ਕੈਨੇਡਾ: ਬੀਸੀ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ 73 ਤੱਕ ਪੁੱਜੀ
ਹਰਦਮ ਮਾਨ
ਸਰੀ, 15 ਮਾਰਚ 2020-ਬ੍ਰਿਟਿਸ਼ ਕੋਲੰਬੀਆ ਵਿੱਚ ਅੱਜ ਕੋਰੋਨਾਵਾਇਰਸ ਦੇ 9 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ ਇਸ ਤਰ੍ਹਾਂ ਸੂਬੇ ਵਿਚ ਪੀੜਤਾਂ ਦੀ ਕੁੱਲ ਗਿਣਤੀ 73 ਹੋ ਗਈ ਹੈ।
ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਨਵੇਂ 9 ਮਰੀਜ਼ਾਂ ਦਾ ਐਲਾਨ ਕਰਦਿਆਂ ਦੱਸਿਆ ਹੈ ਕਿ ਇਨ੍ਹਾਂ ਵਿਚ 5 ਮਰੀਜ਼ ਲਿਨ ਵੈਲੀ ਕੇਅਰ ਸੈਂਟਰ ਨੌਰਥ ਵੈਨਕੂਵਰ ਨਾਲ ਸਬੰਧਤ ਹਨ, ਜਿਥੇ ਇਸ ਮਹੀਨੇ ਦੇ ਸ਼ੁਰੂ ਵਿਚ ਇਸ ਵਾਇਰਸ ਨਾਲ ਕੈਨੇਡਾ ਵਿਚ ਪਹਿਲੀ ਮੌਤ ਦਰਜ ਕੀਤੀ ਗਈ ਸੀ, ਇਕ ਪੀੜਤ ਪੁਰਤਗਾਲ ਦੀ ਯਾਤਰਾ ਤੋਂ ਵਹਪਸ ਪਰਤਿਆ ਹੈ ਅਤੇ ਬਾਕੀ 3 ਜਾਂਚ ਅਧੀਨ ਹਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com