← ਪਿਛੇ ਪਰਤੋ
ਕੋਰੋਨਾਵਾਇਸ : ਦੇਸ਼ 'ਚ ਪਾਜ਼ੀਟਿਵ ਕੇਸਾਂ ਦੀ ਗਿਣਤੀ 93 'ਤੇ ਪਹੁੰਚੀ ਨਵੀਂ ਦਿੱਲੀ, 15 ਮਾਰਚ, 2020 : ਦੇਸ਼ ਵਿਚ ਕੋਰੋਨਾਵਾਇਰਸ ਦੇ ਪਾਜ਼ੀਟਿਕ ਕੇਸਾਂ ਦੀ ਗਿਣਤੀ 93 ਹੋ ਗਈ ਹੈ। ਇਸ ਵਿਚ ਦਿੱਲੀ ਅਤੇ ਕਰਨਾਟਕਾ ਵਿਚ ਹੋਈਆਂ ਦੋ ਮੌਤਾਂ ਵੀ ਸ਼ਾਮਲ ਹਨ। ਇਸ ਦੌਰਾਨ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਨੇ ਇਸ ਮਹਾਂਮਾਰੀ ਨਾਲ ਸਿੱਝਣ ਲਈ ਯਤਨ ਤੇਜ਼ ਕਰ ਦਿੱਤੇ ਹਨ। ਕੇਂਦਰ ਸਰਕਾਰ ਨੇ ਮਾਸਕ ਤੇ ਹੈਂਡ ਸੈਨੇਟਾਈਜ਼ਰ ਨੂੰ ਕੇਂਦਰ ਸਰਕਾਰ ਪਹਿਲਾਂ ਹੀ ਜ਼ਰੂਰਤੀ ਵਸਤਾਂ ਐਕਟ ਤਹਿਤ ਲਿਆ ਚੁੱਕੀ ਹੈ ਤੇ ਇਹ ਹੁਕਮ 30 ਜੂਨ 2020 ਤੱਕ ਲਾਗ ਰਹਿਣਗੇ। ਇਸ ਐਕਟ ਵਿਚ ਆਉਣ ਦੀ ਬਦੌਲਤ ਰਾਜ ਸਰਕਾਰਾਂ ਇਹਨਾਂ ਚੀਜ਼ਾਂ ਦਾ ਆਪਣਾ ਉਤਪਾਦਨ ਕਰ ਸਕਦੀਆਂ ਹਨ ਤਾਂ ਜੋ ਮੰਗ ਅਨੁਸਾਰ ਸਪਲਾਈ ਹੋ ਸਕੇ। ਇਸ ਦੌਰਾਨ ਅੱਜ ਇਰਾਨ ਵਿਚੋਂ 234 ਯਾਤਰੀਆਂ ਨੂੰ ਲਿਆਂਦਾ ਗਿਆ ਹੈ ਤੇ ਜੈਸਲਮੇਰ ਵਿਚ ਇਹਨਾਂ ਨੂੰ ਰੱਖਿਆ ਗਿਆ ਹੈ।
Total Responses : 265