ਹਰੀਸ਼ ਕਾਲੜਾ
ਰੂਪਨਗਰ 09 ਮਾਰਚ 2020- ਵਿਨੇ ਬੁਬਲਾਨੀ ਜਿਲਾ ਮੈਜਿਸਟਰੇਟ,ਰੂਪਨਗਰ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਦੇਸ਼ ਵਿਦੇਸ਼ ਤੋਂ ਟਰੈਵਲ ਦੇ ਨਾਲ ਆ ਰਹੇ ਟੂਰੀਸਟ ਲੋਕਲ ਪੁਲਿਸ ਅਥਾਰਟੀ ਨਾਲ ਬਿਨ੍ਹਾਂ ਸੰਪਰਕ ਕਰੇ ਜ਼ਿਲ੍ਹੇ ਵਿੱਚ ਆਉਣ ਤੇ ਪੂਰਨ ਪਾਬੰਦੀ ਲਗਾਉਂਣ ਦੇ ਹੁਕਮ ਜਾਰੀ ਕੀਤੇ ਹਨ।
ਇਹ ਹੁਕਮ ਇਸ ਲਈ ਜਾਰੀ ਕੀਤੇ ਹਨ ਕਿੳਂਕਿ ਹਰ ਸਾਲ ਦੀ ਤਰ੍ਹਾ ਹੋਲਾ ਮੁਹੱਲੇ ਦਾ ਰਿਵਾਇਤੀ ਤਿਉਹਾਰ ਕੀਰਤਪੁਰ ਸਾਹਿਬ ਅਤੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਮਿਤੀ 05 ਮਾਰਚ ਤੋਂ 10 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਚੀਨ ਤੋਂ ਫੈਲੇ ਕਰੋਨਾ ਵਾਈਰਸ (ਸੀ.ਓ.ਵੀ.ਆਈ.ਡੀ. 19 ) ਕਾਰਨ ਕਈ ਦੇਸ਼ ਇਸ ਵਾਈਰਸ ਦਾ ਸ਼ਿਕਾਰ ਹੋ ਗਏ ਹਨ। ਜਿਸ ਕਾਰਨ ਭਾਰਤ ਸਰਕਾਰ ਵੱਲੋਂ ਵੀ ਇਸ ਘਾਤਕ ਬਿਮਾਰੀ ਦੀ ਰੋਕਥਾਮ ਲਈ ਕਈ ਤਰ੍ਹਾਂ ਦੀ ਐਡਵਾਜ਼ਰੀ ਜਾਰੀ ਗਈ ਹੈ। ਕੀਰਤਪੁਰ ਸਾਹਿਬ ਅਤੇ ਸ਼੍ਰੀ ਆਨੰਦਪੁਰ ਸਾਹਿਬ ਇੱਕ ਇਤਿਹਾਸਕ ਸਥਾਨ ਹੈ, ਜਿਥੇ ਕਈ ਸ਼ਰਧਾਲੂ ਦੇਸ਼ ਵਿਦੇਸ਼ ਤੋਂ ਹੋਲੇ ਮੁਹੱਲੇ ਦੇ ਤਿਉਹਾਰ ਕਾਰਨ ਗੁਰਦੁਆਰਾ ਸ਼੍ਰੀ ਕੇਸ਼ਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਲਈ ਆਉਂਦੇ ਹਨ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਇਸ ਘਾਤਕ ਬਿਮਾਰੀ ਤੋਂ ਬਚਣ ਲਈ ਸਹੀ ਉਪਰਾਲੇ ਕੀਤੇ ਜਾਣ। ਇਸ ਲਈ ਜ਼ਰੂਰੀ ਸਮਝਿਆਂ ਜਾਂਦਾ ਹੈ ਕਿ ਦੇਸ਼ ਵਿਦੇਸ਼ ਤੋਂ ਟੂਰ ਟਰੈਵਲ ਦੇ ਨਾਲ ਆ ਰਹੇ ਟੂਰੀਸਟ ਜ਼ੋ ਕਿ ਇਸ ਜ਼ਿਲ੍ਹੇ ਵਿੱਚ (ਸ਼੍ਰੀ ਆਨੰਪੁਰ ਸਾਹਿਬ ਅਤੇ ਸ਼੍ਰੀ ਕੀਰਤਪੁਰ ਸਾਹਿਬ ) ਵਿਖੇ ਆ ਰਹੇ ਹਨ, ਉਹ ਲੋਕਲ ਪੁਲਿਸ ਅਥਾਰਟੀ ਨਾਲ ਪਹਿਲਾਂ ਸੰਪਰਕ ਕਰਨ, ਕਿਊਂਕਿ ਇਨ੍ਹਾਂ ਸ਼ਰਧਾਲੂਆਂ ਦਾ ਮੈਡੀਕਲ ਚੈਕਅੱਪ ਕਰਨਾ ਲਾਜ਼ਮੀ ਬਣਦਾ ਹੈ।ਇਹ ਹੁਕਮ 10 ਮਾਰਚ ਤੱਕ ਲਾਗੂ ਰਹਿਣਗੇ।