ਕੇਂਦਰੀ ਸਿਹਤ ਮੰਤਰੀ ਨੇ ਸੈਨੇਟਾਈਜ਼ਰ ਦੀ ਥਾਂ ਸਾਬਣ ਨੂੰ ਪਹਿਲ ਦੇਣ ਦੀ ਕੀਤੀ ਅਪੀਲ
ਨਵੀਂ ਦਿੱਲੀ, 15 ਮਾਰਚ, 2020 : ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੈਨੇਟਾਈਜ਼ਰ ਦੇ ਪਿੱਛੇ ਪੈਣ ਦੀ ਥਾਂ ਸਾਬਣ ਤੇ ਪਾਣੀ ਨਾਲ ਹੱਥ ਧੋਣ ਨੂੰ ਤਰਜੀਹ ਦੇਣ।
ਇਕ ਟਵੀਟ ਵਿਚ ਡਾ. ਹਰਸ਼ ਵਰਧਨ ਨੇ ਕਿਹਾ ਕਿ ਸੈਨੇਟਾਈਜ਼ਰ ਦੇ ਪਿੱਛੇ ਨਾ ਭੱਜੋ, ਦਾਦੀ ਮਾਂ ਵਾਲਾ ਸਾਬਣ ਹੀ ਚੰਗਾ ਹੈ। ਉਹਨਾਂ ਕਿਹਾ ਕਿ ਅਲਕੋਹਲ ਆਧਾਰਿਤ ਸੈਨੇਟਾਈਜ਼ਰ ਪ੍ਰਭਾਵਸ਼ਾਲੀ ਤਾਂ ਹਨ ਪਰ ਸਾਬਣ ਤੇ ਪਾਣੀ ਵਾਇਰਸ ਨੂੰ ਮਾਰਨ ਵਿਚ ਕਿਤੇ ਜ਼ਿਆਦਾ ਵੱਧ ਕੰਮ ਕਰਦੇ ਹਨ।
ਇਕ ਹੋਰ ਟਵੀਟ ਰਾਹੀਂ ਉਹਨਾਂ ਨੇ ਲੋਕਾਂ ਨੂੰ ਆਖਿਆ ਕਿ ਕੋਰੋਨਾਵਾਇਰਸ ਨੂੰ ਦੂਰ ਰੱਖਣ ਲਈ ਦਿਨ ਵਿਚ ਕਈ ਵਾਰ ਹੱਥ ਧੋਵੋ। ਉਹਨਾਂ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਕੋਰੋਨਾਵਾਇਰਸ ਨੂੰ ਮਾਰਨ ਲਈ ਸਾਬਣ ਤੇ ਪਾਣੀ ਨਾਲ ਹੱਥ ਧੋਣ ਪਿੱਛੇ ਤਰਕ ਕੀ ਹੈ ? ਉਹਨਾਂ ਦੱਸਿਆ ਕਿ ਵਾਇਰਸ ਛੋਟੇ ਬਰੀਕ ਕਣ ਇਕੱਤਰ ਹੋਏ ਹੁੰਦੇ ਹਨ ਤੇ ਇਹਨਾਂ ਦੀ ਪਰਤ ਨੂੰ ਸਾਬਣ ਖੋਰਾ ਲਾ ਦਿੰਦਾ ਹੈ ਤੇ ਇਹਨਾਂ ਨੂੰ ਪ੍ਰਭਾਵਹੀਣ ਕਰ ਦਿੰਦਾ ਹੈ, ਉਨ੍ਹਾਂ ਨੇ ਆਪਣੇ ਟਵੀਟ ਵਿਚ ਸਾਬਣ ਦੇ ਕੰਮ ਬਾਰੇ ਇਕ ਚਾਰਟ ਵੀ ਸਾਂਝਾ ਕੀਤਾ ਹੈ ।