤ ਕੌਰ ਪੀ ਸੀ ਐਸ ਸੰਯੁਕਤ ਮੁੱਖ ਚੋਣ ਅਫ਼ਸਰ ਪੰਜਾਬ, ਸ੍ਰੀਮਤੀ ਐਮ ਗੀਤਾਂਜਲੀ ਆਈ ਐਫ ਐਸ ਵਧੀਕ ਮੁੱਖ ਚੋਣਅਫ਼ਸਰ ਪੰਜਾਬ, ਸ੍ਰੀ ਸੁਖਦੇਵ ਲਾਲ ਸ਼ਰਮਾ, ਡਿਪਟੀ ਸੀ ਈ ੳ ,ਸ਼੍ਰੀ ਸੁਖਦੇਵ ਸਿੰਘ ਭੰਗੂ ਸਹਾਇਕ ਮੁੱਖ ਚੋਣ ਅਫ਼ਸਰ ਅਤੇ ਮਾਇਆਰਾਮ ਸੁਪਰਡੈਂਟ ਇਲੈਕਸ਼ਨ ਮੁੱਖ ਤੋਰ ਤੇ ਹਾਜ਼ਰ ਸਨ। ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਸਮੂੰਹ ਸਖਸੀਅਤਾਂ ਨੂੰ ਯਾਦਗਾਰੀ ਚਿਨ੍ਹ ਦੇ ਕੇ ਸਨਮਾਨਤ ਵੀ ਕੀਤਾ ਗਿਆ। ਸ੍ਰੀ ਮਨਜੀਤ ਸਿੰਘ ਨਾਰੰਗ ਆਈ ਏ ਐਸ ਵਧੀਕ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਸਮੂਹ ਸਖਸੀਅਤ ਦਾ ਧੰਨਵਾਦ ਕੀਤਾ ਗਿਆ।