ਬਲਜਿੰਦਰ ਸੇਖਾ
ਟੋਰਾਂਟੋ, 14 ਮਾਰਚ 2020 - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਘਰ ਦੇ ਬਾਹਰ ਇਸ ਗੱਲ ਦਾ ਐਲਾਨ ਕਰ ਦਿੱਤਾ ਹੈ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਕੈਨੇਡੀਅਨ ਲੋਕਾਂ ਨੂੰ ਗ੍ਰੋਸਰੀ, ਘਰਾਂ ਦੇ ਕਿਰਾਏ ਅਤੇ ਬੱਚਿਆਂ ਦੇ ਡੇਅ ਕੇਅਰ ਦੇ ਖਰਚੇ ਦੀ ਮਾਰ ਤੋਂ ਬਚਾਉਣ ਲਈ ਸਰਕਾਰ ਵੱਲੋਂ ਰਾਹਤ ਪੈਕਜ ਦਾ ਐਲਾਨ ਕੀਤਾ ਹੈ।
ਇਹ ਰਾਹਤ ਪੈਕਜ 20 ਬਿਲੀਅਨ ਡਾਲਰ ਦਾ ਹੋਵੇਗਾ। ਯਾਦ ਰਹੇ ਬੀਤੇ ਦਿਨ ਪ੍ਰਧਾਨ ਮੰਤਰੀ ਟਰੂਡੋ ਦੀ ਪਤਨੀ ਸੋਫੀ ਨੂੰ ਕਰੋਨਾ ਵਾਈਰਸ ਹੋਣ ਕਰਕੇ ਤੋ ਬਾਅਦ ਸ੍ਰੀ ਟਰੂਡੋ ਇਕੱਲੇ ਰਹਿ ਰਹੇ ਹਨ । ਡਾਕਟਰੀ ਜਾਂਚ ਵਿੱਚ ਟਰੂਡੋ ਤੰਦਰੁਸਤ ਪਾਏ ਗਏ ਹਨ ।