← ਪਿਛੇ ਪਰਤੋ
ਕੋਰੋਨਾਵਾਇਰਸ ਪ੍ਰਭਾਵਤ ਇਰਾਨ 'ਚੋਂ ਲਿਆਂਦੇ 234 ਭਾਰਤੀ, ਜੈਸਲਮੇਰ 'ਚ ਇਕਾਂਤਵਾਸ 'ਚ ਰੱਖੇ ਨਵੀਂ ਦਿੱਲੀ, 15 ਮਾਰਚ, 2020 : ਕੋਰੋਨਾ ਵਾਇਰਸ ਤੋਂ ਸਭ ਤੋਂ ਪ੍ਰਭਾਵਤ ਮੱਧ ਪੂਰਬੀ ਮੁਲਕ ਇਰਾਨ ਵਿਚੋਂ 234 ਭਾਰਤੀਆਂ ਨੂੰ ਕੱਢ ਲਿਆ ਗਿਆ ਹੈ ਤੇ ਇਹਨਾਂ ਨੂੰ ਜੈਸਲਮੇਰ ਵਿਚ ਭਾਰਤੀ ਫੌਜ ਦੇ ਵੈਲਨੈਸ ਸੈਂਟਰ ਵਿਚ ਇਕਾਂਤਵਾਸ ਵਿਚ ਰੱਖਿਆ ਗਿਆ ਹੈ। ਫੌਜ ਨੇ ਦੱਸਿਆ ਕਿ ਵੈਲਨੈਸ ਸੈਂਟਰ ਜੈਸਲਮੇਰ ਵਿਚ ਭਾਰਤੀ ਨਾਗਰਿਕਾਂ ਨੂੰ ਲੋੜੀਂਦੇ ਕਵਾਰਨਟੀਨ ਪੀਰੀਅਡ ਵਿਚ ਮੁਹਾਰਤ ਵਾਲੇ ਮੈਡੀਕਲ ਕਾਮਿਆਂ ਦੀ ਨਿਗਰਾਨ ਹੇਠ ਨਿਸ਼ਚਿਤ ਸਮੇਂ ਲਈ ਰੱਖਣ ਦਾ ਵਧੀਆ ਪ੍ਰਬੰਧ ਹੈ ਤੇ ਇਹ ਸੈਂਟਰ ਸਹੂਲਤਾਂ ਨਾਲ ਲੈਸ ਹੈ। ਫੌਜ ਮੁਤਾਬਕ ਸੈਨਿਕਾਂ ਨੇ ਖੁਦ ਹੀ ਆਪਣੇ ਦੇਸ਼ ਦੇ ਨਾਗਰਿਕਾਂ ਦੇ ਵਿਦੇਸ਼ਾਂ ਤੋਂ ਪਰਤਣ 'ਤੇ ਸੰਭਾਲ ਤੇ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। 234 ਭਾਰਤੀਆਂ ਵਿਚੋਂÎ 131 ਵਿਦਿਆਰਥੀ ਤੇ 103 ਸ਼ਰਧਾਲੂ ਹਨ। ਇਹ ਇਰਾਨ ਦੀ ਮਾਹਨ ਏਅਰ ਫਲਾਈਟ ਰਾਹੀਂ ਆਏ ਹਨ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਰਾਨ ਵਿਚ ਭਾਰਤੀ ਰਾਜਦੂਤ ਤੇ ਇਰਾਨ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ। ਯਾਦ ਰਹੇ ਕਿ ਇਰਾਨ ਵਿਚ ਕੋਰੋਨਾਵਾਇਰਸ ਨਾਲ ਹੁਣ ਤੱਕ 611 ਮੌਤਾਂ ਹੋ ਚੁੱਕੀਆਂ ਹਨ ਤੇ 12729 ਲੋਕ ਪ੍ਰਭਾਵਤ ਹੋਏ ਹਨ।
Total Responses : 265