ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 4 ਫਰਵਰੀ 2020 - ਪਿਛਲੇ ਦਿਨੀਂ ਚੀਨ 'ਚੋਂ ਪੈਦਾ ਹੋ ਕੇ ਪੁਰੀ ਦੁਨੀਆ 'ਚ ਡਰ ਫੈਲਾਉਣ ਵਾਲਾ ਕਰੋਨਾ ਵਾਇਰਸ ਭਾਰਤ ਵਿੱਚ ਵੀ ਦਸਤਕ ਦੇ ਚੁੱਕਾ ਹੈ। ਜਿਸਦਾ ਇੱਕ ਮਰੀਜ਼ ਹੁਣ ਪੰਜਾਬ ਹਿੱਸੇ ਵੀ ਆਉਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ। ਸੂਤਰਾਂ ਮੁਤਾਬਕ ਕਨੈਡਾ ਤੋ ਆਈ ਫਲਾਈਟ ਜਿਸਦਾ ਦਾ ਸਟੇਅ ਚੀਨ ਵਿੱਚ ਸੀ ਜਿਸ ਵਿੱਚ ਫਰੀਦਕੋਟ ਜਿਲ੍ਹੇ ਦੇ ਹਲਕਾ ਕੋਟਕਪੂਰਾ ਦਾ 38 ਸਾਲਾ ਵਿਅਕਤੀ ਬੈਠਾ ਸੀ। ਜਿਸ ਨੂੰ ਡਾਕਟਰਾਂ ਦੀ ਟੀਮ ਵੱਲੋਂ ਚੈੱਕ ਕਰਨ ਤੇ ਕਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ।
ਕਾਫੀ ਮੁਸ਼ਕਿਲ ਨਾਲ ਕਰੋਨਾ ਵਾਇਰਸ ਪੀੜਤ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਵਿਖੇ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹ ਇਲਾਜ ਅਧੀਨ ਹੈ। ਨੌਜਵਾਨ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਰੁਕਣ ਲਈ ਰਾਜ਼ੀ ਨਹੀਂ ਹੋ ਰਿਹਾ ਸੀ। ਜ਼ਿਲ੍ਹਾ ਡੀਸੀ ਦੇ ਹੁਕਮਾਂ 'ਤੇ ਨੌਜਵਾਨ ਨੂੰ ਪੁਲਿਸ ਹਿਰਾਸਤ 'ਚ ਲੈ ਕੇ ਹਸਪਤਾਲ ਭਰਤੀ ਕਰਾਇਆ ਗਿਆ ਹੈ। ਡਾਕਟਰਾਂ ਦੁਆਰਾ ਉਸਦੇ ਬਲੱਡ ਸੈਂਪਲ ਲੈ ਲਏ ਗਏ ਹਨ ਤੇ ਜਾਂਚ ਲਈ ਪੂਨੇ ਭੇਜ ਦਿੱਤਾ ਗਿਆ ਹੈ। ਫਿਲਹਾਲ ਮਰੀਜ਼ ਦੀ ਹਾਲਤ ਸਥਿਰ ਬਣੀ ਹੋਈ ਹੈ।